'ਪਿਚ ਮੇਰੇ ਹੁਕਮਾਂ ਅਨੁਸਾਰ ਨਹੀਂ ਬਣਾਈ ਗਈ ਅਤੇ ਕਿਊਰੇਟਰ ਮੇਰੇ ਰਿਸ਼ਤੇਦਾਰ ਨਹੀਂ ਹਨ'
ਰਾਵਲਪਿੰਡੀ 'ਚ ਪਾਕਿਸਤਾਨ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ ਪਹਿਲਾ ਟੈਸਟ ਮੈਚ ਭਾਵੇਂ ਡਰਾਅ ਹੋ ਗਿਆ ਹੋਵੇ ਪਰ ਸਲਾਮੀ ਬੱਲੇਬਾਜ਼ ਇਮਾਮ-ਉਲ-ਹੱਕ ਨੇ ਦੋਵੇਂ ਪਾਰੀਆਂ 'ਚ ਸੈਂਕੜੇ ਲਗਾ ਕੇ ਲਾਈਮਲਾਈਟ ਲੁੱਟਣ 'ਚ ਕੋਈ ਕਸਰ ਨਹੀਂ ਛੱਡੀ। ਹਾਲਾਂਕਿ ਦੋ ਸੈਂਕੜੇ ਲਗਾਉਣ ਦੇ ਬਾਵਜੂਦ ਇਮਾਮ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਾਕਿਸਤਾਨ ਕ੍ਰਿਕਟ ਬੋਰਡ (ਪੀ.ਸੀ.ਬੀ.) ਵੱਲੋਂ ਆਯੋਜਿਤ ਵਰਚੁਅਲ ਪ੍ਰੈੱਸ ਕਾਨਫਰੰਸ 'ਚ ਇਮਾਮ-ਉਲ-ਹੱਕ ਨੇ ਕਿਹਾ ਕਿ ਕੋਈ ਨਹੀਂ ਚਾਹੁੰਦਾ ਕਿ ਟੈਸਟ ਮੈਚ ਡਰਾਅ ਹੋਵੇ ਪਰ ਹਰ ਟੀਮ ਆਪਣੀ ਖੂਬੀਆਂ ਦੇਖ ਕੇ ਪਿੱਚ ਤਿਆਰ ਕਰਦੀ ਹੈ। ਇਸ ਲਈ ਸਾਨੂੰ ਇਸ ਨਤੀਜੇ ਨੂੰ ਸਵੀਕਾਰ ਕਰਨਾ ਪਵੇਗਾ।
ਇਕ ਪ੍ਰੈੱਸ ਕਾਨਫਰੰਸ 'ਚ ਬੋਲਦਿਆਂ ਹੱਕ ਨੇ ਕਿਹਾ, "ਕੋਈ ਵੀ ਡਰਾਅ ਨਹੀਂ ਚਾਹੁੰਦਾ। ਕਿਊਰੇਟਰਾਂ ਨੇ ਮੇਰੇ ਹੁਕਮਾਂ 'ਤੇ ਪਿੱਚ ਤਿਆਰ ਨਹੀਂ ਕੀਤੀ ਅਤੇ ਨਾ ਹੀ ਉਹ ਮੇਰਾ ਰਿਸ਼ਤੇਦਾਰ ਹੈ। ਜਦੋਂ ਅਸੀਂ ਆਸਟ੍ਰੇਲੀਆ ਦਾ ਦੌਰਾ ਕਰਦੇ ਹਾਂ ਤਾਂ ਕ੍ਰਿਕਟ ਆਸਟ੍ਰੇਲੀਆ ਪਿੱਚਾਂ ਨੂੰ ਤਿਆਰ ਕਰਨ ਲਈ ਸਾਡੀ ਸਲਾਹ ਵੀ ਲੈਂਦਾ ਹੈ।" ਹਰ ਟੀਮ ਆਪਣੀ ਤਾਕਤ ਦੇ ਆਧਾਰ 'ਤੇ ਪਿੱਚਾਂ ਦੀ ਚੋਣ ਕਰਦੀ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਪਿੱਚ ਕਿਸ ਤਰ੍ਹਾਂ ਦੀ ਹੈ, ਮੇਰਾ ਕੰਮ ਸਿਰਫ਼ ਪ੍ਰਦਰਸ਼ਨ ਕਰਨਾ ਹੈ ਅਤੇ ਮੈਂ ਇਹੀ ਕਰ ਰਿਹਾ ਹਾਂ।"
ਅੱਗੇ ਬੋਲਦੇ ਹੋਏ, ਇਮਾਮ ਨੇ ਕਿਹਾ, "ਮੇਰੀ ਹਮੇਸ਼ਾ ਆਲੋਚਨਾ ਹੁੰਦੀ ਹੈ, ਚਾਹੇ ਮੈਂ ਟੀਮ ਵਿੱਚ ਹਾਂ ਜਾਂ ਨਹੀਂ। ਮੈਂ ਆਲੋਚਨਾ ਤੋਂ ਦੁਖੀ ਨਹੀਂ ਹਾਂ ਕਿਉਂਕਿ ਮੇਰਾ ਕੰਮ ਪ੍ਰਦਰਸ਼ਨ ਕਰਨਾ ਹੈ। ਇਹ ਪ੍ਰਬੰਧਨ ਨੂੰ ਤੈਅ ਕਰਨਾ ਹੈ ਕਿ ਰਾਵਲਪਿੰਡੀ ਟੈਸਟ ਮੈਚ 'ਚ ਮੇਰੀਆਂ ਦੌੜਾਂ ਚੰਗੀਆਂ ਹਨ ਜਾਂ ਨਹੀਂ।"