IPL 2020: ਕਿੰਗਜ਼ ਇਲੈਵਨ ਪੰਜਾਬ ਦੇ ਸ਼ੇਰਾਂ ਦਾ ਸਾਹਮਣਾ ਅੱਜ ਕੋਹਲੀ ਐਂਡ ਕੰਪਨੀ ਨਾਲ, ਜਾਣੋ ਸੰਭਾਵਿਤ ਪਲੇਇੰਗ ਇਲੈਵਨ
ਕੇਐਲ ਰਾਹੁਲ ਦੀ ਕਪਤਾਨੀ ਵਾਲੀ ਕਿੰਗਜ਼ ਇਲੈਵਨ ਪੰਜਾਬ ਆਪਣਾ ਦੂਜਾ ਮੈਚ ਵੀਰਵਾਰ (24 ਸਤੰਬਰ) ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਰਾਇਲ ਚੈਲੇਂਜਰਜ਼ ਬੈਂਗਲੁਰੂ ਖਿਲਾਫ ਖੇਡੇਗੀ. ਪੰਜਾਬ ਨੂੰ ਆਪਣੇ ਪਹਿਲੇ ਮੈਚ ਵਿਚ ਦਿੱਲੀ ਕੈਪਿਟਲਸ ਖਿਲਾਫ ਸੁਪਰ ਓਵਰ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਸੀ. ਵਿਵਾਦਪੂਰਨ ਸ਼ੌਰਟ ਰਨ ਦੇ ਕਾਰਨ ਮੈਚ ਸੁਪਰ ਓਵਰ 'ਤੇ ਪਹੁੰਚ ਗਿਆ ਸੀ.
ਦਿੱਲੀ ਖਿਲਾਫ, ਪੰਜਾਬ ਨੇ 158 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮਯੰਕ ਅਗਰਵਾਲ ਦੀ ਸ਼ਾਨਦਾਰ ਪਾਰੀ ਦੇ ਚਲਦੇ (60 ਗੇਂਦਾਂ' ਚ 89) ਮੈਚ ਨੂੰ ਸੁਪਰ ਓਵਰ ਤੱਕ ਪਹੁੰਚਾਇਆ ਸੀ.
ਵੀਰਵਾਰ ਨੂੰ ਵੀ ਪੰਜਾਬ ਦੇ ਸਲਾਮੀ ਬੱਲੇਬਾਜ਼ ਰਾਹੁਲ ਅਤੇ ਮਯੰਕ 'ਤੇ ਟੀਮ ਨੂੰ ਵਧੀਆ ਸ਼ੁਰੂਆਤ ਦਿਲਾਉਣ ਦੀ ਜਿੰਮੇਵਾਰੀ ਹੋਵੇਗੀ ਅਤੇ ਕਰੁਣ ਨਾਇਰ, ਗਲੈਨ ਮੈਕਸਵੈਲ ਅਤੇ ਨਿਕੋਲਸ ਪੂਰਨ ਦੇ ਮੋਢਿਆਂ ਤੇ ਮੱਧ ਕ੍ਰਮੜ ਦੀ ਜਿੰਮੇਵਾਰੀ ਹੋਵੇਗੀ.
ਪਹਿਲੇ ਮੈਚ ਵਿੱਚ ਕ੍ਰਿਸ ਗੇਲ ਨੂੰ ਪਲੇਇੰਗਇ ਇਲੈਵਨ ਵਿੱਚ ਜਗ੍ਹਾ ਨਹੀਂ ਮਿਲੀ ਸੀ. ਇਸ ਮੈਚ ਵਿਚ ਟੀਮ ਪ੍ਰਬੰਧਨ ਉਹਨਾਂ ਨੂੰ ਤੀਜੇ ਨੰਬਰ ‘ਤੇ ਲੈ ਕੇ ਮਿਡਲ ਆਰਡਰ ਨੂੰ ਮਜ਼ਬੂਤ ਕਰਨ ਦੀ ਰਣਨੀਤੀ ਅਪਣਾ ਸਕਦਾ ਹੈ।
ਗੇਂਦਬਾਜ਼ੀ ਵਿਚ ਮੁਹੰਮਦ ਸ਼ਮੀ ਇਕ ਵਾਰ ਫਿਰ ਉਹੀ ਫੌਰਮ ਜਾਰੀ ਰੱਖਣ ਦੀ ਕੋਸ਼ਿਸ਼ ਕਰਣਗੇ ਜੋ ਉਹਨਾਂ ਨੇ ਪਹਿਲੇ ਮੈਚ ਵਿਚ ਦਿਖਾਇਆ ਸੀ. ਸ਼ਮੀ ਨੇ ਪਹਿਲੇ ਮੈਚ ਵਿਚ 15 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ ਸੀ.
ਵੈਸਟ ਇੰਡੀਜ਼ ਦੇ ਤੇਜ਼ ਗੇਂਦਬਾਜ਼ ਸ਼ੈਲਟਨ ਕੋਟਰੇਲ ਸ਼ਮੀ ਨਾਲ ਤੇਜ਼ ਗੇਂਦਬਾਜ਼ੀ ਦਾ ਭਾਰ ਸਾਂਝਾ ਕਰਣਗੇ. ਨਵੇਂ ਖਿਡਾਰੀ ਰਵੀ ਬਿਸ਼ਨੋਈ ਨੇ ਦਿੱਲੀ ਖਿਲਾਫ ਚੰਗਾ ਪ੍ਰਦਰਸ਼ਨ ਕੀਤਾ ਸੀ ਅਤੇ ਉਹ ਇਕ ਵਾਰ ਫਿਰ ਪਲੇਇੰਗ ਇਲੈਵਨ ਵਿਚ ਨਜ਼ਰ ਆ ਸਕਦੇ ਹਨ. ਪੰਜਾਬ ਦਾ ਟੀਮ ਪ੍ਰਬੰਧਨ ਇਸ ਮੈਚ ਵਿਚ ਸ਼ਾਇਦ ਬਹੁਤ ਤਬਦੀਲੀ ਕਰਨ ਬਾਰੇ ਨਹੀਂ ਸੋਚ ਰਿਹਾ ਹੈ.
ਦੂਜੇ ਪਾਸੇ, ਕੋਹਲੀ ਦੀ ਕਪਤਾਨੀ ਵਾਲੀ ਆਰਸੀਬੀ ਪਹਿਲੇ ਮੈਚ ਵਿਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾਉਣ ਤੋਂ ਬਾਅਦ ਆਤਮਵਿਸ਼ਵਾਸ ਨਾਲ ਭਰੀ ਹੋਵੇਗੀ. ਇਸ ਜਿੱਤ ਤੋਂ ਬਾਅਦ ਵੀ ਆਰਸੀਬੀ ਦੀਆਂ ਆਪਣੀਆਂ ਮੁਸ਼ਕਲਾਂ ਹਨ, ਖ਼ਾਸਕਰ ਤੇਜ਼ ਗੇਂਦਬਾਜ਼ੀ ਵਿੱਚ.
ਦੱਖਣੀ ਅਫਰੀਕਾ ਦੇ ਡੇਲ ਸਟੇਨ ਨੇ ਪਿਛਲੇ ਮੈਚ ਵਿਚ ਵਿਕਟ ਲਈ ਸੀ ਪਰ ਉਹ ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ਦੇ ਨੇੜੇ ਵੀ ਨਹੀਂ ਸੀ। ਉਮੇਸ਼ ਯਾਦਵ ਨੇ ਆਪਣੇ ਕੋਟੇ ਦੇ ਓਵਰਾਂ ਵਿਚ 48 ਦੌੜਾਂ ਦੇ ਕੇ ਨਿਰਾਸ਼ ਕੀਤਾ ਅਤੇ ਉਹ ਕੋਈ ਵਿਕਟ ਵੀ ਨਹੀਂ ਲੈ ਸਕੇ.
ਨਵਦੀਪ ਸੈਣੀ ਅਤੇ ਸ਼ਿਵਮ ਦੂਬੇ ਨੇ ਵੀ ਕੁਝ ਖਾਸ ਨਹੀਂ ਕੀਤਾ। ਲੈੱਗ ਸਪਿਨਰ ਯੁਜਵੇਂਦਰ ਚਾਹਲ ਨੇ ਹਾਲਾਤਾਂ ਦੀ ਚੰਗੀ ਵਰਤੋਂ ਕੀਤੀ ਅਤੇ ਮੈਚ ਵਿਚ ਤਿੰਨ ਵਿਕਟਾਂ ਨਾਲ ਗੇਮ-ਚੇਂਜਰ ਦੀ ਭੂਮਿਕਾ ਅਦਾ ਕੀਤੀ.
ਆਰਸੀਬੀ ਬੱਲੇਬਾਜ਼ੀ ਵਿਚ ਦੇਵਦੱਤ ਪੱਡਿਕਲ ਅਤੇ ਐਰੋਨ ਫਿੰਚ ਤੋਂ ਇਕ ਹੋਰ ਸ਼ਾਨਦਾਰ ਸ਼ੁਰੂਆਤੀ ਸਾਂਝੇਦਗੀ ਦੀ ਉਮੀਦ ਕਰੇਗੀ. ਪੱਡਿਕਲ ਨੇ ਪਹਿਲੇ ਮੈਚ ਵਿਚ ਆਪਣੇ ਖੇਡ ਨਾਲ ਪ੍ਰਭਾਵਿਤ ਕੀਤਾ ਸੀ ਅਤੇ 42 ਗੇਂਦਾਂ ਵਿਚ 56 ਦੌੜਾਂ ਬਣਾਈਆਂ ਸਨ.
ਮਿਡਲ ਆਰਡਰ ਵਿੱਚ, ਟੀਮ ਕੋਲ ਕਪਤਾਨ ਕੋਹਲੀ ਅਤੇ ਏਬੀ ਡੀਵਿਲੀਅਰਜ਼ ਹਨ. ਅਜਿਹੀ ਸਥਿਤੀ ਵਿੱਚ, ਇੱਕ ਹੋਰ ਚੰਗੇ ਮੈਚ ਦੀ ਉਮੀਦ ਕੀਤੀ ਜਾ ਸਕਦੀ ਹੈ.
ਸੰਭਾਵਿਤ ਪਲੇਇੰਗ ਇਲੈਵਨ
ਕਿੰਗਜ਼ ਇਲੈਵਨ ਪੰਜਾਬ: ਕੇਐਲ ਰਾਹੁਲ (ਕਪਤਾਨ), ਮਯੰਕ ਅਗਰਵਾਲ, ਕਰੁਣ ਨਾਇਰ, ਸਰਫਰਾਜ਼ ਖਾਨ, ਗਲੇਨ ਮੈਕਸਵੈਲ, ਨਿਕੋਲਸ ਪੂਰਨ / ਕ੍ਰਿਸ ਗੇਲ, ਕ੍ਰਿਸ਼ਨੱਪਾ ਗੌਤਮ, ਕ੍ਰਿਸ ਜੌਰਡਨ, ਸ਼ੈਲਡਨ ਕੋਟਰੇਲ, ਰਵੀ ਬਿਸ਼ਨੋਈ, ਮੁਹੰਮਦ ਸ਼ਮੀ
ਰਾਇਲ ਚੈਲੇਂਜਰਜ਼ ਬੰਗਲੌਰ: ਐਰੋਨ ਫਿੰਚ, ਦੇਵਦੱਤ ਪੱਡਿਕਲ, ਵਿਰਾਟ ਕੋਹਲੀ (ਕਪਤਾਨ) ਏਬੀ ਡੀਵਿਲੀਅਰਜ਼, ਜੋਸ਼ ਫਿਲਿਪ, ਵਾਸ਼ਿੰਗਟਨ ਸੁੰਦਰ, ਸ਼ਿਵਮ ਦੂਬੇ, ਨਵਦੀਪ ਸੈਣੀ, ਉਮੇਸ਼ ਯਾਦਵ, ਡੇਲ ਸਟੇਨ, ਯੁਜਵੇਂਦਰ ਚਾਹਲ