ਕਿੰਗਜ਼ ਇਲੈਵਨ ਪੰਜਾਬ ਨੇ ਕਪਤਾਨ ਕੇਐਲ ਰਾਹੁਲ ਦੀ ਤੂਫਾਨੀ ਸੇਂਚੁਰੀ ਦੀ ਬਦੌਲਤ ਵੀਰਵਾਰ (24 ਸਤੰਬਰ) ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2020 ਦੇ 6ਵੇਂ ਮੈਚ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ 97 ਦੌੜਾਂ ਦੇ ਵੱਡੇ ਅੰਤਰ ਨਾਲ ਹਰਾਕੇ ਸੀਜ਼ਨ ਵਿਚ ਆਪਣੀ ਪਹਿਲੀ ਜਿੱਤ ਦਰਜ ਕਰ ਲਈ ਹੈ.

Advertisement

ਮੈਚ ਦੇ ਹੀਰੋ ਰਹੇ ਕਪਤਾਨ ਰਾਹੁਲ ਨੇ 69 ਗੇਂਦਾਂ ਵਿਚ 14 ਚੌਕਿਆਂ ਅਤੇ 7 ਛੱਕਿਆਂ ਦੀ ਮਦਦ ਨਾਲ ਨਾਬਾਦ 132 ਦੌੜਾਂ ਬਣਾਈਆਂ। ਆਪਣੀ ਪਾਰੀ ਦੌਰਾਨ ਰਾਹੁਲ ਨੇ ਆਈਪੀਐਲ ਵਿਚ ਆਪਣੀਆਂ 2000 ਦੌੜਾਂ ਵੀ ਪੂਰੀਆਂ ਕੀਤੀਆਂ। ਪੰਜਾਬ ਦੀ ਇਸ ਜਿੱਤ ਤੋਂ ਬਾਅਦ ਹੈਡ ਕੋਚ ਅਨਿਲ ਕੁੰਬਲੇ ਕਾਫੀ ਖੁਸ਼ ਨਜਰ ਆਏ ਅਤੇ ਉਹਨਾਂ ਨੇ ਰਾਹੁਲ ਦੀ ਬਹੁਤ ਤਾਰੀਫ ਕੀਤੀ.

Advertisement

ਕਿੰਗਜ਼ ਇਲੈਵਨ ਦੇ ਹੈਡ ਕੋਚ ਅਨਿਲ ਕੁੰਬਲੇ ਨੇ cricketnmore.com ਨੂੰ ਦਿੱਤੇ ਇਕ ਸਪੈਸ਼ਲ ਇੰਟਰਵਿਉ ਵਿਚ ਕਿਹਾ, “ਇਸ ਜਿੱਤ ਤੋਂ ਬਾਅਦ ਬਹੁਤ ਚੰਗਾ ਲਗ ਰਿਹਾ ਹੈ, ਰਾਹੁਲ ਨੇ ਸ਼ਾਨਦਾਰ ਪਾਰੀ ਖੇਡੀ, ਉਹਨਾਂ ਦੀ ਪਾਰੀ ਨੇ ਸਾਡੇ ਲਈ ਮੈਚ ਬਣਾ ਦਿੱਤਾ. ਉਹਨਾਂ ਦੀ ਬੱਲੇਬਾਜ਼ੀ ਦੌਰਾਨ ਇੱਦਾਂ ਲੱਗ ਰਿਹਾ ਸੀ ਕਿ ਉਹ ਕਿਸੇ ਹੋਰ ਪਿਚ ਤੇ ਖਏਡ ਰਹੇ ਹਨ. ਇਸ ਪਿਚ ਤੇ ਦੌੜ੍ਹਾਂ ਬਣਾਉਣਾਂ ਆਸਾਨ ਨਹੀਂ ਸੀ ਪਰ ਰਾਹੁਲ ਨੇ ਬਹੁਤ ਆਸਾਨੀ ਨਾਲ ਦੌੜ੍ਹਾਂ ਬਣਾਈਆਂ. 

ਕੁੰਬਲੇ ਨੇ ਗੇਂਦਬਾਜ਼ਾਂ ਦੀ ਵੀ ਜਮ ਕੇ ਤਾਰੀਫ ਕੀਤੀ, ਉਹਨਾਂ ਨੇ ਕਿਹਾ, “ਜਦੋਂ ਅਸੀਂ 200 ਦੇ ਪਾਰ ਪਹੁੰਚ ਗਏ ਤਾਂ ਕੌਟਰੇਲ ਨੇ ਸਾਨੂੰ ਸ਼ਾਨਦਾਰ ਸ਼ੁਰੂਆਤ ਦਿਲਵਾਈ. ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ. ਦੋਵੇਂ ਲੈਗ ਸਪਿਨਰਾਂ ਨੇ ਬਹੁਤ ਸੋਹਣੀ ਗੇਂਦਬਾਜ਼ੀ ਕੀਤੀ, ਦੋਵਾਂ ਨੇ ਵਿਕਟਾਂ ਲਈਆਂ. ਰਵੀ ਬਿਸ਼ਨੋਈ ਨੇ ਦਬਾਅ ਵਿਚ ਵਧੀਆ ਖੇਡ ਦਿਖਾਇਆ. ਉਹਨਾਂ ਨੇ ਗੇਂਦਬਾਜ਼ੀ ਦੌਰਾਨ ਦਿਖਾਇਆ ਹੈ ਕਿ ਉਹਨਾਂ ਦੇ ਕੋਲ ਕੰਟਰੇਲ ਤੇ ਆਤਮਵਿਸ਼ਵਾਸ ਹੈ. ਮੁਰੁਗਨ ਅਸ਼ਵਿਨ ਨੇ ਵੀ ਸ਼ਾਨਦਾਰ ਗੇਂਦਬਾਜ਼ੀ ਕੀਤੀ. ਮੈਚ ਜਿੱਤ ਕੇ ਖੁਸ਼ੀ ਹੋਈ. ਪਿਛਲੇ ਮੈਚ ਦੀ ਹਾਰ ਨਾਲ ਅਸੀਂ ਨਿਰਾਸ਼ ਸੀ. ਅਸੀਂ ਬਹੁਤ ਨੇੜ੍ਹੇ ਜਾ ਕੇ ਉਹ ਮੈਚ ਹਾਰ ਗਏ ਸੀ.”

ਰਾਇਲ ਚੈਲੇਂਜ਼ਰਜ਼ ਦੇ ਖਿਲਾਫ 97 ਦੌੜ੍ਹਾਂ ਦੀ ਵੱਡੀ ਜਿੱਤ ਹਾਸਿਲ ਕਰਨ ਦੇ ਬਾਅਦ ਕੁੰਬਲੇ ਨੇ ਕਿਹਾ, "ਜਿੱਤ ਵੱਡੀ ਹੋਵੇ ਜਾਂ ਛੋਟੀ, ਸਾਨੂੰ ਮੰਜ਼ੂਰ ਹੈ, ਪਰ ਜੇ ਸਾਨੂੰ ਵੱਡੀ ਜਿੱਤ ਹਾਸਿਲ ਕਰਨ ਦਾ ਮੌਕਾ ਮਿਲੇ ਤਾਂ ਸਾਨੂੰ ਉਹ ਮੌਕੇ ਨੂੰ ਗੁਆਉਣਾ ਨਹੀਂ ਚਾਹੀਦਾ, ਉਹ ਵੀ ਇਸ ਤਰ੍ਹਾੰ ਦੇ ਟੂਰਨਾਮੈਂਟ ਵਿਚ, ਮੈਨੂੰ ਖੁਸ਼ੀ ਹੈ ਕਿ ਟੀਮ ਨੇ ਇਹ ਮੌਕੇ ਹੱਥੋਂ ਨਹੀਂ ਜਾਣ ਦਿੱਤੇ."

 

Kings XI Punjab Thrashed Royal Challengers Bangalore By 97 Runs In The 6th Game Of #IPL2020. Check What KXIP's Head Coach Anil Kumble Said After The Victory

Posted by Cricketnmore on Thursday, September 24, 2020
Advertisement

About the Author

Shubham Yadav
Shubham Yadav - A cricket Analyst and fan, Shubham has played cricket for the state team and He is covering cricket for the last 5 years and has worked with Various News Channels in the past. His analytical skills and stats are bang on and they reflect very well in match previews and article reviews Read More
Latest Cricket News