IPL 2020: CSK vs SRH ਮੈਚ ਪ੍ਰਿਯਮ ਗਰਗ ਨੇ ਕੀਤੀ ਯੁਵਰਾਜ ਸਿੰਘ ਦੀ ਬਰਾਬਰੀ, ਧੋਨੀ-ਜਡੇਜਾ ਨੇ ਵੀ ਬਣਾਏ ਵਿਲੱਖਣ ਰਿਕਾਰਡ
ਸਨਰਾਈਜ਼ਰਜ਼ ਹੈਦਰਾਬਾਦ ਨੇ ਆਪਣੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਚਲਦੇ ਇਕ ਹੋਰ ਰੋਮਾਂਚਕ ਮੈਚ ਜਿੱਤ ਲਿਆ. ਡੇਵਿਡ ਵਾਰਨਰ ਦੀ ਕਪਤਾਨੀ ਵਾਲੀ ਟੀਮ ਨੇ ਸ਼ੁੱਕਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੰਸਕਰਣ ਵਿੱਚ ਚੇਨਈ ਸੁਪਰ ਕਿੰਗਜ਼ ਨੂੰ ਸੱਤ ਦੌੜਾਂ ਨਾਲ ਹਰਾਇਆ. ਸਾਲ 2014 ਤੋਂ ਬਾਅਦ ਪਹਿਲੀ ਵਾਰ ਸੁਪਰ ਕਿੰਗਜ਼ ਨੇ ਲਗਾਤਾਰ ਤਿੰਨ ਮੈਚ ਹਾਰੇ ਹਨ.
ਵਾਰਨਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਯੁਵਾ ਬੱਲੇਬਾਜ਼ ਪ੍ਰੀਅਮ ਗਰਗ ਦੇ ਨਾਬਾਦ 51 ਦੌੜਾਂ ਦੀ ਬਦੌਲਤ ਹੈਦਰਾਬਾਦ ਨੇ 20 ਓਵਰਾਂ ਵਿਚ ਪੰਜ ਵਿਕਟਾਂ ਗੁਆਉਣ ਤੋਂ ਬਾਅਦ 164 ਦੌੜਾਂ ਬਣਾਈਆਂ. ਹੈਦਰਾਬਾਦ ਦੀ ਗੇਂਦਬਾਜ਼ੀ ਦੇ ਅਨੁਸਾਰ, ਇਹ ਸਕੋਰ ਚੰਗਾ ਸੀ ਜਿਸਦਾ ਉਹ ਬਚਾਅ ਕਰ ਸਕਦੇ ਸੀ ਅਤੇ ਉਹਨਾਂ ਨੇ ਉਹੀ ਪ੍ਰਦਰਸ਼ਨ ਕੀਤਾ. ਹੈਦਰਾਬਾਦ ਦੇ ਗੇਂਦਬਾਜ਼ਾਂ ਨੇ ਚੇਨਈ ਨੂੰ 157/5 ਦੇ ਸਕੋਰ ਤੇ ਹੀ ਰੋਕ ਦਿੱਤਾ.
ਇਸ ਮੈਚ ਵਿਚ ਕਈ ਖਾਸ ਰਿਕਾਰਡ ਵੀ ਬਣਾਏ ਗਏ, ਆਓ ਉਨ੍ਹਾਂ 'ਤੇ ਇਕ ਨਜ਼ਰ ਮਾਰੀਏ.
ਪ੍ਰਿਯਮ ਨੇ ਕੀਤੀ ਯੁਵਰਾਜ ਦੀ ਬਰਾਬਰੀ
ਇਸ ਮੈਚ ਵਿਚ ਪ੍ਰਿਯਮ ਗਰਗ ਨੇ 23 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕੀਤਾ. ਇਸ ਦੇ ਨਾਲ ਹੀ ਉਹਨਾਂ ਨੇ ਕਿਸੇ ਵੀ ਭਾਰਤੀ ਬੱਲੇਬਾਜ਼ ਦੁਆਰਾ ਸਨਰਾਈਜ਼ਰਜ਼ ਲਈ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਉਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ. ਇਸ ਤੋਂ ਪਹਿਲਾਂ 2017 ਵਿਚ ਹੈਦਰਾਬਾਦ ਲਈ ਖੇਡਦੇ ਹੋਏ ਯੁਵਰਾਜ ਸਿੰਘ ਨੇ ਆਰਸੀਬੀ ਵਿਰੁੱਧ 23 ਗੇਂਦਾਂ ਵਿਚ ਅਰਧ ਸੈਂਕੜਾ ਲਗਾਇਆ ਸੀ.
ਜਡੇਜਾ ਦਾ ਵਿਲੱਖਣ ਰਿਕਾਰਡ
ਰਵਿੰਦਰ ਜਡੇਜਾ ਨੇ ਆਈਪੀਐਲ ਵਿੱਚ ਆਪਣੀਆਂ 2000 ਦੌੜਾਂ ਪੂਰੀਆਂ ਕੀਤੀਆਂ. ਇਸਦੇ ਨਾਲ ਹੀ , ਉਹ ਆਈਪੀਐਲ ਵਿੱਚ 2000 ਦੌੜਾਂ ਬਣਾਉਣ ਦੇ ਨਾਲ-ਨਾਲ 100 ਜਾਂ ਵਧੇਰੇ ਵਿਕਟਾਂ ਲੈਣ ਵਾਲੇ ਪਹਿਲੇ ਖਿਡਾਰੀ ਬਣ ਗਏ.
ਅਭਿਸ਼ੇਕ-ਪ੍ਰਿਯਮ ਦਾ ਖਾਸ ਰਿਕਾਰਡ
ਅਭਿਸ਼ੇਕ ਸ਼ਰਮਾ ਅਤੇ ਪ੍ਰਿਯਮ ਗਰਗ ਦੀ ਜੋੜ੍ਹੀ ਨੇ 77 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਕਰਕੇ ਇਕ ਦਿਲਚਸਪ ਰਿਕਾਰਡ ਆਪਣੇ ਨਾਂ ਕਰ ਲਿਆ. ਇਹ ਜੋੜੀ ਸੰਯੁਕਤ ਰੂਪ ਨਾਲ ਆਈਪੀਐਲ ਵਿੱਚ 50 ਜਾਂ ਉਸ ਤੋਂ ਵੱਧ ਦੌੜਾਂ ਦੀ ਸਾਝੇਦਾਰੀ ਕਰਨ ਵਾਲੀ ਸਭ ਤੋਂ ਛੋਟੀ ਉਮਰ ਵਾਲੀ ਜੋੜ੍ਹੀ ਬਣ ਗਈ ਹੈ. ਪ੍ਰਿਯਮ ਅਤੇ ਅਭਿਸ਼ੇਕ ਦੋਹਾਂ ਦੀ ਉਮਰ ਨੂੰ ਜੋੜਦਿਆਂ ਇਹ 39 ਸਾਲ 335 ਦਿਨ ਬਣਦੀ ਹੈ ਅਤੇ ਇਕੱਠੇ ਉਹ 50 ਤੋਂ ਵੱਧ ਦੌੜਾਂ ਦੀ ਭਾਈਵਾਲੀ ਕਰਨ ਵਾਲੇ ਸਭ ਤੋਂ ਛੋਟੇ ਖਿਡਾਰੀ ਬਣ ਗਏ ਹਨ.
ਪ੍ਰਿਯਮ ਅਤੇ ਅਭਿਸ਼ੇਕ ਦੀ ਜੋੜੀ ਤੋਂ ਪਹਿਲਾਂ ਇਹ ਰਿਕਾਰਡ ਰਿਸ਼ਭ ਪੰਤ ਅਤੇ ਸੰਜੂ ਸੈਮਸਨ ਦੇ ਨਾਮ ਸੀ, ਜਿਨ੍ਹਾਂ ਨੇ ਹੈਦਰਾਬਾਦ ਖ਼ਿਲਾਫ਼ ਕੁੱਲ 40 ਸਾਲ 39 ਦਿਨਾਂ ਵਿੱਚ 72 ਦੌੜਾਂ ਦੀ ਸਾਂਝੇਦਾਰੀ ਕੀਤੀ।
ਧੋਨੀ ਦੀਆਂ 4500 ਦੌੜਾਂ
ਧੋਨੀ ਨੇ ਆਪਣੀ 47 ਦੌੜਾਂ ਦੀ ਅਜੇਤੂ ਪਾਰੀ ਦੌਰਾਨ ਆਈਪੀਐਲ ਵਿੱਚ 4500 ਦੌੜਾਂ ਪੂਰੀਆਂ ਕੀਤੀਆਂ. ਉਹ ਇਹ ਕਾਰਨਾਮਾ ਕਰਨ ਵਾਲੇ ਭਾਰਤ ਦੇ ਪੰਜਵੇਂ ਕ੍ਰਿਕਟਰ ਬਣ ਗਏ ਅਤੇ ਕੁਲ ਮਿਲਾ ਕੇ ਸੱਤਵੇਂ ਖਿਡਾਰੀ ਹਨ.
ਸਭ ਤੋਂ ਜਿਆਦਾ ਆਈਪੀਐਲ ਮੈਚ ਖੇਡਣ ਦਾ ਰਿਕਾਰਡ
ਐਮਐਸ ਧੋਨੀ ਆਈਪੀਐਲ ਵਿੱਚ ਸਭ ਤੋਂ ਵੱਧ ਮੈਚ ਖੇਡਣ ਵਾਲੇ ਖਿਡਾਰੀ ਬਣ ਗਏ ਹਨ, ਇਹ ਉਨ੍ਹਾਂ ਦੇ ਕਰੀਅਰ ਦਾ 194 ਵਾਂ ਮੈਚ ਸੀ. ਇਸ ਮਾਮਲੇ ਵਿੱਚ, ਉਹਨਾਂ ਨੇ ਸੁਰੇਸ਼ ਰੈਨਾ (193) ਨੂੰ ਪਿੱਛੇ ਛੱਡ ਦਿੱਤਾ.
ਇਹ 6 ਸਾਲਾਂ ਬਾਅਦ ਹੋਇਆ
ਇਸ ਸੀਜ਼ਨ ਵਿੱਚ ਚੇਨਈ ਦੀ ਇਹ ਲਗਾਤਾਰ ਤੀਜੀ ਹਾਰ ਹੈ ਅਤੇ ਸਾਲ 2014 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਚੇਨਈ ਨੇ ਇੱਕ ਸੀਜ਼ਨ ਵਿੱਚ ਲਗਾਤਾਰ ਤਿੰਨ ਮੈਚ ਹਾਰੇ ਹਨ.