ਵਿਰਾਟ ਕੋਹਲੀ ਜਾਂ ਬਾਬਰ ਆਜਮ, ਮੁਹੰਮਦ ਆਮਿਰ ਨੇ ਦੱਸਿਆ ਕਿਸ ਨੂੰ ਗੇਂਦਬਾਜੀ ਕਰਨਾ ਹੈ ਜਿਆਦਾ ਮੁਸ਼ਕਲ
ਪਾਕਿਸਤਾਨ ਦੇ ਸਟਾਰ ਬੱਲੇਬਾਜ ਬਾਬਰ ਆਜਮ ਨੂੰ ਵਨਡੇ ਅਤੇ ਟੀ 20 ਤੋਂ ਬਾਅਦ ਟੈਸਟ ਟੀਮ ਦੀ ਵੀ ਕਪਤਾਨੀ ਦਿੱਤੀ ਗਈ ਹੈ. ਇੰਟਰਨੈਸ਼ਨਲ ਕ੍ਰਿਕਟ ਦੇ ਨਾਲ-ਨਾਲ ਘਰੇਲੂ ਕ੍ਰਿਕਟ ਵਿਚ ਵੀ ਆਜਮ ਨੇ ਆਪਣੇ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ.
ਬਾਬਰ ਦੀ ਕਪਤਾਨੀ ਹੇਠਾਂ ਪਾਕਿਸਤਾਨ ਨੇ ਜਿੰਬਾਬਵੇ ਨੂੰ ਟੀ 20 ਅਤੇ ਵਨਡੇ ਸੀਰੀਜ ਵਿਚ ਮਾਤ ਦਿੱਤੀ ਸੀ. ਇਸ ਤੋਂ ਅਲਾਵਾ ਉਹਨਾਂ ਦੀ ਕਪਤਾਨੀ ਵਿਚ ਹੀ ਪੀਐਸਐਲ ਦੀ ਟੀਮ ਕਰਾਚੀ ਕਿੰਗਸ ਨੇ ਵੀ ਪਹਿਲੀ ਵਾਰ ਪਾਕਿਸਤਾਨ ਸੁਪਰ ਲੀਗ ਦਾ ਖਿਤਾਬ ਜਿੱਤਿਆ ਸੀ. ਉਹਨਾਂ ਦੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਇਕ ਵਾਰ ਫਿਰ ਇਹ ਚਰਚਾ ਤੇਜ ਹੋ ਗਈ ਹੈ ਕਿ ਮੌਜੂਦਾ ਸਮੇਂ ਵਿਚ ਵਿਰਾਟ ਕੋਹਲੀ ਅਤੇ ਬਾਬਰ ਆਜਮ ਵਿਚੋਂ ਕੌਣ ਬੈਸਟ ਹੈ.
ਪਾਕਿਸਤਾਨ ਦੇ ਤੇਜ ਗੇਂਦਬਾਜ ਮੁਹੰਮਦ ਆਮਿਰ ਨੇ ਕੋਹਲੀ ਅਤੇ ਆਜਮ ਦੀ ਤੁਲਨਾ ਨੂੰ ਲੈ ਕੇ ਆਪਣੀ ਰਾਏ ਰੱਖੀ ਹੈ ਅਤੇ ਇਹ ਦੱਸਿਆ ਹੈ ਕਿ ਦੋਵਾਂ ਵਿਚੋਂ ਕਿਸ ਦੇ ਖਿਲਾਫ ਉਹਨਾਂ ਨੂੰ ਗੇਂਦਬਾਜੀ ਕਰਨਾ ਜਿਆਦਾ ਮੁਸ਼ਕਲ ਲੱਗਦਾ ਹੈ ?
ਕ੍ਰਿਕਟ ਪਾਕਿਸਤਾਨ ਵਿਚ ਛਪੀ ਇਕ ਖਬਰ ਦੇ ਅਨੁਸਾਰ ਆਮਿਰ ਨੇ ਕਿਹਾ, 'ਜੇਕਰ ਤੁਸੀਂ ਬਾਬਰ ਦੀ ਤੁਲਨਾ ਕੋਹਲੀ ਨਾਲ ਕਰਦੇ ਹੋ ਤਾਂ ਮੈਂ ਕਹਾਂਗਾ ਕਿ ਮੈਨੂੰ ਬਾਬਰ ਨੂੰ ਗੇਂਦਬਾਜੀ ਕਰਨ ਵਿਚ ਜਿਆਦਾ ਮੁਸ਼ਕਲ ਹੋਵੇਗੀ ਕਿਉਂਕਿ ਉਹਨਾਂ ਦਾ ਸਟਾੰਸ ਹੀ ਕੁਝ ਇਸ ਤਰ੍ਹਾਂ ਦਾ ਹੈ. ਜੇਕਰ ਮੈਂ ਗੇਂਦ ਉਹਨਾਂ ਤੋਂ ਦੂਰ ਰੱਖਾਂਗਾ ਤਾਂ ਉਹ ਔਫ ਸਾਈਡ ਤੇ ਡ੍ਰਾਈਵ ਖੇਡ ਦੇਣਗੇ ਅਤੇ ਜੇਕਰ ਮੈਂ ਗੇਂਦ ਅੰਦਰ ਲੈ ਕੇ ਆਵਾਂਗਾ ਤਾਂ ਉਹ ਔਨ ਸਾਈਡ ਨੂੰ ਫੱਲਿਕ ਕਰ ਦੇਵੇਗਾ.'
ਤੁਹਾਨੂੰ ਦੱਸ ਦੇਈਏ ਕਿ ਭਾਰਤ ਦੇ ਸਟਾਰ ਸਪਿੰਨਰ ਰਵਿਚੰਦਰਨ ਅਸ਼ਵਿਨ ਨੇ ਵੀ ਬਾਬਰ ਦੀ ਬਹੁਤ ਤਾਰੀਫ ਕੀਤੀ ਸੀ ਅਤੇ ਉਹਨਾਂ ਨੂੰ ਮਿਲਿਅਨ ਡਾੱਲਰ ਖਿਡਾਰੀ ਦੱਸਿਆ ਸੀ. ਹੁਣ ਬਾਬਰ ਦੇ ਸਾਹਮਣੇ ਅਗਲੀ ਚੁਣੌਤੀ ਨਿਉਜੀਲੈਂਡ ਦੀ ਹੈ. ਜਿੱਥੇ ਪਾਕਿਸਤਾਨ ਦੀ ਟੀਮ ਤਿੰਨ ਟੀ 20 ਮੈਚ ਅਤੇ ਦੋ ਟੈਸਟ ਮੈਚਾਂ ਦੀ ਸੀਰੀਜ ਖੇਡੇਗੀ. ਜਿਸਦਾ ਪਹਿਲਾ ਮੁਕਾਬਲਾ 18 ਦਸੰਬਰ ਨੂੰ ਖੇਡਿਆ ਜਾਵੇਗਾ.