ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀਰਵਾਰ ਨੂੰ ਆਸਟ੍ਰੇਲੀਆ ਦੇ ਖਿਲਾਫ ਪਹਿਲੇ ਵਨਡੇ ਤੋਂ ਪਹਿਲਾਂ ਕਿਹਾ ਕਿ ਉਹਨਾਂ ਦੇ ਪਹਿਲੇ ਬੱਚੇ ਦੇ ਜਨਮ ਕਾਰਨ ਪਹਿਲੇ ਟੈਸਟ ਮੈਚ ਤੋਂ ਬਾਅਦ ਘਰ ਪਰਤਣ ਦਾ ਫੈਸਲਾ 26 ਅਕਤੂਬਰ ਨੂੰ ਚੋਣ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ ਸੀ ਅਤੇ ਉਹਨਾਂ ਨੇ ਸੇਲੇਕਟਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਸੀ।
ਕੋਹਲੀ ਆਪਣੇ ਪਹਿਲੇ ਬੱਚੇ ਦੇ ਜਨਮ ਦੇ ਕਾਰਨ ਵਨਡੇ, ਟੀ -20 ਸੀਰੀਜ਼ ਅਤੇ ਫਿਰ ਪਹਿਲਾ ਟੈਸਟ ਮੈਚ ਖੇਡਣ ਤੋਂ ਬਾਅਦ ਘਰ ਪਰਤਣਗੇ।
ਕੋਹਲੀ ਨੇ ਪਹਿਲੇ ਵਨਡੇ ਦੀ ਪੂਰਵ ਸੰਧਿਆ ਤੇ ਪ੍ਰੈਸ ਕਾਨਫਰੰਸ 'ਚ ਕਿਹਾ, 'ਇਹ ਫੈਸਲਾ ਚੋਣ ਕਮੇਟੀ ਦੀ ਬੈਠਕ 'ਚ ਲਿਆ ਗਿਆ ਸੀ ਅਤੇ ਮੈਂ ਚੋਣਕਾਰਾਂ ਨੂੰ ਕਿਹਾ ਸੀ ਕਿ ਮੈਂ ਪਹਿਲੇ ਟੈਸਟ ਮੈਚ ਤੋਂ ਬਾਅਦ ਘਰ ਪਰਤਣਾ ਚਾਹਾਂਗਾ। ਇਹ ਪੂਰੀ ਤਰ੍ਹਾਂ ਤੱਥ ਤੇ ਅਧਾਰਤ ਹੈ ਇਸ 'ਤੇ ਅਧਾਰਤ ਸੀ ਕਿਉਂਕਿ ਸਾਡੇ ਦੋਵਾਂ ਪਾਸਿਆਂ ਤੋਂ ਅਲੱਗ ਅਲੱਗ ਕਵਾਰੰਟੀਨ ਨਿਯਮ ਹਨ। ਮੈਂ ਚਾਹੁੰਦਾ ਸੀ ਕਿ ਜਦੋਂ ਮੇਰਾ ਪਹਿਲਾ ਬੱਚਾ ਪੈਦਾ ਹੋਏ ਤਾਂ ਮੈਂ ਆਪਣੀ ਪਤਨੀ ਨਾਲ ਹੋਵਾਂ।'
ਉਹਨਾਂ ਨੇ ਕਿਹਾ, 'ਇਹ ਇਕ ਬਹੁਤ ਹੀ ਖ਼ਾਸ ਅਤੇ ਖ਼ੂਬਸੂਰਤ ਪਲ ਹੈ ਜਿਸ ਦਾ ਮੈਂ ਅਨੁਭਵ ਕਰਨਾ ਚਾਹੁੰਦਾ ਹਾਂ। ਮੇਰੇ ਫੈਸਲੇ ਪਿੱਛੇ ਇਹੀ ਕਾਰਨ ਸੀ ਅਤੇ ਮੈਂ ਚੋਣ ਕਮੇਟੀ ਦੀ ਬੈਠਕ ਦੌਰਾਨ ਚੋਣਕਾਰਾਂ ਨੂੰ ਇਸ ਬਾਰੇ ਦੱਸਿਆ ਸੀ।'