IPL 2020 : ਮੁੰਬਈ ਦੇ ਖਿਲਾਫ ਰਾਹੁਲ ਅਤੇ ਮਯੰਕ ਵਿਚ ਔਰੇਂਜ ਕੈੈਪ ਲਈ ਹੋਵੇਗੀ ਜੰਗ, ਸਿਰਫ ਇਕ ਦੌੜ੍ਹ ਪਿੱਛੇ ਨੇ ਮਯੰਕ

Updated: Wed, Sep 30 2020 13:54 IST
Mayank Agarwal And KL Rahul

ਆਈਪੀਐਲ ਸੀਜ਼ਨ 13 ਦੇ 13ਵੇਂ ਮੁਕਾਬਲੇ ਵਿਚ ਨਾ ਸਿਰਫ ਕਿੰਗਜ਼ ਇਲੈਵਨ ਪੰਜਾਬ (KXIP) ਅਤੇ ਮੁੰਬਈ ਇੰਡੀਅਨਜ਼ ਦੇ ਵਿਚ ਮਜ਼ੇਦਾਰ ਮੁਕਾਬਲਾ ਦੇਖਣ ਨੂੰ ਮਿਲੇਗਾ ਬਲਕਿ ਇਸ ਮੈਚ ਵਿਚ ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਅਤੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਦੇ ਵਿਚ ਵੀ ਇਕ ਮਜ਼ੇਦਾਰ ਮੁਕਾਬਲਾ ਦੇਖਣ ਨੂੰ ਮਿਲੇਗਾ.ਵੀਰਵਾਰ ਨੂੰ ਅਬੂ ਧਾਬੀ ਦੇ ਸ਼ੇਖ ਜ਼ਾਯਦ ਸਟੇਡੀਅਮ ਵਿੱਚ ਜਦੋਂ ਪੰਜਾਬ ਅਤੇ ਮੁੰਬਈ ਦੀ ਟੀਮ ਮੈਦਾਨ ਤੇ ਉਤਰਣਗੀਆਂ ਤਾਂ ਦੋਵੇਂ ਟੀਮਾਂ ਦਾ ਮਕਸਦ ਆਪਣੇ ਖਾਤੇ ਵਿਚ 2 ਪੁਆਇੰਟ ਜੋੜ੍ਹਨਾ ਹੋਵੇਗਾ. ਇਸਦੇ ਨਾਲ ਹੀ ਮਯੰਕ ਅਗਰਵਾਲ ਕੋਲ ਵੀ ਆਪਣੇ ਕਪਤਾਨ ਕੇ ਐਲ ਰਾਹੁਲ ਤੋਂ ਅੱਗੇ ਨਿਕਲਣ ਦਾ ਮੌਕਾ ਹੋਵੇਗਾ.

ਦਰਅਸਲ, ਪੰਜਾਬ ਦੇ ਕਪਤਾਨ ਕੇ ਐਲ ਰਾਹੁਲ ਅਤੇ ਸਲਾਮੀ ਬੱਲੇਬਾਜ਼ ਮਯੰਕ ਅਗਰਵਾਲ ਇਸ ਟੂਰਨਾਮੇਂਟ ਵਿਚ ਸ਼ਾਨਦਾਰ ਫੌਰਮ ਵਿਚ ਹਨ ਅਤੇ ਦੋਵੇਂ ਹੀ ਖਿਡਾਰੀ ਹੁਣ ਤੱਕ ਇਸ ਸੀਜ਼ਨ ਵਿਚ ਸਭ ਤੋਂ ਜ਼ਿਆਦਾ ਦੌੜ੍ਹਾਂ ਬਣਾਉਣ ਦੇ ਮਾਮਲੇ ਵਿਚ ਟਾੱਪ ਤੇ ਹਨ. ਹਾਲਾਂਕਿ, ਇਸ ਵੇਲੇ ਔਰੇਂਜ ਕੈਪ ਕਪਤਾਨ ਕੇ ਐਲ ਰਾਹੁਲ ਕੋਲ ਹੈ, ਪੰਜਾਬ ਦੇ ਕਪਤਾਨ ਨੇ ਹੁਣ ਤੱਕ ਖੇਡੇ ਗਏ 3 ਮੈਚਾਂ ਵਿਚ 111 ਦੀ ਔਸਤ ਨਾਲ 222 ਦੌੜ੍ਹਾਂ ਬਣਾਈਆਂ ਹਨ, ਇਸ ਦੌਰਾਨ ਉਹਨਾਂ ਨੇ ਇਕ ਸੇਂਚੁਰੀ ਅਤੇ ਇਕ ਹਾਫ਼ ਸੇਂਚੁਰੀ ਵੀ ਲਗਾਈ ਹੈ.

ਦੂਜੇ ਪਾਸੇ ਉਹਨਾਂ ਦੇ ਜੋੜ੍ਹੀਦਾਰ ਮਯੰਕ ਅਗਰਵਾਲ ਉਹਨਾਂ ਤੋਂ ਸਿਰਫ 1 ਦੌੜ੍ਹ ਪਿੱਛੇ ਹਨ. ਮਯੰਕ ਪਹਿਲੇ ਮੈਚ ਤੋਂ ਹੀ ਸ਼ਾਨਦਾਰ ਫੌਰਮ ਵਿਚ ਨਜਰ ਰਹੇ ਹਨ ਤੇ ਮੁੰਬਈ ਖਿਲਾਫ ਮੁਕਾਬਲੇ ਵਿਚ ਵੀ ਟੀਮ ਨੂੰ ਚੰਗੀ ਸ਼ੁਰੂਆਤ ਦਿਲਾਉਣ ਦੀ ਜਿੰਮੇਵਾਰੀ ਉਹਨਾਂ ਦੇ ਮੋਢਿਆਂ ਤੇ ਹੋਵੇਗੀ. ਮਯੰਕ ਨੇ ਹੁਣ ਤੱਕ ਇਸ ਸੀਜ਼ਨ ਵਿਚ ਖੇਡੇ ਗਏ 3 ਮੈਚਾਂ ਵਿਚ 73.66 ਦੀ ਔਸਤ ਨਾਲ 221 ਦੌੜ੍ਹਾਂ ਬਣਾਈਆਂ ਹਨ. ਇਸ ਦੌਰਾਨ ਮਯੰਕ ਨੇ ਇਕ ਸੇਂਚੁਰੀ ਅਤੇ ਇਕ ਹਾਫ਼ ਸੇਂਚੁਰੀ ਵੀ ਲਗਾਈ ਹੈ. ਇਹਨਾਂ ਤਿੰਨ ਪਾਰੀਆਂ ਦੌਰਾਨ ਉਹਨਾਂ ਦਾ ਸਟ੍ਰਾਈਕ ਰੇਟ ਕਪਤਾਨ ਕੇ ਐਲ ਰਾਹੁਲ ਤੋਂ ਵੀ ਜ਼ਿਆਦਾ ਰਿਹਾ ਹੈ.

ਹੁਣ ਮੁੰਬਈ ਦੇ ਖਿਲਾਫ ਹੋਣ ਵਾਲੇ ਮੁਕਾਬਲੇ ਵਿਚ ਮਯੰਕ ਕੋਲ ਆਪਣੇ ਕਪਤਾਨ ਤੋਂ ਔਰੇਂਜ ਕੈਪ ਖੋਣ ਦਾ ਮੌਕਾ ਹੋਵੇਗਾ. ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਮੁੰਬਈ ਦੇ ਖਿਲਾਫ ਹੋਣ ਵਾਲੇ ਮੁਕਾਬਲੇ ਤੋਂ ਬਾਅਦ ਇਹਨਾਂ ਦੋਵਾਂ ਖਿਡਾਰਿਆਂ ਵਿਚੋਂ ਔਰੇਂਜ ਕੈਪ ਦਾ ਤਾਜ ਕਿਸ ਦੇ ਸਿਰ ਤੇ ਸੱਜਦਾ ਹੈ. ਹਾਲਾਂਕਿ, ਇਸ ਮੈਚ ਵਿਚ ਪੰਜਾਬ ਦੀ ਟੀਮ ਉਮੀਦ ਕਰੇਗੀ ਕਿ ਸਲਾਮੀ ਬੱਲੇਬਾਜ਼ਾਂ ਤੋਂ ਅਲਾਵਾ ਬਾਕੀ ਬੱਲੇਬਾਜ਼ ਵੀ ਟੀਮ ਲਈ ਆਪਣਾ ਬੈਸਟ ਪ੍ਰਦਰਸ਼ਨ ਕਰਨ ਤਾਕਿ ਟੀਮ ਜਿੱਤ ਦੀ ਪਟਰੀ ਤੇ ਵਾਪਸ ਮੁੜ੍ਹ ਸਕੇ.

TAGS