IND vs AUS : ਪਹਿਲੇ ਟੇਸਟ ਤੋਂ ਪਹਿਲਾਂ ਸ਼ੁਬਮਨ ਗਿੱਲ ਨੇ ਭਰੀ ਹੁੰਕਾਰ, ਕਿਹਾ- ਸਾਡੇ ਕੋਲ ਆਸਟ੍ਰੇਲੀਆ ਦੇ ਹਰ ਸਵਾਲ ਦਾ ਜਵਾਬ

Updated: Tue, Dec 15 2020 12:58 IST
Google Search

ਭਾਰਤ ਦੇ ਯੁਵਾ ਬੱਲੇਬਾਜ਼ ਸ਼ੁਭਮਨ ਗਿੱਲ ਨੇ ਕਿਹਾ ਹੈ ਕਿ ਜੇਕਰ ਆਸਟਰੇਲੀਆਈ ਟੀਮ ਆਗਾਮੀ ਟੈਸਟ ਸੀਰੀਜ਼ ਵਿਚ ਭਾਰਤ ਖਿਲਾਫ ਬਾਉੰਸਰ ਦੀ ਵਰਤੋਂ ਕਰੇਗੀ ਤਾਂ ਉਨ੍ਹਾਂ ਕੋਲ ਵੀ ਇਸ ਦਾ ਸਾਹਮਣਾ ਕਰਨ ਲਈ ਕਾਫ਼ੀ ਵਿਕਲਪ ਹਨ। ਸ਼ੁਭਮਨ ਨੇ ਆਸਟਰੇਲੀਆ-ਏ ਖਿਲਾਫ ਤਿੰਨ ਰੋਜ਼ਾ ਅਭਿਆਸ ਮੈਚ ਦੌਰਾਨ ਪਹਿਲੀ ਪਾਰੀ ਵਿਚ 43 ਅਤੇ ਦੂਜੀ ਪਾਰੀ ਵਿਚ। 65 ਦੌੜਾਂ ਬਣਾਈਆਂ ਸਨ।

ਗਿੱਲ ਨੇ ਕੇਕੇਆਰ ਦੀ ਅਧਿਕਾਰਤ ਵੈਬਸਾਈਟ ਨੂੰ ਦੱਸਿਆ, “ਇੱਕ ਸਮਾਂ ਸੀ ਜਦੋਂ (ਭਾਰਤੀ) ਖਿਡਾਰੀ ਜ਼ਿਆਦਾ ਹਮਲਾਵਰ ਨਹੀਂ ਸਨ ਅਤੇ ਉਹ ਇਹਨਾਂ ਗੱਲਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਸੀ ਪਰ ਹੁਣ ਸਮਾਂ ਬਦਲ ਗਿਆ ਹੈ। ਹਰ ਖਿਡਾਰੀ ਦਾ ਸੁਭਾਅ ਵੱਖਰਾ ਹੁੰਦਾ ਹੈ। ਕੋਈ ਇਸ ਨੂੰ ਅਣਦੇਖਾ ਕਰ ਦਿੰਦਾ ਹੈ ਤੇ ਕੋਈ ਤੁਰੰਤ ਜਵਾਬ ਦੇਣ ਵਿਚ ਵਿਸ਼ਵਾਸ ਕਰਦਾ ਹੈ। ਮੈਂ ਇਸ ਮਾਮਲੇ ਵਿਚ ਨਾ ਤਾਂ ਬਹੁਤ ਜ਼ਿਆਦਾ ਹਮਲਾਵਰ ਹਾਂ ਅਤੇ ਨਾ ਹੀ ਮੈਂ ਸ਼ਾਂਤ ਹੋਣ ਵਿਚ ਵਿਸ਼ਵਾਸ ਕਰਦਾ ਹਾਂ, ਪਰ ਜੇ ਉਹ ਸਾਡੇ ਵਿਰੁੱਧ ਬਾਉੰਸਰ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਹੇ ਹਨ ਤਾਂ ਸਾਡੇ ਕੋਲ ਇਸਦਾ ਸਾਹਮਣਾ ਕਰਨ ਲਈ ਬਹੁਤ ਸਾਰੇ ਵਿਕਲਪ ਹਨ।”

ਹਾਲਾਂਕਿ, ਆਸਟਰੇਲੀਆ ਦੀ ਸੀਮਤ ਓਵਰਾਂ ਦੀ ਟੀਮ ਦੇ ਕਪਤਾਨ ਐਰੋਨ ਫਿੰਚ ਨੇ ਟੈਸਟ ਸਾਥੀ ਖਿਡਾਰੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਪਹਿਲੇ ਟੈਸਟ ਮੈਚ ਵਿੱਚ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਸਲੈਜਿੰਗ ਨਾ ਕਰਨ ਅਤੇ ਉਸਦੇ ਖਿਲਾਫ ਸੰਤੁਲਿਤ ਰਣਨੀਤੀ ਅਪਣਾਈ ਜਾਵੇ।

21 ਸਾਲਾ ਗਿੱਲ ਨੇ ਹੁਣ ਤੱਕ ਭਾਰਤ ਲਈ ਤਿੰਨ ਵਨਡੇ ਮੈਚ ਖੇਡੇ ਹਨ, ਪਰ ਉਹਨਾਂ ਨੇ ਆਪਣਾ ਟੈਸਟ ਡੈਬਿਯੂ ਅਜੇ ਕਰਨਾ ਹੈ। ਇਹ ਉਮੀਦ ਹੈ ਕਿ ਉਹਨਾਂ ਨੂੰ ਆਉਣ ਵਾਲੀ ਟੈਸਟ ਸੀਰੀਜ਼ ਵਿਚ ਮੌਕਾ ਮਿਲ ਸਕਦਾ ਹੈ।

ਗਿੱਲ ਨੇ ਕਿਹਾ, “ਆਸਟਰੇਲੀਆ ਵਿੱਚ ਆਸਟਰੇਲੀਆ ਖ਼ਿਲਾਫ਼ ਖੇਡਣਾ ਕਾਫ਼ੀ ਡਰਾਉਣਾ ਹੈ ਪਰ ਮੈਂ ਇਸ ਤੋਂ ਉਤਸ਼ਾਹਿਤ ਹਾਂ। ਆਸਟਰੇਲੀਆ ਖਿਲਾਫ ਆਸਟਰੇਲੀਆ ਵਿਚ ਬੱਲੇਬਾਜ ਵਜੋਂ ਖੇਡਣਾ ਸ਼ਾਇਦ ਇਸ ਤੋੰ ਵੱਡਾ ਮੌਕਾ ਨਹੀਂ ਹੋ ਸਕਦਾ ਕਿਉਂਕਿ ਜੇ ਤੁਸੀਂ ਦੌੜਾਂ ਬਣਾਉਣ ਵਿੱਚ ਸਫਲ ਹੋ ਤਾਂ ਤੁਹਾਡਾ ਆਤਮ ਵਿਸ਼ਵਾਸ ਬਹੁਤ ਵੱਧ ਜਾਂਦਾ ਹੈ।”

TAGS