IPL 2020: ਧੋਨੀ ਦੀ ਟੀਮ ਲਗਾਤਾਰ ਦੂਜੀ ਵਾਰ ਫੇਲ, ਦਿੱਲੀ ਕੈਪੀਟਲ ਨੇ 44 ਦੌੜਾਂ ਨਾਲ ਜਿੱਤਿਆ ਮੁਕਾਬਲਾ
ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿਚ ਖੇਡ ਰਹੀ ਚੇਨਈ ਸੁਪਰ ਕਿੰਗਜ਼ ਨੂੰ ਸ਼ੁੱਕਰਵਾਰ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਐਡੀਸ਼ਨ ਵਿਚ ਇਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ. ਦੁਬਈ ਅੰਤਰਰਾਸ਼ਟਰੀ ਸਟੇਡੀਅਮ 'ਚ ਦਿੱਲੀ ਕੈਪਿਟਲਸ ਨੇ ਉਹਨਾਂ ਨੂੰ 44 ਦੌੜਾਂ ਨਾਲ ਹਰਾਇਆ. 176 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਚੇਨਈ ਮੈਚ ਵਿਚ ਕਦੇ ਨਜ਼ਰ ਨਹੀਂ ਆਇਆ। ਇਕ ਵਾਰ ਫਿਰ ਫਾਫ ਡੂ ਪਲੇਸਿਸ (43) ਉਹਨਾਂ ਲਈ ਇਕੱਲੇ ਲੜਦੇ ਨਜਰ ਆਏ. ਚੇਨਈ 20 ਓਵਰਾਂ ਵਿਚ ਸੱਤ ਵਿਕਟਾਂ ਦੇ ਨੁਕਸਾਨ ‘ਤੇ 131 ਦੌੜਾਂ ਹੀ ਬਣਾ ਸਕੀ.
ਦਿੱਲੀ ਦੇ ਗੇਂਦਬਾਜ਼ਾਂ ਨੇ ਚੇਨਈ ਦੇ ਬੱਲੇਬਾਜ਼ਾਂ ਨੂੰ ਪੂਰੀ ਤਰ੍ਹਾਂ ਕਾਬੂ ਵਿਚ ਰੱਖਿਆ. ਵਿਕਟ ਨੂੰ ਦੇਖਣ ਤੋਂ ਬਾਅਦ ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਸ਼ੁਰੂਆਤ ਵਿੱਚ ਗੇਂਦ ਨੂੰ ਖੱਬੇ ਹੱਥ ਦੇ ਸਪਿੰਨਰ ਅਕਸ਼ਰ ਪਟੇਲ ਨੂੰ ਦੇ ਦਿੱਤਾ. ਅਈਅਰ ਦੇ ਇਸ ਮੂਵ ਦਾ ਟੀਮ ਨੂੰ ਫਾਇਦਾ ਵੀ ਹੋਇਆ ਅਤੇ ਪਟੇਲ ਨੇ ਸ਼ੇਨ ਵਾਟਸਨ (14) ਦੀ ਵਿਕਟ ਦਿੱਲੀ ਨੂੰ ਦਿਲਵਾ ਕੇ ਚੇਨਈ ਨੂੰ ਪਹਿਲਾ ਝਟਕਾ ਦਿੱਤਾ.
ਮੁਰਲੀ ਵਿਜੇ (10) ਇਕ ਵਾਰ ਫਿਰ ਅਸਫਲ ਰਹੇ. ਚੇਨਈ ਦਾ ਸਕੋਰ ਛੇ ਓਵਰਾਂ ਵਿਚ 34 ਦੌੜਾਂ ਦੇ ਨੁਕਸਾਨ ਤੇ ਦੋ ਵਿਕਟਾਂ ਸੀ. ਦਿੱਲੀ ਦੇ ਗੇਂਦਬਾਜ਼ਾਂ ਨੇ ਚੇਨਈ ਦਾ ਰਨ ਰੇਟ ਜ਼ਿਆਦਾ ਨਹੀਂ ਵਧਣ ਦਿੱਤਾ. ਇੱਕ ਸਿਰੇ ਤੇ ਖੜੇ ਫਾਫ ਨੂੰ ਕਿਸੇ ਦੇ ਸਾਥ ਦੀ ਲੋੜ ਸੀ ਤਾਂ ਕਿ ਉਹ ਸਕੋਰ ਬੋਰਡ ਨੂੰ ਤੇਜ਼ੀ ਨਾਲ ਅੱਗੇ ਵਧਾ ਸਕੇ, ਪਰ ਦੌੜਾਂ ਨਹੀਂ ਆ ਰਹੀਆਂ ਸਨ ਅਤੇ ਵਿਕਟਾਂ ਆਉਟ ਹੋਈ ਜਾ ਰਹੀਆਂ ਸਨ. ਰਿਤੂਰਾਜ ਗਾਇਕਵਾੜ (5) ਇਕ ਵਾਰ ਫਿਰ ਉਮੀਦਾਂ 'ਤੇ ਖਰਾ ਉਤਰਨ ਵਿਚ ਅਸਫਲ ਰਹੇ ਅਤੇ ਆਉਟ ਹੋ ਗਏ.
ਗਾਇਕਵਾੜ ਦੀ ਜਗ੍ਹਾ ਲੈਣ ਵਾਲੇ ਕੇਦਾਰ ਜਾਧਵ (26) ਨੇ ਡੂ ਪਲੇਸਿਸ ਨਾਲ ਟੀਮ ਨੂੰ ਜਿਤਾਉਣ ਦੀ ਕੋਸ਼ਿਸ਼ ਕੀਤੀ ਅਤੇ ਦੌੜਾਂ ਦੀ ਸਪੀਡ ਵਧਾ ਦਿੱਤੀ. ਐਨਰਿਕ ਨੌਰਟਜੇ ਨੇ ਉਹਨਾਂ ਦੀ ਪਾਰੀ ਨੂੰ ਹੋਰ ਅੱਗੇ ਨਹੀਂ ਜਾਣ ਦਿੱਤਾ. ਚੇਨਈ ਰਨਰੇਟ ਵਿਚ ਬਹੁਤ ਪਿੱਛੇ ਰਹਿ ਗਿਆ ਅਤੇ ਉਹਨਾਂ ਦੀ ਹਾਰ ਨਿਸ਼ਚਿਤ ਹੋ ਗਈ ਸੀ ਹਾਲਾਂਕਿ, ਫਿਰ ਵੀ ਡੂ ਪਲੇਸਿਸ ਨੇ ਕੋਸ਼ਿਸ਼ ਕੀਤੀ ਅਤੇ ਅੰਤ ਤੱਕ ਲੜਦੇ ਰਹੇ.
ਕਾਗੀਸੋ ਰਬਾਡਾ ਨੇ 18 ਵੇਂ ਓਵਰ ਵਿੱਚ ਉਹਨਾਂ ਨੂੰ ਆਉਟ ਕਰਕੇ ਚੇਨਈ ਨੂੰ ਪੰਜਵਾਂ ਝਟਕਾ ਦਿੱਤਾ.
ਧੋਨੀ (15) ਆਖਰੀ ਓਵਰ ਵਿੱਚ ਆਉਟ ਹੋ ਗਏ. ਰਵਿੰਦਰ ਜਡੇਜਾ (12) ਮੈਚ ਦੀ ਆਖਰੀ ਗੇਂਦ 'ਤੇ ਪਵੇਲੀਅਨ ਪਰਤ ਗਏ.
ਰਬਾਡਾ ਨੇ ਤਿੰਨ ਅਤੇ ਐਨਰਿਕ ਨੇ ਦੋ ਵਿਕਟਾਂ ਲਈਆਂ.
ਦਿੱਲੀ ਤੋਂ ਪਹਿਲਾਂ ਚੇਨਈ ਦੇ ਗੇਂਦਬਾਜ਼ਾਂ ਨੇ ਵੀ ਵਿਕਟ ਦਾ ਫਾਇਦਾ ਉਠਾਉਂਦਿਆਂ ਦਿੱਲੀ ਦੇ ਸਲਾਮੀ ਬੱਲੇਬਾਜ਼ ਨੂੰ ਆਪਣਾ ਹੱਥ ਨਹੀਂ ਖੋਲ੍ਹਣ ਦਿੱਤਾ। ਪ੍ਰਿਥਵੀ ਸ਼ਾਅ ਅਤੇ ਸ਼ਿਖਰ ਧਵਨ ਨੇ ਪਾਵਰ ਪਲੇਅ ਵਿਚ ਸਿਰਫ 36 ਦੌੜਾਂ ਬਣਾਈਆਂ. ਹੌਲੀ-ਹੌਲੀ, ਦੋਵਾਂ ਨੇ ਰਨ ਰੇਟ ਨੂੰ ਤੇਜ਼ ਕਰ ਦਿੱਤਾ ਅਤੇ ਟੀਮ ਦਾ ਸਕੋਰ 10 ਓਵਰਾਂ ਵਿੱਚ ਟੀਮ ਨੂੰ ਬਿਨਾਂ ਕਿਸੇ ਵਿਕਟ ਦੇ 88 ਦੌੜਾਂ ਤੱਕ ਪਹੁੰਚਾ ਦਿੱਤਾ.
ਲੈੱਗ ਸਪਿਨਰ ਪੀਯੂਸ਼ ਚਾਵਲਾ ਨੇ ਧਵਨ (35 ਦੌੜਾਂ, 27 ਗੇਂਦਾਂ, 3 ਚੌਕੇ, 1 ਛੱਕੇ) ਨੂੰ ਆਉਟ ਕਰਕੇ ਚੇਨਈ ਨੂੰ ਪਹਿਲੀ ਸਫਲਤਾ ਦਿਵਾਈ. ਧਵਨ ਨੇ ਸ਼ਾੱ ਨਾਲ ਪਹਿਲੀ ਵਿਕਟ ਲਈ 94 ਦੌੜਾਂ ਦੀ ਸਾਂਝੇਦਾਰੀ ਕੀਤੀ.
ਇਸ ਤੋਂ ਬਾਅਦ ਸ਼ਾੱ (64 ਦੌੜਾਂ, 43 ਦੌੜਾਂ, 9 ਚੌਕੇ, 1 ਛੱਕਾ) ਨੂੰ ਵੀ ਚਾਵਲਾ ਨੇ ਧੋਨੀ ਤੋਂ ਸਟੰਪ ਕਰਵਾ ਦਿੱਤਾ.
ਰਿਸ਼ਭ ਪੰਤ ਅਤੇ ਕਪਤਾਨ ਸ਼੍ਰੇਅਸ ਅਈਅਰ ਤੋਂ ਉਮੀਦ ਕੀਤੀ ਜਾ ਰਹੀ ਸੀ ਕਿ ਉਹ ਆਪਣੀ ਸ਼ੈਲੀ ਨਾਲ ਟੀਮ ਨੂੰ ਵੱਡੇ ਸਕੋਰ ਤੱਕ ਲੈ ਕੇ ਜਾਣਗੇ. ਦੋਵਾਂ ਨੇ ਕੋਸ਼ਿਸ਼ ਕੀਤੀ ਪਰ ਉਹ ਉਸ ਗਤਿ ਨਾਲ ਦੌੜ੍ਹਾਂ ਨਹੀਂ ਬਣਾ ਸਕੇ, ਜਿਸ ਲਈ ਦੋਵੇਂ ਜਾਣੇ ਜਾਂਦੇ ਹਨ.
ਅਈਅਰ (26 ਦੌੜਾਂ, 22 ਗੇਂਦਾਂ, 1 ਚੌਕੇ) ਸੈਮ ਕੁਰਨ ਦੀ ਗੇਂਦ 'ਤੇ ਆਉਟ ਹੋ ਗਏ. ਦੂਜੇ ਪਾਸੇ ਪੰਤ ਨੇ ਨਾਬਾਦ 37 ਦੌੜਾਂ ਬਣਾਈਆਂ.
ਹਾਲਾਂਕਿ, ਦਿੱਲੀ ਨੇ ਜੋ ਸਕੋਰ ਬਣਾਇਆ ਸੀ, ਉਹ ਵਿਕਟ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਸੀ ਅਤੇ ਪ੍ਰਭਾਵੀ ਗੇਂਦਬਾਜ਼ੀ ਦੇ ਕਾਰਨ ਉਹ ਇਸ ਟੀਚੇ ਨੂੰ ਬਚਾਉਣ ਵਿਚ ਵੀ ਸਫਲ ਰਹੀ.