IPL 2020: ਇਮਰਾਨ ਤਾਹਿਰ ਨੇ ਜਿੱਤਿਆ ਦਿਲ, ਕਿਹਾ ਮੇਰੇ ਖੇਡਣ ਜਾਂ ਨਾ ਖੇਡਣ ਦੀ ਗੱਲ ਨਹੀਂ, ਮੈਂ ਡਰਿੰਕ ਲੈ ਜਾ ਕੇ ਵੀ ਖੁਸ਼ ਹਾਂ
ਦੱਖਣੀ ਅਫਰੀਕਾ ਦੇ ਲੈੱਗ ਸਪਿਨਰ ਇਮਰਾਨ ਤਾਹਿਰ ਪਿਛਲੇ ਆਈਪੀਐਲ ਵਿੱਚ ਸਭ ਤੋਂ ਵੱਧ ਵਿਕਟ ਲੈਣ ਵਾਲੇ ਖਿਡਾਰੀ ਰਹੇ ਸਨ, ਪਰ ਇਸ ਸੀਜ਼ਨ ਵਿੱਚ ਉਹਨਾਂ ਨੂੰ ਚੇਨਈ ਸੁਪਰ ਕਿੰਗਜ਼ ਵੱਲੋਂ ਇੱਕ ਵੀ ਮੈਚ ਵਿੱਚ ਮੌਕਾ ਨਹੀਂ ਦਿੱਤਾ ਗਿਆ. ਚੇਨਈ ਨੇ ਮੰਗਲਵਾਰ ਨੂੰ ਸਨਰਾਈਜ਼ਰਸ ਹੈਦਰਾਬਾਦ ਖਿਲਾਫ ਤਿੰਨ ਸਪਿਨਰਸ ਨੂੰ ਪਲੇਇੰਗ ਇਲੈਵਨ ਵਿਚ ਸ਼ਾਮਲ ਕੀਤਾ ਪਰ ਤਾਹਿਰ ਨੂੰ ਤਾਂ ਵੀ ਜਗ੍ਹਾ ਨਹੀਂ ਮਿਲੀ. ਟੀਮ ਦੀ ਚੋਣ ਅਤੇ ਟੀਮ ਵਿਚ ਤਾਹਿਰ ਦੀ ਚੋਣ ਨਾ ਕਰਨ ਲਈ ਚੇਨਈ ਦੀ ਅਲੋਚਨਾ ਕੀਤੀ ਗਈ.
ਹਾਲਾਂਕਿ, ਤਾਹਿਰ ਨਿਰਾਸ਼ ਨਹੀਂ ਹਨ. ਉਹ ਕਹਿੰਦੇ ਹਨ ਕਿ ਉਹ ਟੀਮ ਲਈ ਡਰਿੰਕਸ ਲੈ ਜਾ ਕੇ ਵੀ ਖੁਸ਼ ਹਨ ਅਤੇ ਉਨ੍ਹਾਂ ਨੂੰ ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ.
ਤਾਹਿਰ ਨੇ ਟਵੀਟ ਕੀਤਾ, “ਜਦੋਂ ਮੈਂ ਖੇਡਦਾ ਹਾਂ ਤਾਂ ਬਹੁਤ ਸਾਰੇ ਖਿਡਾਰੀ ਮੇਰੇ ਲਈ ਡਰਿੰਕ ਲੈ ਕੇ ਆਉਂਦੇ ਹਨ. ਹੁਣ ਜਦੋਂ ਜੋ ਖਿਡਾਰੀ ਖੇਡਣ ਦੇ ਹੱਕਦਾਰ ਹਨ ਉਹ ਖੇਡ ਰਹੇ ਹਨ ਤੇ ਮੇਰਾ ਵੀ ਫਰਜ਼ ਬਣਦਾ ਹੈ ਕਿ ਮੈਂ ਵੀ ਇਹ ਕਰਾਂ. ਇਹ ਮੇਰੇ ਖੇਡਣ ਜਾਂ ਨਾ ਖੇਡਣ ਦੀ ਗੱਲ ਨਹੀਂ ਹੈ, ਇਹ ਟੀਮ ਦੇ ਜਿੱਤਣ ਦੀ ਗੱਲ ਹੈ. ਜੇਕਰ ਮੈਨੂੰ ਮੌਕਾ ਮਿਲਦਾ ਹੈ ਤਾਂ ਮੈਂ ਆਪਣੀ ਪੂਰੀ ਕੋਸ਼ਿਸ਼ ਕਰਾਂਗਾ, ਪਰ ਮੇਰੇ ਲਈ ਟੀਮ ਬਹੁਤ ਮਹੱਤਵਪੂਰਨ ਹੈ.”
ਚੇਨਈ ਨੇ ਪਿਛਲੇ ਮੈਚ ਵਿੱਚ ਪਿਯੂਸ਼ ਚਾਵਲਾ, ਰਵਿੰਦਰ ਜਡੇਜਾ ਅਤੇ ਕਰਨ ਸ਼ਰਮਾ ਨੂੰ ਮੌਕਾ ਦਿੱਤਾ ਸੀ ਅਤੇ ਟੀਮ ਨੇ ਆਪਣਾ ਪਿਛਲਾ ਮੁਕਾਬਲਾ ਜਿੱਤਿਆ ਵੀ ਸੀ.