AUS vs IND: ਰਾਸ਼ਟਰ ਗੀਤ ਦੇ ਦੌਰਾਨ ਭਾਵੁਕ ਹੋਏ ਮੁਹੰਮਦ ਸਿਰਾਜ, ਅੱਖਾਂ ਤੋਂ ਡਿੱਗ ਪਏ ਹੰਜੂ; ਦੇਖੋ VIDEO

Updated: Thu, Jan 07 2021 15:05 IST
india vs australia sydney test mohammad siraj got emotional during national anthem watch video (Image Credit : Cricketnmore)

ਭਾਰਤ ਅਤੇ ਆਸਟ੍ਰੇਲੀਆ ਦੇ ਵਿਚਕਾਰ ਤੀਜਾ ਟੈਸਟ ਮੈਚ ਸਿਡਨੀ ਕ੍ਰਿਕਟ ਗ੍ਰਾਉਂਡ ਵਿਖੇ ਖੇ਼ਡਿਆ ਜਾ ਰਿਹਾ ਹੈ। ਕੰਗਾਰੂ ਟੀਮ ਨੇ ਟੜਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਪਰ ਟੀਮ ਵਿਚ ਵਾਪਸੀ ਕਰ ਰਹੇ ਓਪਨਰ ਡੇਵਿਡ ਵਾਰਨਰ ਬੁਰੀ ਤਰ੍ਹਾੰ ਫਲਾੱਪ ਰਹੇ ਅਤੇ ਮੁਹੰਮਦ ਸਿਰਾਜ ਦਾ ਸ਼ਿਕਾਰ ਬਣੇ। ਇਸ ਤੋਂ ਅਲਾਵਾ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਵੀ ਸਿਰਾਜ ਹੀ ਕੇਂਦਰ ਬਿੰਦੁ ਬਣੇ ਰਹੇ।

ਦਰਅਸਲ, ਟਾੱਸ ਤੋਂ ਬਾਅਦ ਜਿਵੇਂ ਹੀ ਭਾਰਤੀ ਟੀਮ ਰਾਸ਼ਟਰੀ ਗੀਤ ਲਈ ਮੈਦਾਨ ਤੇ ਪਹੁੰਚੀ ਤਾਂ ਸਿਰਾਜ ਇਸ ਦੌਰਾਨ ਭਾਵੁਕ ਹੋ ਗਏ। ਅਸੀੰ ਸਾਰੇ ਜਾਣਦੇ ਹਾਂ ਕਿ ਭਾਰਤ ਲਈ ਖੇਡਣਾ ਹਰ ਕਿਸੇ ਖਿਡਾਰੀ ਦਾ ਸੁਪਣਾ ਹੁੰਦਾ ਹੈ ਅਤੇ ਸ਼ਾਇਦ ਸਿਰਾਜ ਦਾ ਇਹ ਸੁਪਣਾ ਪੂਰਾ ਹੋ ਰਿਹਾ ਸੀ ਤੇ ਉਹ ਆਪਣੇ ਪਿਤਾ ਨੂੰ ਯਾਦ ਕਰਕੇ ਭਾਵੁਕ ਹੋ ਗਏ ਹੋਣ।

ਸਿਰਾਜ ਦੀ ਅੱਖਾਂ ਵਿਚੋਂ ਹੰਜੂ ਵੀ ਡਿੱਗ ਪਏ ਅਤੇ ਸਿਰਾਜ ਦਾ ਇਹ ਭਾਵੁਕ ਕਰਨ ਵਾਲਾ ਪੋਸਟ ਸੋਸ਼ਲ ਮੀਡਿਆ ਤੇ ਕਾਫੀ ਵਾਇਰਲ ਹੋ ਰਿਹਾ ਹੈ।  ਕ੍ਰਿਕਟ ਆਸਟ੍ਰੇਲੀਆ ਨੇ ਇਕ ਪੋਸਟ ਸਾਂਝਾ ਕੀਤਾ ਹੈ ਜਿਸ ਵਿਚ ਸਿਰਾਜ ਰੋਂਦੇ ਹੋਏ ਨਜਰ ਆ ਰਹੇ ਹਨ।

ਜੇਕਰ ਸਿਡਨੀ ਟੈਸਟ ਮੈਚ ਦੀ ਗੱਲ ਕਰੀਏ ਤਾਂ ਸਿਰਾਜ ਨੇ ਸ਼ਾਨਦਾਰ ਗੇਂਦਬਾਜ਼ੀ ਕਰਦਿਆਂ ਵਿਸਫੋਟਕ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ ਪਵੇਲਿਅਨ ਵਾਪਸ ਭੇਜਿਆ। ਤੀਜੇ ਟੈਸਟ ਮੈਚ ਦੇ ਪਹਿਲੇ ਦਿਨ ਦਾ ਖੇਡ ਖਤਮ ਹੋਣ ਤੱਕ ਆਸਟ੍ਰੇਲੀਆ ਨੇ ਦੋ ਵਿਕਟਾਂ ਦੇ ਨੁਕਸਾਨ ਤੇ 162 ਦੌੜ੍ਹਾਂ ਬਣਾ ਲਈਆਂ ਹਨ।

TAGS