IND vs AUS: ਸੰਜੇ ਮਾਂਜਰੇਕਰ ਨੇ ਕਿਹਾ,  ਇਹ ਖਿਡਾਰੀ ਬਣ ਸਕਦਾ ਹੈ ਭਾਰਤ ਦਾ ਛੇਵੇਂ ਨੰਬਰ ਦਾ ਬੱਲੇਬਾਜ਼ 

Updated: Fri, Dec 04 2020 11:29 IST
india tour of australia 2020-21 sanjay manjrekar feels hardik pandya is number six batsman for india (Image - Google Search)

ਆਸਟਰੇਲੀਆ ਖ਼ਿਲਾਫ਼ ਤੀਜਾ ਵਨਡੇ ਜਿੱਤਣ ਤੋਂ ਬਾਅਦ ਭਾਰਤੀ ਕੁਮੈਂਟੇਟਰ ਅਤੇ ਸਾਬਕਾ ਭਾਰਤੀ ਬੱਲੇਬਾਜ਼ ਸੰਜੇ ਮਾਂਜਰੇਕਰ ਨੇ ਸੋਨੀ ਸਿਕਸ ’ਤੇ ਗੱਲਬਾਤ ਦੌਰਾਨ ਉਸ ਖਿਡਾਰੀ ਦਾ ਨਾਮ ਲਿਆ ਹੈ ਜੋ ਲੰਬੇ ਸਮੇਂ ਲਈ ਭਾਰਤ ਲਈ ਛੇਵੇਂ ਨੰਬਰ’ ਤੇ ਬੱਲੇਬਾਜੀ ਕਰ ਸਕਦਾ ਹੈ।

ਮਾਂਜਰੇਕਰ ਨੇ ਕਿਹਾ ਕਿ ਇਸ ਸਮੇਂ ਭਾਰਤ ਦੇ ਬੈਸਟ ਆਲਰਾਉਂਡਰ ਹਾਰਦਿਕ ਪਾਂਡਿਆ ਛੇਵੇਂ ਨੰਬਰ ਲਈ ਸਭ ਤੋਂ ਵੱਧ ਭਰੋਸੇਮੰਦ ਬੱਲੇਬਾਜ਼ ਵਜੋਂ ਉੱਭਰੇ ਹਨ। ਜਿਸ ਤਰੀਕੇ ਨਾਲ ਹਾਰਦਿਕ ਪਾਂਡਿਆ ਨੇ ਤੀਜੇ ਵਨਡੇ ਵਿੱਚ ਬੱਲੇਬਾਜੀ ਕੀਤੀ, ਉਸਨੂੰ ਦੇਖ ਕੇ ਮਾੰਜਰੇਕਰ ਬਹੁਤ ਖੁਸ਼ ਹਨ। 

ਉਹਨਾਂ ਨੇ ਕਿਹਾ, "ਜਦੋਂ ਪਾਂਡਿਆ ਨੂੰ ਆਈਪੀਐਲ ਦੇ ਪ੍ਰਦਰਸ਼ਨ ਦੇ ਅਧਾਰ 'ਤੇ ਚੁਣਿਆ ਗਿਆ ਸੀ ਤਾਂ ਮੈਂ ਥੋੜ੍ਹੀ ਜਿਹੀ ਦੁਚਿੱਤੀ ਵਿੱਚ ਸੀ। ਮੈਨੂੰ ਲੱਗਦਾ ਸੀ ਕਿ ਉਹ ਸਿਰਫ ਟੀ -20 ਵਿੱਚ ਇੱਕ ਚੰਗਾ ਬੱਲੇਬਾਜ਼ ਸੀ ਕਿਉਂਕਿ 50 ਓਵਰਾਂ ਦਾ ਮੈਚ ਕੁਝ ਵੱਖਰਾ ਹੈ। ਕੀ ਪੰਡਿਆ 50 ਓਵਰਾਂ ਦਾ ਖਿਡਾਰੀ ਹੈ ? ਉਹਨਾਂ ਨੇ ਸਬੂਤ ਦਿੱਤਾ ਹੈ ਕਿ ਉਹ 50 ਓਵਰਾਂ ਦੇ ਮੈਚ ਵਿੱਚ ਵੀ ਉਹ ਇੱਕ ਚੰਗਾ ਬੱਲੇਬਾਜ਼ ਹੈ।"

ਮਾਂਜਰੇਕਰ ਨੇ ਅੱਗੇ ਕਿਹਾ ਕਿ ਇਹ ਟੀ -20 ਮੈਚ ਦੀ ਪਾਰੀ ਨਹੀਂ ਸੀ। ਭਾਰਤ ਨੇ 5 ਵਿਕਟਾਂ ਦੇ ਨੁਕਸਾਨ 'ਤੇ ਲਗਭਗ 150 ਦੌੜਾਂ ਬਣਾਈਆਂ ਸੀ। ਇਸ ਤੋਂ ਬਾਅਦ ਪਾਂਡਿਆ ਬੱਲੇਬਾਜ਼ੀ ਕਰਨ ਆਏ ਅਤੇ ਸੰਜਮ ਦਿਖਾਉਂਦੇ ਹੋਏ ਮੈਚ ਨੂੰ ਬਣਾਇਆ. ਉਨ੍ਹਾਂ ਕਿਹਾ ਕਿ ਭਾਰਤ ਨੇ ਆਪਣੇ ਛੇਵੇਂ ਨੰਬਰ ਦੇ ਬੱਲੇਬਾਜ਼ ਦੀ ਭਾਲ ਪੂਰੀ ਕਰ ਲਈ ਹੈ। ਚਾਹੇ ਪਾੰਡਿਆ ਗੇਂਦਬਾਜ਼ੀ ਕਰਨ ਜਾਂ ਨਹੀਂ, ਉਹ ਇਕ ਬੱਲੇਬਾਜ਼ ਹੈ ਜਿਸਨੂੰ ਪੰਜਵੇਂ ਜਾਂ ਛੇਵੇਂ ਨੰਬਰ 'ਤੇ ਆਜਮਾਇਆ ਜਾ ਸਕਦਾ ਹੈ।

ਮਹੱਤਵਪੂਰਣ ਗੱਲ ਇਹ ਹੈ ਕਿ ਕੈਨਬਰਾ ਗਰਾਉਂਡ ਵਿਚ ਤੀਜੇ ਵਨਡੇ ਵਿਚ ਭਾਰਤ ਦੀਆਂ 5 ਵਿਕਟਾਂ 32 ਓਵਰਾਂ ਵਿਚ 152 ਦੌੜਾਂ 'ਤੇ ਡਿੱਗ ਗਈਆਂ ਸੀ। ਤਦ ਪਾਂਡਿਆ ਨੇ ਰਵਿੰਦਰ ਜਡੇਜਾ ਨਾਲ ਮਿਲ ਕੇ 108 ਗੇਂਦਾਂ ਵਿੱਚ 150 ਦੌੜਾਂ ਦੀ ਅਜੇਤੂ ਸਾਂਝੇਦਾਰੀ ਕੀਤੀ, ਜਿਸ ਵਿੱਚ ਉਸਨੇ 76 ਗੇਂਦਾਂ ਵਿੱਚ 92 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਜਡੇਜਾ ਨੇ ਵੀ 50 ਗੇਂਦਾਂ ਵਿੱਚ 66 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਅਤੇ ਟੀਮ ਦੇ ਸਕੋਰ ਨੂੰ 300 ਤੱਕ ਪਹੁੰਚਾਇਆ।

TAGS