IND vs AUS: ਯੁਵਰਾਜ ਸਿੰਘ ਨੇ ਇੰਸਟਾਗ੍ਰਾਮ ਤੇ ਕੀਤਾ ਸ਼ੁਭਮਨ ਗਿੱਲ ਨੂੰ ਟ੍ਰੋਲ, ਕਾਰਨ ਜਾਣ ਕੇ ਨਹੀਂ ਰੋਕ ਸਕੋਗੇ ਹਾਸਾ
ਸਾਬਕਾ ਭਾਰਤੀ ਬੱਲੇਬਾਜ਼ ਯੁਵਰਾਜ ਸਿੰਘ ਮੈਦਾਨ ਦੇ ਬਾਹਰ ਅਤੇ ਅੰਦਰ ਆਪਣੇ ਖੁਸ਼ਮਿਜਾਜ ਵਿਵਹਾਰ ਲਈ ਜਾਣੇ ਜਾਂਦੇ ਹਨ। ਅਕਸਰ ਯੁਵਰਾਜ ਆਪਣੇ ਸਾਥੀ ਖਿਡਾਰੀਆਂ ਜਾਂ ਕ੍ਰਿਕਟ ਜਗਤ ਵਿਚ ਖੇਡ ਰਹੇ ਕਿਸੇ ਵੀ ਖਿਡਾਰੀ ਬਾਰੇ ਸੋਸ਼ਲ ਮੀਡੀਆ 'ਤੇ ਪੋਸਟ ਜਾਂ ਟਿਪਣੀਆਂ ਕਰਦੇ ਹਨ, ਜਿਸ ਕਾਰਨ ਉਹ ਸੁਰਖੀਆਂ ਵਿਚ ਰਹਿੰਦੇ ਹਨ।
ਹੁਣ ਯੁਵਰਾਜ ਸਿੰਘ ਨੇ ਭਾਰਤ ਦੇ ਯੁਵਾ ਬੱਲੇਬਾਜ਼ ਸ਼ੁਭਮਨ ਗਿੱਲ ਦੀ ਇੰਸਟਾਗ੍ਰਾਮ ਪੋਸਟ 'ਤੇ ਕਮੈਂਟ ਕੀਤਾ ਹੈ, ਜਿਸ ਕਾਰਨ ਯੁਵਰਾਜ ਦਾ ਇਹ ਕਮੈਂਟ ਵਾਇਰਲ ਹੋ ਰਿਹਾ ਹੈ।
ਭਾਰਤ ਅਤੇ ਆਸਟਰੇਲੀਆ ਵਿਚਾਲੇ ਸਿਡਨੀ ਮੈਦਾਨ ਵਿਚ ਖੇਡੇ ਗਏ ਤੀਜੇ ਅਤੇ ਆਖਰੀ ਮੈਚ ਵਿਚ ਭਾਰਤ ਨੇ ਆਸਟਰੇਲੀਆ ਨੂੰ 13 ਦੌੜਾਂ ਨਾਲ ਹਰਾਕੇ ਕਲੀਨ ਸਵੀਪ ਹੋਣ ਤੋਂ ਬਚਤਾ ਲਿਆ। ਆਖਰੀ ਮੈਚ ਵਿਚ ਭਾਰਤੀ ਟੀਮ ਨੇ ਮਯੰਕ ਅਗਰਵਾਲ ਨੂੰ ਆਰਾਮ ਦਿੱਤਾ ਅਤੇ ਸ਼ੁਭਮਨ ਗਿੱਲ ਨੂੰ ਟੀਮ ਵਿੱਚ ਸ਼ਾਮਲ ਕੀਤਾ ਸੀ।
ਮੈਚ ਤੋਂ ਬਾਅਦ ਸ਼ੁਬਮਨ ਗਿੱਲ ਨੇ ਇੰਸਟਾਗ੍ਰਾਮ 'ਤੇ ਕੁਝ ਫੋਟੋਆਂ ਪੋਸਟ ਕੀਤੀਆਂ ਜਿਸ ਵਿਚ ਉਹਨਾਂ ਨੇ ਆਪਣੇ ਦੇਸ਼ ਲਈ ਖੇਡਣ' ਤੇ ਖੁਸ਼ੀ ਜ਼ਾਹਰ ਕੀਤੀ। ਉਨ੍ਹਾਂ ਵਿੱਚੋਂ ਇੱਕ ਫੋਟੋ ਵਿੱਚ, ਗਿਲ, ਕੋਹਲੀ ਅਤੇ ਟੀਮ ਦੇ ਦੂਜੇ ਖਿਡਾਰੀਆਂ ਨਾਲ ਖੜ੍ਹੇ ਹਨ, ਜਿਸ ਵਿੱਚ ਉਹਨਾਂ ਨੇ ਆਪਣੇ ਦੋਵੇਂ ਹੱਥਾਂ ਨੂੰ ਆਪਣੀ ਜੇਬ ਵਿੱਚ ਰੱਖਿਆ ਹੋਇਆ ਹੈ।
ਫੋਟੋ ਪੋਸਟ ਕਰਦਿਆਂ ਸ਼ੁਬਮਨ ਗਿੱਲ ਨੇ ਲਿਖਿਆ, "ਦੇਸ਼ ਦੇ ਲਈ ਖੇਡਦੇ ਹੋਏ ਬਹੁਤ ਚੰਗਾ ਮਹਿਸੂਸ ਹੋ ਰਿਹਾ ਹੈ।"
ਇਸ ਪੋਸਟ ਵਿੱਚ, ਗਿੱਲ ਨੂੰ ਜੇਬ ਵਿੱਚ ਹੱਥ ਪਾਉਂਦਿਆਂ ਵੇਖ ਕੇ ਯੁਵਰਾਜ ਸਿੰਘ ਨੇ ਮਜਾਕਿਆ ਕਮੈਂਟ ਕਰਦੇ ਹੋਏ ਲਿਖਿਆ, “ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਰਾਟ ਕੋਹਲੀ ਨਾਲ ਬੱਲੇਬਾਜ਼ੀ ਕਰਨ ਦਾ ਇੱਕ ਵੱਖਰਾ ਤਜ਼ਰਬਾ ਹੈ। ਮਹਾਰਾਜ, ਜੇਬ ਵਿਚੋਂ ਹੱਥ ਕੱਢੋ, ਇੰਡੀਆ ਦਾ ਮੈਚ ਚੱਲ ਰਿਹਾ ਹੈ, ਕਲੱਬ ਦਾ ਨਹੀਂ।"
ਇਸ ਮੈਚ ਵਿਚ ਗਿੱਲ ਨੇ 33 ਦੌੜਾਂ ਦੀ ਪਾਰੀ ਖੇਡੀ ਅਤੇ ਕਪਤਾਨ ਵਿਰਾਟ ਕੋਹਲੀ ਨਾਲ 56 ਦੌੜਾਂ ਦੀ ਸਾਂਝੇਦਾਰੀ ਵੀ ਕੀਤੀ। ਇਸ ਦੌਰਾਨ ਉਹਨਾਂ ਨੇ 3 ਚੌਕੇ ਅਤੇ ਇਕ ਸ਼ਾਨਦਾਰ ਛੱਕਾ ਵੀ ਲਗਾਇਆ।