ਖੇਲ ਰਤਨ ਲਈ ਚੁਣਿਆ ਗਿਆ ਰੋਹਿਤ ਸ਼ਰਮਾ ਦਾ ਨਾਂ, ਹੁਣ ਤੱਕ ਸਿਰਫ 3 ਭਾਰਤੀ ਕ੍ਰਿਕਟਰਾਂ ਨੂੰ ਹੀ ਮਿਲਿਆ ਹੈ ਇਹ ਪੁਰਸਕਾਰ
ਭਾਰਤ ਦੇ ਓਪਨਰ ਰੋਹਿਤ ਸ਼ਰਮਾ ਦੇ ਨਾਮ ਦੀ ਸਿਫਾਰਸ਼ ਭਾਰਤ ਦੇ ਸਰਵਉੱਚ ਖੇਡ ਸਨਮਾਨ ਰਾਜੀਵ ਗਾਂਧੀ ਖੇਲ ਰਤਨ ਅਵਾਰਡ ਲਈ ਕੀਤੀ ਗਈ ਹੈ। ਰੋਹਿਤ ਤੋਂ ਇਲਾਵਾ ਏਸ਼ੀਅਨ ਖੇਡਾਂ ਦੀ ਗੋਲਡ ਮੈਡਲ ਜੇਤੂ ਵਿਨੇਸ਼ ਫੋਗਾਟ, ਟੇਬਲ ਟੈਨਿਸ ਚੈਂਪੀਅਨ ਮਨੀਕਾ ਬੱਤਰਾ ਅਤੇ 2016 ਰੀਓ ਪੈਰਾ ਉਲੰਪਿਕ ਵਿੱਚ ਸੋਨ ਤਮਗਾ ਜੇਤੂ ਮਰੀਅਪ੍ਪਨ ਥਾਂਗਾਵੇਲੂ ਦੇ ਨਾਮ ਦੀ ਸਿਫਾਰਸ਼ ਵੀ ਕੀਤੀ ਗਈ ਹੈ। ਸੂਤਰਾਂ ਅਨੁਸਾਰ ਰਾਸ਼ਟਰੀ ਪੁਰਸਕਾਰ ਕਮੇਟੀ ਨੇ ਮੰਗਲਵਾਰ ਨੂੰ ਇੱਥੇ ਰਾਸ਼ਟਰੀ ਰਾਜਧਾਨੀ ਵਿੱਚ ਇੱਕ ਮੀਟਿੰਗ ਕੀਤੀ, ਜਿਸ ਵਿਚ ਇਸ ਪੁਰਸਕਾਰ ਲਈ ਚਾਰ ਖਿਡਾਰੀਆਂ ਦੇ ਨਾਵਾਂ ਦੀ ਸਿਫਾਰਸ਼ ਕੀਤੀ ਗਈ ਸੀ. ਵੇਰਵੇ ਸਹਿਤ ਪੂਰੀ ਰਿਪੋਰਟ ਦੀ ਹਜੇ ਉਡੀਕ ਹੈ.
ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਸਿਰਫ ਤਿੰਨ ਕ੍ਰਿਕਟਰਾਂ ਸਚਿਨ ਤੇਂਦੁਲਕਰ, ਐਮ ਐਸ ਧੋਨੀ ਅਤੇ ਵਿਰਾਟ ਕੋਹਲੀ ਨੂੰ ਹੀ ਇਹ ਸਨਮਾਨ ਮਿਲਿਆ ਹੈ। ਰੋਹਿਤ ਨੇ ਸਾਲ 2019 ਦੇ ਵਿਸ਼ਵ ਕੱਪ ਵਿਚ 648 ਦੌੜਾਂ ਬਣਾਈਆਂ ਸਨ। ਇਸ ਦੇ ਨਾਲ ਹੀ, ਵਿਨੇਸ਼ ਇਕਲੌਤੀ ਮਹਿਲਾ ਪਹਿਲਵਾਨ ਹੈ ਜਿਸ ਨੇ ਹੁਣ ਤੱਕ ਟੋਕਿਓ ਓਲੰਪਿਕ 2021 ਲਈ ਕੁਆਲੀਫਾਈ ਕੀਤਾ ਹੈ. ਵਿਨੇਸ਼ ਨੇ 2019 ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਚਾਂਦੀ ਦਾ ਤਗਮਾ ਜਿੱਤਿਆ ਹੈ.
ਮਹਿਲਾ ਟੇਬਲ ਟੈਨਿਸ ਖਿਡਾਰੀ ਮਨਿਕਾ ਨੇ 2018 ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਵਿੱਚ ਦੋ ਸੋਨੇ ਦੇ ਤਗਮੇ ਜਿੱਤੇ। ਇਸ ਤੋਂ ਇਲਾਵਾ, ਉਸਨੇ 2018 ਏਸ਼ੀਅਨ ਖੇਡਾਂ ਵਿੱਚ ਕਾਂਸ ਦਾ ਤਗਮਾ ਵੀ ਜਿੱਤਿਆ ਹੈ। ਹਾਲਾਂਕਿ, ਉਹਨਾਂ ਦਾ ਅਜੇ ਟੋਕਿਓ ਓਲੰਪਿਕ ਲਈ ਕੁਆਲੀਫਾਈ ਕਰਨਾ ਬਾਕੀ ਹੈ.
ਪੈਰਾ ਓਲੰਪਿਕ ਦੇ ਖਿਡਾਰੀ ਮਰੀਅੱਪਨ ਨੇ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਕਾਂਸ ਦਾ ਤਗਮਾ ਜਿੱਤ ਕੇ ਅਗਲੇ ਸਾਲ ਟੋਕਿਓ ਪੈਰਾ ਉਲੰਪਿਕ ਖੇਡਾਂ ਲਈ ਕੁਆਲੀਫਾਈ ਕੀਤਾ ਹੈ.
ਖੇਡ ਰਤਨ ਤੋਂ ਇਲਾਵਾ ਕਮੇਟੀ ਦ੍ਰੋਣਾਚਾਰੀਆ ਪੁਰਸਕਾਰ, ਅਰਜੁਨ ਪੁਰਸਕਾਰ, ਧਿਆਨਚੰਦ ਅਵਾਰਡ ਅਤੇ ਰਾਸ਼ਟਰੀ ਖੇਲ ਪ੍ਰੋਟਸਨ ਅਵਾਰਡ ਅਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਟਰਾਫੀ ਦੇ ਨਾਮਾਂ ਦਾ ਵੀ ਐਲਾਨ ਕਰੇਗੀ। ਇਹ ਪੁਰਸਕਾਰ ਹਰ ਸਾਲ 29 ਅਗਸਤ ਨੂੰ ਰਾਸ਼ਟਰਪਤੀ ਭਵਨ ਵਿਖੇ ਭਾਰਤ ਦੇ ਰਾਸ਼ਟਰਪਤੀ ਦੁਆਰਾ ਦਿੱਤੇ ਜਾਂਦੇ ਹਨ।