KXIP vs RR : ਪੰਜਾਬ ਖਿਲਾਫ ਰਾਜਸਥਾਨ ਦੀ ਰਾਹ ਹੋ ਸਕਦੀ ਹੈ ਮੁਸ਼ਕਲ, ਕਪਤਾਨ ਰਾਹੁਲ ਦਾ ਰਿਕਾਰਡ ਦੇ ਰਿਹਾ ਹੈ ਗਵਾਹੀ

Updated: Sun, Sep 27 2020 14:49 IST
Cricketnmore

ਜਦੋਂ ਕਿੰਗਜ਼ ਇਲੈਵਨ ਪੰਜਾਬ ਅਤੇ ਰਾਜਸਥਾਨ ਰਾਇਲਜ਼ ਦੀਆਂ ਟੀਮਾਂ ਸ਼ਾਰਜਾਹ ਦੇ ਮੈਦਾਨ ਵਿਚ ਆਹਮਣੇ-ਸਾਹਮਣੇ ਹੋਣਗੀਆਂ ਤਾਂ ਸਾਰਿਆਂ ਦੀ ਨਜ਼ਰਾਂ ਇੱਕ ਵਾਰ ਫਿਰ ਪੰਜਾਬ ਦੇ ਕਪਤਾਨ ਕੇਐਲ ਰਾਹੁਲ ਤੇ ਹੋਣਗੀਆਂ. ਬੈਂਗਲੌਰ ਦੇ ਖਿਲਾਫ। ਤੂਫਾਨੀ ਸੇਂਚੁਰੀ ਲਗਾਉਣ ਵਾਲੇ ਰਾਹੁਲ ਨੇ ਆਪਣੇ ਇਰਾਦੇ ਜ਼ਾਹਿਰ ਕਰ ਦਿੱਤੇ ਹਨ ਤੇ ਵਿਰੋਧੀ ਟੀਮਾਂ ਵਿਚ ਵੀ ਇਹ ਸੰਦੇਸ਼ ਪਹੁੰਚ ਚੁੱਕਾ ਹੈ ਕਿ ਜੇ ਉਹਨਾਂ ਨੂੰ ਪੰਜ਼ਾਬ ਤੇ ਦਬਾਅ ਬਣਾਉਣਾ ਹੈ ਤਾਂ ਕੇ ਐਲ ਰਾਹੁਲ ਨੂੰ ਆਉਟ ਕਰਨਾ ਬਹੁਤ ਜ਼ਰੂਰੀ ਹੋਵੇਗਾ.

ਰਾਹੁਲ ਨੇ ਆਈਪੀਐਲ 2020 ਦਾ ਪਹਿਲਾ ਸੈਂਕੜਾ 62 ਗੇਂਦਾਂ 'ਤੇ ਲਗਾਉਂਦੇ ਹੋਏ ਤਿੰਨ ਵੱਡੇ ਰਿਕਾਰਡ ਤੋੜੇ. ਉਹ ਮਹਾਨ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡਦੇ ਹੋਏ ਆਈਪੀਐਲ ਵਿਚ ਸਭ ਤੋਂ ਤੇਜ਼ 2000 ਦੌੜਾਂ ਬਣਾਉਣ ਵਾਲੇ ਭਾਰਤੀ ਬੱਲੇਬਾਜ਼ ਬਣ ਗਏ ਹਨ. ਇਸ ਤੋਂ ਅਲਾਵਾ ਰਾਹੁਲ ਨੇ ਆਈਪੀਐਲ ਦੇ ਇਤਿਹਾਸ ਵਿੱਚ ਆਈਪੀਐਲ ਮੈਚ ਦੀ ਇੱਕ ਪਾਰੀ ਵਿਚ ਕਿਸੇ ਭਾਰਤੀ ਖਿਡਾਰੀ ਅਤੇ ਇੱਕ ਕਪਤਾਨ ਦੁਆਰਾ ਬਣਾਇਆ ਗਿਆ ਸਭ ਤੋਂ ਵੱਧ ਵਿਅਕਤੀਗਤ ਸਕੋਰ ਵੀ ਦਰਜ ਕੀਤਾ

ਕੇ ਐਲ ਰਾਹੁਲ ਦੇ ਇਸ ਖਤਰਨਾਕ ਫੌਰਮ ਨੇ ਰਾਜਸਥਾਨ ਦੀ ਪਰੇਸ਼ਾਨੀਆਂ ਵੱਧਾ ਦਿੱਤੀਆਂ ਹਨ. ਰਾਜਸਥਾਨ ਨੇ ਬੇਸ਼ਕ ਚੇਨਈ ਸੁਪਰ ਕਿੰਗਜ਼ ਵਿਰੁੱਧ 10 ਦੌੜਾਂ ਨਾਲ ਜਿੱਤ ਦਰਜ ਕੀਤੀ, ਪਰ ਇਸਦੇ ਬਾਵਜੂਦ ਟੀਮ ਦੀ ਗੇਂਦਬਾਜ਼ੀ ਬੇਹੱਦ ਲਚਰ ਸੀ. ਹਾਲਾਂਕਿ, ਰਾਇਲਜ਼ ਨੂੰ ਇਸ ਤੱਥ ਤੋਂ ਵੀ ਜਾਣੂ ਹੋਣਾ ਚਾਹੀਦਾ ਹੈ ਕਿ ਰਾਹੁਲ ਦਾ ਉਨ੍ਹਾਂ ਦੇ ਖਿਲਾਫ ਪ੍ਰਦਰਸ਼ਨ ਕਿੰਨਾ ਚੰਗਾ ਰਿਹਾ ਹੈ. 2018, ਆਈਪੀਐਲ ਤੋਂ ਲੈ ਕੇ ਹੁਣ ਤੱਕ ਰਾਹੁਲ ਆਈਪੀਐਲ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਖਿਡਾਰੀ ਰਹੇ ਹਨ.

ਆਈਪੀਐਲ 2018 ਤੋਂ  ਹੁਣ ਤੱਕ ਰਾਹੁਲ ਨੇ 1405 ਦੌੜਾਂ ਬਣਾਈਆਂ ਹਨ ਜੋ ਕਿ ਸਭ ਤੋਂ ਵੱਧ ਹਨ, ਇਹ ਅੰਕੜ੍ਹਾ ਉਹਨਾਂ ਦੀ ਨਿਰੰਤਰਤਾ ਨੂੰ ਦਿਖਾਉਣ ਲਈ ਕਾਫੀ ਹੈ. ਆਈਪੀਐਲ 2018 ਅਤੇ 2019 ਦੋਵਾਂ ਵਿਚ ਰਾਹੁਲ ਦੀ ਔਸਤ 50 ਤੋਂ ਵੱਧ ਸੀ ਤੇ ਰਾਹੁਲ ਇਕੋ ਅਜਿਹੇ ਖਿਡਾਰੀ ਹਨ ਜਿਹਨਾਂ ਦੀ ਔਸਤ ਆਈਪੀਐਲ 2018 ਤੋਂ ਬਾਅਦ 50 ਤੋਂ ਵੱਧ ਹੈ. ਇਸ ਦੌਰਾਨ ਤੇਜ਼ ਗੇਂਦਬਾਜ਼ੀ ਅਤੇ ਸਪਿਨ ਦੇ ਵਿਰੁੱਧ, ਰਾਹੁਲ ਦਾ ਸਟ੍ਰਾਈਕ-ਰੇਟ ਲਗਭਗ 150 ਦਾ ਰਿਹਾ ਹੈ.

ਇਹੀ ਕਾਰਨ ਹੈ ਕਿ ਰਾਇਲਜ਼ ਨੂੰ ਰਾਹੁਲ ਤੋਂ ਡਰਨ ਦੀ ਲੋੜ੍ਹ ਹੈ. ਕਿੰਗਜ਼ ਦੇ ਕਪਤਾਨ ਨੇ ਆਰਆਰ ਵਿਰੁੱਧ ਹਮੇਸ਼ਾ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ. ਰਾਹੁਲ ਨੇ ਰਾਇਲਜ਼ ਦੇ ਖਿਲਾਫ ਸੱਤ ਮੈਚਾਂ ਵਿਚ 55 ਦੀ ਔਸਤ ਨਾਲ 275 ਦੌੜਾਂ ਬਣਾਈਆਂ ਹਨ, ਜਿਸ ਵਿਚ ਤਿੰਨ ਅਰਧ ਸੈਂਕੜੇ ਸ਼ਾਮਲ ਹਨ. ਤੁਹਾਨੂੰ ਦੱਸ ਦੇਈਏ ਕਿ ਰਾਹੁਲ ਆਈਪੀਐਲ ਦੇ ਇਤਿਹਾਸ ਵਿੱਚ ਰਾਇਲਜ਼ ਖ਼ਿਲਾਫ਼ ਸਭ। ਤੋਂ ਜ਼ਿਆਦਾ ਦੌੜ੍ਹਾਂ ਬਣਾਉਣ ਦੇ ਮਾਮਲੇ ਵਿਚ ਤੀਜੇ ਨੰਭਰ ਤੇ ਹਨ. ਉਹਨਾਂ ਤੋਂ ਪਹਿਲਾਂ ਸਿਰਫ ਸ਼ਾੱਨ ਮਾਰਸ਼ ਅਤੇ ਮਾਈਕਲ ਹਸੀ ਹਨ. ਇਸ ਆਸਟਰੇਲੀਆਈ ਜੋੜੀ ਨੇ 2008 ਦੇ ਆਈਪੀਐਲ ਜੇਤੂਆਂ ਦੇ ਵਿਰੁੱਧ ਸੱਤ ਮੈਚਾਂ ਵਿਚੋਂ ਕ੍ਰਮਵਾਰ 409 ਅਤੇ 350 ਦੌੜਾਂ ਬਣਾਈਆਂ ਸਨ. ਰਾਹੁਲ ਹਾਲਾਂਕਿ ਐਮਐਸ ਧੋਨੀ ਅਤੇ ਤੇਂਦੁਲਕਰ ਤੋਂ ਅੱਗੇ ਹਨ, ਮਾਹੀ ਨੇ ਰਾਇਲਜ਼ ਖਿਲਾਫ 22 ਮੈਚਾਂ ਵਿਚ 449 ਦੌੜਾਂ ਬਣਾਈਆਂ ਹਨ ਅਤੇ ਸਚਿਨ ਨੇ ਅੱਠ ਮੈਚਾਂ ਵਿਚ 273 ਦੌੜਾਂ ਬਣਾਈਆਂ ਹਨ.

ਜੇ ਰਾਹੁਲ ਇਸ ਮੁਕਾਬਲੇ ਵਿਚ 75 ਦੌੜਾਂ ਹੋਰ ਬਣਾਉੰਦੇ ਹਨ ਤਾਂ ਉਹ ਸਾਬਕਾ ਆਸਟਰੇਲੀਆਈ ਅਤੇ ਸੀਐਸਕੇ ਦੇ ਬੱਲੇਬਾਜ਼ ਨੂੰ ਪਿੱਛੇ ਛੱਡ ਕੇ ਦੂਸਰੇ ਸਥਾਨ 'ਤੇ ਪਹੁੰਚ ਸਕਦੇ ਹਨ.

TAGS