IND vs ENG: ਆਖਰੀ ਦਿਨ ਭਾਰਤ ਨੂੰ ਜਿੱਤ ਲਈ 381 ਦੌੜ੍ਹਾੰ ਦੀ ਲੋੜ, ਭਾਰਤ ਨੇ ਗੁਆਈ ਰੋਹਿਤ ਸ਼ਰਮਾ ਦੀ ਵਿਕਟ
ਭਾਰਤੀ ਕ੍ਰਿਕਟ ਟੀਮ ਨੇ ਇਥੇ ਐਮ.ਏ. ਚਿਦੰਬਰਮ ਸਟੇਡੀਅਮ ਵਿਚ ਜਾਰੀ ਪਹਿਲੇ ਟੈਸਟ ਮੈਚ ਦੇ ਚੌਥੇ ਦਿਨ ਸੋਮਵਾਰ ਦੀ ਖੇਡ ਦੇ ਅੰਤ ਤਕ 420 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਇਕ ਵਿਕਟ ਖੋ ਕੇ 39 ਦੌੜ੍ਹਾੰ ਬਣਾ ਲਈਆਂ ਹਨ। ਭਾਰਤ ਨੂੰ ਜਿੱਤ ਲਈ ਅਜੇ ਵੀ 381 ਦੌੜਾਂ ਦੀ ਜ਼ਰੂਰਤ ਹੈ। ਪੰਜਵੇਂ ਦਿਨ ਉਸ ਕੋਲ ਘੱਟੋ ਘੱਟ 90 ਓਵਰ ਹੋਣਗੇ। ਦਿਨ ਦਾ ਖੇਡ ਖਤਮ ਹੋਣ ਤੱਕ ਚੇਤੇਸ਼ਵਰ ਪੁਜਾਰਾ 12 ਅਤੇ ਸ਼ੁਭਮਨ ਗਿੱਲ 15 ਦੌੜਾਂ ਬਣਾ ਕੇ ਨਾਬਾਦ ਸਨ।
ਪੁਜਾਰਾ ਨੇ 23 ਗੇਂਦਾਂ ਦਾ ਸਾਹਮਣਾ ਕੀਤਾ ਅਤੇ ਇੱਕ ਚੌਕਾ ਲਗਾਇਆ, ਜਦੋਂ ਕਿ ਗਿੱਲ ਨੇ 35 ਗੇਂਦਾਂ ਵਿੱਚ ਤਿੰਨ ਚੌਕੇ ਜੜੇ। ਭਾਰਤ ਨੇ ਚੌਥੇ ਦਿਨ ਦੇ ਆਖਰੀ ਸੈਸ਼ਨ ਵਿੱਚ ਕੁੱਲ 13 ਓਵਰਾਂ ਦਾ ਸਾਹਮਣਾ ਕੀਤਾ।
ਭਾਰਤ ਨੇ ਰੋਹਿਤ ਸ਼ਰਮਾ (12) ਦਾ ਵਿਕਟ ਗਵਾ ਦਿੱਤਾ ਹੈ। ਰੋਹਿਤ ਨੂੰ ਜੈਕ ਲੀਚ ਨੇ ਬੋਲਡ ਕੀਤਾ। ਉਸ ਸਮੇਂ ਭਾਰਤ ਦਾ ਸਕੋਰ 25 ਦੌੜਾਂ ਸੀ। ਇਸ ਤੋਂ ਪਹਿਲਾਂ, ਰਵੀਚੰਦਰਨ ਅਸ਼ਵਿਨ (61 ਦੌੜਾਂ 'ਤੇ ਛੇ ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਇੰਗਲੈਂਡ ਦੀ ਦੂਜੀ ਪਾਰੀ' 178 ਦੌੜਾਂ 'ਤੇ ਢੇਰ ਹੋ ਗਈ।
ਇੰਗਲੈਂਡ ਨੇ ਆਪਣੀ ਪਹਿਲੀ ਪਾਰੀ ਵਿਚ 578 ਦੌੜਾਂ ਬਣਾਈਆਂ ਸਨ, ਜਦੋਂਕਿ ਉਨ੍ਹਾਂ ਨੇ ਆਪਣੀ ਪਹਿਲੀ ਪਾਰੀ ਵਿਚ 241 ਦੌੜਾਂ ਦੀ ਬੜ੍ਹਤ ਹਾਸਲ ਕਰਨ ਲਈ ਭਾਰਤ ਨੂੰ 337 ਦੌੜਾਂ ਵਿਚ ਆਲਆਉਟ ਕੀਤਾ ਸੀ ਅਤੇ ਹੁਣ ਉਨ੍ਹਾਂ ਨੇ ਇਸ ਮੈਚ ਨੂੰ ਜਿੱਤਣ ਲਈ ਭਾਰਤ ਅੱਗੇ 420 ਦੌੜਾਂ ਦਾ ਟੀਚਾ ਦਿੱਤਾ ਹੈ।
ਇੰਗਲੈਂਡ ਲਈ ਦੂਜੀ ਪਾਰੀ ਵਿੱਚ ਕਪਤਾਨ ਜੋ ਰੂਟ ਨੇ 40, ਓਲੀ ਪੋਪ ਨੇ 28, ਡੋਮਿਨਿਕ ਬੇਸ ਨੇ 25, ਡੈਨੀਅਲ ਲਾਰੈਂਸ ਨੇ 18 ਅਤੇ ਡੋਮਿਨਿਕ ਸਿਬਲੀ ਨੇ 16 ਦੌੜਾਂ ਬਣਾਈਆਂ।
ਭਾਰਤ ਲਈ ਅਸ਼ਵਿਨ ਦੀਆਂ ਛੇ ਵਿਕਟਾਂ ਤੋਂ ਇਲਾਵਾ ਸ਼ਾਹਬਾਜ਼ ਨਦੀਮ ਨੇ ਦੋ ਅਤੇ ਇਸ਼ਾਂਤ ਸ਼ਰਮਾ ਅਤੇ ਜਸਪ੍ਰੀਤ ਬੁਮਰਾਹ ਨੇ ਇਕ-ਇਕ ਵਿਕਟ ਲਿਆ।