IPL 2020: ਰਿਕਾਰਡ ਤੋੜ ਪਾਰੀ ਤੋਂ ਬਾਅਦ ਤੇਵਟਿਆ ਨੇ ਕਿਹਾ, ਇਹ ਮੇਰੇ ਕਰੀਅਰ ਦੀਆਂ ਸਭ ਤੋਂ ਖਰਾਬ 20 ਗੇਂਦਾਂ ਸਨ
ਰਾਹੁਲ ਤੇਵਤੀਆ ਨੇ ਐਤਵਾਰ (27 ਸਤੰਬਰ) ਨੂੰ ਇਕ ਅਜਿਹੀ ਚਮਤਕਾਰਿਕ ਪਾਰੀ ਖੇਡੀ, ਜਿਸ ਨੇ ਰਾਜਸਥਾਨ ਰਾਇਲਜ਼ ਨੂੰ ਹਾਰ ਦੇ ਮੁੰਹ ਤੋਂ ਬਚਾ ਕੇ ਜਿੱਤ ਤੱਕ ਪਹੁੰਚਾ ਦਿੱਤਾ. ਸ਼ਾਰਜਾਹ ਕ੍ਰਿਕਟ ਸਟੇਡੀਅਮ ਵਿੱਚ ਕਿੰਗਜ਼ ਇਲੈਵਨ ਪੰਜਾਬ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਦੇ ਸਾਹਮਣੇ 224 ਦੌੜਾਂ ਦਾ ਟੀਚਾ ਰੱਖਿਆ ਸੀ.
ਸੰਜੂ ਸੈਮਸਨ (85) ਅਤੇ ਸਟੀਵ ਸਮਿਥ (50) ਅਤੇ ਜੋਸ ਬਟਲਰ ਦੇ ਆਉਟ ਹੋਣ ਤੋਂ ਬਾਅਦ ਟੀਮ ਦਾ ਜਿੱਤਣਾ ਮੁਸ਼ਕਲ ਨਜ਼ਰ ਆ ਰਿਹਾ ਸੀ, ਪਰ ਤੇਵਟਿਆ ਨੇ ਅੰਤ ਦੇ ਤਿੰਨ ਓਵਰਾਂ ਵਿਚ ਮੈਚ ਪਲਟ ਕੇ ਰੱਖ ਦਿੱਤਾ. ਸਮਿਥ ਤੋਂ ਬਾਅਦ ਆਏ ਰਾਹੁਲ ਤੇਵਟਿਆ ਨੇ ਸ਼ੁਰੂਆਤ ਬਹੁਤ ਹੌਲੀ ਕੀਤੀ ਜਿਸ ਕਾਰਨ ਟੀਮ ਹਾਰ ਦੇ ਕਿਨਾਰੇ 'ਤੇ ਪਹੁੰਚਦੀ ਹੋਈ ਨਜ਼ਰ ਆ ਰਹੀ ਸੀ ਪਰ 18 ਵੇਂ ਓਵਰ ਵਿਚ ਤੇਵਟਿਆ ਨੇ ਪੰਜ ਛੱਕੇ ਲਗਾਏ ਅਤੇ ਟੀਮ ਨੂੰ ਜਿੱਤ ਦੀ ਤੱਕ ਪਹੁੰਚਾਇਆ ਅਤੇ ਇਸ ਤਰ੍ਹਾਂ ਤੇਵਟਿਆ ਰਾਜਸਥਾਨ ਲਈ ਮੈਚ ਦਾ ਖਲਨਾਇਕ ਬਣਦੇ-ਬਣਦੇ ਮੈਚ ਦੇ ਨਾਇਕ ਬਣ ਗਏ.
ਤੇਵਟਿਆ ਨੇ ਮੈਚ ਤੋਂ ਬਾਅਦ ਕਿਹਾ, "ਹੁਣ ਮੈਂ ਚੰਗਾ ਮਹਿਸੂਸ ਕਰ ਰਿਹਾ ਹਾਂ. ਸ਼ੁਰੂਆਤ ਦੀਆਂ 20 ਗੇਂਦਾਂ ਮੇਰੇ ਕਰੀਅਰ ਦੀਆਂ ਸਭ ਤੋਂ ਖਰਾਬ ਗੇਂਦਾਂ ਸਨ. ਉਸ ਤੋਂ ਬਾਅਦ ਮੈਂ ਮਾਰਨਾ ਸ਼ੁਰੂ ਕੀਤਾ. ਡੱਗਆਉਟ ਜਾਣਦਾ ਸੀ ਕਿ ਮੈਂ ਗੇਂਦ ਨੂੰ ਮਾਰ ਸਕਦਾ ਹਾਂ. ਮੈਨੂੰ ਪਤਾ ਸੀ ਕਿ ਮੈਨੂੰ ਆਪਣੇ 'ਤੇ ਵਿਸ਼ਵਾਸ ਕਰਨ ਦੀ ਜ਼ਰੂਰਤ ਹੈ. ਇਹ ਸਿਰਫ ਇਕ ਛੱਕੇ ਦੀ ਗੱਲ ਸੀ. ਇਕ ਓਵਰ ਵਿਚ ਪੰਜ ਛੱਕੇ ਆ ਗਏ. ਇਹ ਸ਼ਾਨਦਾਰ ਸੀ. ਮੈਂ ਲੈੱਗ ਸਪਿਨਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਮਾਰ ਨਹੀਂ ਸਕਿਆ ਇਸ ਲਈ ਮੈਨੂੰ ਹੋਰ ਗੇਂਦਬਾਜ਼ਾਂ ਦੇ ਖਇਲਾਫ ਹਿੱਟਿੰਗ ਕਰਨੀ ਪਈ.”
ਤੁਹਾਨੂੰ ਦੱਸ ਦਈਏ ਕਿ ਤੇਵਟਿਆ ਆਈਪੀਐਲ ਦੇ ਇਤਿਹਾਸ ਵਿੱਚ ਦੂਜੇ ਖਿਡਾਰੀ ਹਨ, ਜਿਸ ਨੇ ਇੱਕ ਓਵਰ ਵਿੱਚ ਪੰਜ ਛੱਕੇ ਲਗਾਏ ਹਨ. ਇਸ ਤੋਂ ਪਹਿਲਾਂ 2012 ਵਿਚ ਕ੍ਰਿਸ ਗੇਲ ਨੇ ਪੁਣੇ ਵਾਰੀਅਰਜ਼ ਦੇ ਗੇਂਦਬਾਜ਼ ਰਾਹੁਲ ਸ਼ਰਮਾ ਦੇ ਇਕ ਓਵਰ ਵਿਚ ਰਾਇਲ ਚੈਲੇਂਜਰਜ਼ ਬੰਗਲੌਰ ਲਈ ਖੇਡਦੇ ਹੋਏ ਪੰਜ ਛੱਕੇ ਮਾਰੇ ਸਨ.