IPL 2020: ਮੁੰਬਈ ਦੇ ਖਿਲਾਫ ਹਾਰ ਤੋਂ ਬਾਅਦ ਕੇਕੇਆਰ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਕਿਹਾ, ਖਿਡਾਰੀ ਜਾਣਦੇ ਹਨ ਕਿ ਕਿੱਥੇ ਸੁਧਾਰ ਕਰਨਾ ਹੈ

Updated: Thu, Sep 24 2020 09:39 IST
IPL 2020: ਮੁੰਬਈ ਦੇ ਖਿਲਾਫ ਹਾਰ ਤੋਂ ਬਾਅਦ ਕੇਕੇਆਰ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਕਿਹਾ, ਖਿਡਾਰੀ ਜਾਣਦੇ ਹਨ ਕਿ ਕਿੱਥ (Image Credit: BCCI)

ਆਈਪੀਐਲ ਦੀ ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰਜ਼ ਨੂੰ ਸੀਜ਼ਨ-13 ਦੇ ਪਹਿਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਦੇ ਹੱਥੋਂ 49 ਦੌੜਾਂ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਤੋਂ ਬਾਅਦ ਟੀਮ ਦੇ ਕਪਤਾਨ ਦਿਨੇਸ਼ ਕਾਰਤਿਕ ਨੇ ਕਿਹਾ ਕਿ ਖਿਡਾਰੀ ਜਾਣਦੇ ਹਨ ਕਿ ਕਿੱਥੇ ਸੁਧਾਰ ਕਰਨਾ ਹੈ.

ਇਸ ਮੁਕਾਬਲੇ ਵਿਚ ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿੱਚ ਪੰਜ ਵਿਕਟਾਂ ਦੇ ਨੁਕਸਾਨ ‘ਤੇ 195 ਦੌੜਾਂ ਬਣਾਈਆਂ. ਟੀਚੇ ਦਾ ਪਿੱਛਾ ਕਰਦੇ ਹੋਏ ਕੋਲਕਾਤਾ ਦੀ ਟੀਮ 20 ਓਵਰਾਂ ਵਿੱਚ 9 ਵਿਕਟਾਂ ਗੁਆ ਕੇ ਸਿਰਫ 146 ਦੌੜਾਂ ਹੀ ਬਣਾ ਸਕੀ ਅਤੇ ਉਹਨਾਂ ਨੇ 49 ਦੌੜਾਂ ਨਾਲ ਇਹ ਮੈਚ ਗੁਆ ਦਿੱਤਾ.

ਮੈਚ ਤੋਂ ਬਾਅਦ, ਕਾਰਤਿਕ ਨੇ ਕਿਹਾ, "ਇਮਾਨਦਾਰ ਨਾਲ ਬੋਲਾਂ ਤਾਂ, ਬਹੁਤ ਮਾੜਾ ਦਿਨ ਸੀ. ਮੈਂ ਇਸਦਾ ਵਿਸ਼ਲੇਸ਼ਣ ਨਹੀਂ ਕਰਨਾ ਚਾਹੁੰਦਾ. ਖਿਡਾਰੀ ਜਾਣਦੇ ਹਨ ਕਿ ਉਨ੍ਹਾਂ ਨੂੰ ਕਿੱਥੇ ਸੁਧਾਰ ਕਰਨ ਦੀ ਜ਼ਰੂਰਤ ਹੈ.”

ਆਸਟਰੇਲੀਆ ਦੇ ਪੈਟ ਕਮਿੰਸ ਅਤੇ ਇੰਗਲੈਂਡ ਦੇ ਕਪਤਾਨ ਈਯਨ ਮੋਰਗਨ ਹਾਲ ਹੀ ਵਿੱਚ ਸੀਮਤ ਓਵਰਾਂ ਦੀ ਲੜੀ ਖੇਡ ਕੇ ਦੁਬਈ ਪਹੁੰਚੇ ਸਨ ਅਤੇ ਉਨ੍ਹਾਂ ਦਾ ਕੁਆਰੰਟੀਨ ਪੀਰਿਅਡ ਬੁੱਧਵਾਰ ਨੂੰ ਹੀ ਖਤਮ ਹੋਇਆ ਸੀ.

ਕਾਰਤਿਕ ਨੇ ਕਿਹਾ, "ਕਮਿੰਸ ਅਤੇ ਮੋਰਗਨ ਨੇ ਅੱਜ (ਬੁੱਧਵਾਰ) ਆਪਣਾ ਕੁਆਰੰਟੀਨ ਖਤਮ ਕਰ ਲਿਆ। ਇਸ ਲਈ ਆ ਕੇ ਸਿੱਧਾ ਖੇਡਣਾ ਉਹ ਵੀ ਇੰਨ੍ਹੀ ਗਰਮੀ ਵਿੱਚ ਸੌਖਾ ਨਹੀਂ ਹੈ.”

 

TAGS