IPL 2020: CSK vs DC ਦੇ ਵਿਚਕਾਰ ਟੱਕਰ ਅੱਜ, 2 ਵੱਡੇ ਖਿਡਾਰੀਆਂ ਦਾ ਬਾਹਰ ਹੋਣਾ ਤੈਅ, ਜਾਣੋ ਸੰਭਾਵਿਤ ਇਲੈਵਨ
ਅੱਜ, ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਸੀਜ਼ਨ ਵਿੱਚ, ਚੇਨਈ ਸੁਪਰ ਕਿੰਗਜ਼ ਦਾ ਸਾਹਮਣਾ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿੱਚ ਦਿੱਲੀ ਕੈਪਿਟਲਸ ਨਾਲ ਹੋਵੇਗਾ. ਚੇਨਈ ਨੇ ਮੁੰਬਈ ਨੂੰ ਹਰਾ ਕੇ ਜਿੱਤ ਨਾਲ ਸ਼ੁਰੂਆਤ ਕੀਤੀ ਸੀ, ਪਰ ਦੂਜੇ ਮੈਚ ਵਿੱਚ ਰਾਜਸਥਾਨ ਰਾਇਲਜ਼ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਾਲੀ ਟੀਮ ਨੂੰ ਹਰਾਕੇ ਆਪਣੇ ਅਭਿਆਨ ਦੀ ਸ਼ੁਰੂਆਤ ਜਿੱਤ ਨਾਲ ਕੀਤੀ.
ਗੇਂਦਬਾਜ਼ੀ ਤੋਂ ਇਲਾਵਾ ਟੀਮ ਨੇ ਬੱਲੇਬਾਜ਼ੀ ਵਿਚ ਵੀ ਕੁਝ ਖਾਸ ਪ੍ਰਦਰਸ਼ਨ ਨਹੀਂ ਕੀਤਾ। ਚੇਨਈ ਲਈ ਸਿਰਫ ਫਾਫ ਡੂ ਪਲੇਸਿਸ ਦਾ ਬੱਲਾ ਹੀ ਚਲਿਆ, ਬਾਕੀ ਸਾਰੇ ਬੱਲੇਬਾਜ਼ ਅਸਫਲ ਰਹੇ.
ਪਹਿਲੇ ਮੈਚ ਵਿੱਚ ਫਾਫ ਨਾਲ ਮਿਲਕੇ ਟੀਮ ਨੂੰ ਜਿਤਾਉਣ ਵਾਲੇ ਬੱਲੇਬਾਜ਼ ਅੰਬਾਤੀ ਰਾਇਡੂ ਦੂਜੇ ਮੈਚ ਵਿੱਚ ਨਹੀਂ ਖੇਡ ਸਕੇ ਸੀ. ਉਹਨਾਂ ਦੀ ਜਗ੍ਹਾ ਟੀਮ ਵਿਚ ਰਿਤੂਰਾਜ ਗਾਇਕਵਾੜ ਨੂੰ ਸ਼ਾਮਿਲ ਕੀਤਾ ਗਿਆ, ਜੋ ਰਾਜਸਥਾਨ ਦੇ ਖਿਲਾਫ ਮੈਚ ਵਿਚ ਪਹਿਲੀ ਹੀ ਗੇਂਦ 'ਤੇ ਆਉਟ ਹੋ ਗਏ ਸੀ. ਰਾਇਡੂ ਦਾ ਅਜੇ ਵੀ ਦੂਜੇ ਮੈਚ ਵਿਚ ਖੇਡਣਾ ਅਨਿਸ਼ਚਿਤ ਹੈ ਅਤੇ ਚੇਨਈ ਲਈ ਇਹ ਇਕ ਵੱਡੀ ਚੁਣੌਤੀ ਸਾਬਤ ਹੋ ਸਕਦੀ ਹੈ. ਉਹ ਸੁਰੇਸ਼ ਰੈਨਾ ਦੀ ਜਗ੍ਹਾ ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰ ਸਕਦੇ ਹਨ.
ਚੇਨਈ ਦੀ ਓਪਨਿੰਗ ਜੋੜੀ ਪਿਛਲੇ ਦੋ ਮੈਚਾਂ ਵਿੱਚ ਅਸਫਲ ਰਹੀ ਹੈ. ਨਾ ਹੀ ਮੁਰਲੀ ਵਿਜੇ ਦਾ ਬੱਲਾ ਚਲਿਆ ਹੈ ਤੇ ਨਾ ਹੀ ਸ਼ੇਨ ਵਾਟਸਨ ਦਾ. ਦੂਜੇ ਮੈਚ ਵਿੱਚ ਵੀ ਇਹ ਦੋਵੇਂ ਟੀਮ ਨੂੰ ਚੰਗੀ ਸ਼ੁਰੂਆਤ ਨਹੀਂ ਦੇ ਸਕੇ.
ਚੇਨਈ ਦੇ ਲਈ ਮਿਡਲ ਆੱਰਡਰ ਵੀ ਇਕ ਸਮੱਸਿਆ ਬਣਿਆ ਹੋਇਆ ਹੈ. ਕੇਦਾਰ ਜਾਧਵ, ਰਿਤੂਰਾਜ ਅਤੇ ਕਪਤਾਨ ਧੋਨੀ ਕੁਝ ਖਾਸ ਨਹੀਂ ਕਰ ਸਕੇ. ਧੋਨੀ ਨੇ ਪਿਛਲੇ ਦੋ ਮੈਚਾਂ ਵਿੱਚ ਇੰਗਲੈਂਡ ਦੇ ਯੁਵਾ ਸੈਮ ਕਰੈਨ ਨੂੰ ਆਪਣੇ ਉੱਪਰ ਬੱਲੇਬਾਜ਼ੀ ਲਈ ਭੇਜਿਆ ਸੀ.
ਧੋਨੀ ਦੀ ਜਗ੍ਹਾ ਚੇਨਈ ਲਈ ਚਰਚਾ ਦਾ ਵਿਸ਼ਾ ਹੈ। ਪਿਛਲੇ ਮੈਚ ਵਿਚ ਧੋਨੀ ਨੇ 7 ਵੇਂ ਨੰਬਰ 'ਤੇ ਬੱਲੇਬਾਜ਼ੀ ਕੀਤੀ ਸੀ, ਪਰੰਤੂ ਜਦੋਂ ਉਹ ਬੱਲੇਬਾਜ਼ੀ ਲਈ ਆਏ ਅਤੇ ਜਿਸ ਤਰ੍ਹਾਂ ਉਹਨਾਂ ਨੇ ਸ਼ੁਰੂਆਤ' ਚ ਬੱਲੇਬਾਜ਼ੀ ਕੀਤੀ, ਬਹੁਤ ਸਾਰੇ ਲੋਕ ਉਸ ਤੇ ਸਵਾਲ ਖੜੇ ਕਰ ਰਹੇ ਹਨ. ਹਾਲਾਂਕਿ, ਉਹਨਾਂ ਨੇ ਆਖਰੀ ਓਵਰ ਵਿਚ ਤਿੰਨ ਛੱਕੇ ਲਗਾਏ ਸਨ, ਪਰ ਉਹ ਛੱਕੇ ਟੀਮ ਦੇ ਕਿਸੇ ਕੰਮ ਨਹੀਂ ਆਏ.
ਹੁਣ ਦੇਖਣਾ ਇਹ ਹੋਵੇਗਾ ਕਿ ਧੋਨੀ ਰਾਇਡੂ ਦੀ ਗੈਰ ਹਾਜ਼ਰੀ ਵਿਚ ਕਿਸ ਨੰਬਰ ਤੇ ਬੱਲੇਬਾਜ਼ੀ ਲਈ ਆਉਂਦੇ ਹਨ ਜਾਂ ਫਿਰ ਉਹ ਹੇਠਲੇ ਕ੍ਰਮ ਵਿਚ ਹੀ ਬੱਲੇਬਾਜ਼ੀ ਕਰਦੇ ਹਨ.
ਗੇਂਦਬਾਜ਼ੀ ਦੀ ਗੱਲ ਕਰੀਏ ਤਾਂ ਚੇਨਈ ਦੇ ਸਪਿੰਨਰਾਂ ਨੇ ਪਿਛਲੇ ਮੈਚ ਵਿਚ ਬਹੁਤ ਸਾਰੀਆਂ ਦੌੜਾਂ ਲੁਟਾਈਆਂ ਸੀ. ਰਵਿੰਦਰ ਜਡੇਜਾ ਨੇ ਚਾਰ ਓਵਰਾਂ ਵਿਚ 40 ਦੌੜਾਂ ਦਿੱਤੀਆਂ ਸਨ ਅਤੇ ਉਹ ਕੋਈ ਵਿਕਟ ਵੀ ਨਹੀਂ ਲੈ ਸਕੇ ਸੀ. ਪਿਯੂਸ਼ ਚਾਵਲਾ ਦਾ ਤਜਰਬਾ ਵੀ ਟੀਮ ਲਈ ਕੰਮ ਨਹੀਂ ਕਰ ਸਕਿਆ. ਇਸ ਲੈੱਗ ਸਪਿਨਰ ਨੇ ਚਾਰ ਓਵਰਾਂ ਵਿਚ 55 ਦੌੜਾਂ ਦੇ ਕੇ ਇਕ ਵਿਕਟ ਹਾਸਲ ਕੀਤੀ.
ਲੁੰਗੀ ਐਂਗਿਡੀ ਨੂੰ ਆਖਰੀ ਓਵਰ ਵਿਚ ਜੋਫਰਾ ਆਰਚਰ ਨੇ ਚਾਰ ਛੱਕੇ ਲਗਾਏ, ਜੇ ਉਹਨਾਂ ਦੇ ਆਖਰੀ ਓਵਰ ਨੂੰ ਹਟਾ ਦਿੱਤਾ ਜਾਏ ਤਾਂ ਉਹਨਾਂ ਦਾ ਪ੍ਰਦਰਸ਼ਨ ਚੰਗਾ ਸੀ. ਇਸ ਤੋਂ ਅਲਾਵਾ ਕੁਰੈਨ ਅਤੇ ਦੀਪਕ ਚਾਹਰ ਵੀ ਟੀਮ ਲਈ ਔਸਤ ਪ੍ਰਦਰਸ਼ਨ ਹੀ ਕਰ ਪਾਏ ਸੀ.
ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਧੋਨੀ ਦਿੱਲੀ ਦੇ ਖਿਲਾਫ ਟੀਮ ਦੇ ਵਿਚ ਗੇਂਦਬਾਜ਼ੀ ਡਿਪਾਰਟਮੇਂਟ ਨੂੰ ਲੈਕੇ ਕੁਝ ਬਦਲਾਅ ਕਰਨ ਤੇ ਦਿੱਲੀ ਨੂੰ ਹੈਰਾਨ ਕਰਨ ਦੀ ਕੋਸ਼ਿਸ਼ ਕਰਨ.
ਦੂਜੇ ਪਾਸੇ, ਦਿੱਲੀ ਕੈਪਿਟਲਸ ਦਾ ਪਹਿਲਾ ਮੈਚ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਦਿਲਚਸਪ ਮੈਚ ਸੀ. ਮਾਰਕਸ ਸਟੋਇਨੀਸ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਦਿੱਲੀ ਨੂੰ ਪੰਜਾਬ ਦੇ ਖਿਲਾਫ ਬਚਾਉਣ ਵਿਚ ਅਹਿਮ ਭੂਮਿਕਾ ਨਿਭਾਈ. ਸਟੋਇਨੀਸ ਨੇ ਕਿੰਗਜ਼ ਇਲੈਵਨ ਪੰਜਾਬ ਨੂੰ ਆਖਰੀ ਤਿੰਨ ਗੇਂਦਾਂ ਵਿੱਚ ਇੱਕ ਵੀ ਸਕੋਰ ਨਹੀਂ ਬਣਾਉਣ ਦਿੱਤਾ ਅਤੇ ਮੈਚ ਨੂੰ ਸੁਪਰ ਓਵਰ ਵਿੱਚ ਜਾਣ ਲਈ ਮਜ਼ਬੂਰ ਕਰ ਦਿੱਤਾ, ਜਿੱਥੇ ਕਾਗੀਸੋ ਰਬਾਡਾ ਨੇ ਦਿੱਲੀ ਦਾ ਕੰਮ ਸੌਖਾ ਕਰ ਦਿੱਤਾ.
ਦਿੱਲੀ ਦੀ ਬੱਲੇਬਾਜ਼ੀ ਪੰਜਾਬ ਖਿਲਾਫ ਪੂਰੀ ਤਰ੍ਹਾਂ ਫਲਾਪ ਰਹੀ ਸੀ. ਪ੍ਰਿਥਵੀ ਸ਼ਾੱ, ਸ਼ਿਖਰ ਧਵਨ ਅਤੇ ਸ਼ਿਮਰਨ ਹੇਟਮਾਇਰ ਵੀ ਦੋਹਰੇ ਨੰਬਰ ਤੱਕ ਨਹੀਂ ਪਹੁੰਚ ਸਕੇ ਸੀ.
ਰਿਸ਼ਭ ਪੰਤ ਅਤੇ ਕਪਤਾਨ ਸ਼੍ਰੇਅਸ ਅਈਅਰ ਨੇ ਕੁਝ ਹੱਦ ਤਕ ਟੀਮ ਨੂੰ ਸੰਭਾਲਿਆ ਸੀ, ਪਰ ਕੋਈ ਵੀ ਖਿਡਾਰੀ ਵੱਡੀ ਪਾਰੀ ਨਹੀਂ ਖੇਡ ਪਾਇਆ ਸੀ. ਅੰਤ ਵਿੱਚ, ਜੇਕਰ ਸਟੋਨੀਸ 21 ਗੇਂਦਾਂ ਵਿੱਚ 53 ਦੌੜਾਂ ਦੀ ਪਾਰੀ ਨਾ ਖੇਡਦੇ ਤਾਂ ਦਿੱਲੀ ਲਈ ਇਕ ਚੰਗਾ ਸਕੋਰ ਹਾਸਲ ਕਰਨਾ ਕਾਫੀ ਮੁਸ਼ਕਲ ਸੀ.
ਟੀਮ ਪ੍ਰਬੰਧਨ ਸ਼ਾਇਦ ਇਸ ਮੈਚ ਲਈ ਪਲੇਇੰਗ ਇਲੈਵਨ ਵਿਚ ਕੋਈ ਤਬਦੀਲੀ ਨਾ ਕਰੇ, ਪਰ ਦਿੱਲੀ ਦੇ ਫੈਂਸ ਇਸ ਮੁਕਾਬਲੇ ਵਿਚ ਇਹ ਉਮੀਦ ਜ਼ਰੂਰ ਕਰ ਰਹੇ ਹੋਣਗੇ ਕੀ ਇਸ ਮੈਚ ਵਿਚ ਦਿੱਲੀ ਦੇ ਬੱਲੇਬਾਜ਼ਾਂ ਤੋਂ ਦੌੜ੍ਹਾਂ ਦੀ ਆਤਿਸ਼ਬਾਜ਼ੀ ਦੇਖਣ ਨੂੰ ਮਿਲੇ.
ਪਿਛਲੇ ਮੈਚ ਵਿਚ ਦਿੱਲੀ ਨੂੰ ਗੇਂਦਬਾਜ਼ਾਂ ਨੇ ਵੱਡੀ ਰਾਹਤ ਦਿੱਤੀ ਸੀ. ਐਨਰਿਕ ਨੌਰਟਜੇ, ਰਬਾਡਾ ਨੇ ਤੇਜ਼ ਗੇਂਦਬਾਜ਼ੀ ਦੀ ਕਮਾਨ ਨੂੰ ਸੰਭਾਲਿਆ. ਹਾਲਾਂਕਿ, ਮੋਹਿਤ ਸ਼ਰਮਾ ਨਿਸ਼ਚਤ ਤੌਰ 'ਤੇ ਪਿਛਲੇ ਮੈਚ ਵਿਚ ਥੋੜੇ ਮਹਿੰਗੇ ਸਾਬਤ ਹੋਏ. ਗੇਂਦਬਾਜ਼ੀ ਵਿਚ ਟੀਮ ਲਈ ਸਭ ਤੋਂ ਵੱਡੀ ਚਿੰਤਾ ਰਵੀਚੰਦਰਨ ਅਸ਼ਵਿਨ ਦੀ ਸੱਟ ਹੈ। ਅਸ਼ਵਿਨ, ਜਿਹਨਾਂ ਨੇ ਪੰਜਾਬ ਵਿਰੁੱਧ ਪਹਿਲੇ ਓਵਰ ਵਿੱਚ ਆਪਣੀ ਟੀਮ ਨੂੰ ਦੋ ਵਿਕਟਾਂ ਦਿਲਵਾਈਆਂ ਸੀ, ਉਹ ਆਪਣੇ ਓਵਰ ਦੀ ਆਖਰੀ ਗੇਂਦ ’ਤੇ ਰਨ ਰੋਕਣ ਦੀ ਕੋਸ਼ਿਸ਼ ਵਿੱਚ ਮੋਢੇ ਤੇ ਸੱਟ ਲਗਵਾ ਬੈਠੋ ਸੀ.
ਉਹ ਮੈਦਾਨ ਤੋਂ ਬਾਹਰ ਚਲੇ ਗਏ ਸੀ ਅਤੇ ਮੁੜ੍ਹ ਕੇ ਵਾਪਸ ਨਹੀਂ ਆਏ. ਜੇ ਅਸ਼ਵਿਨ ਇਸ ਮੁਕਾਬਲੇ ਲਈ ਫਿੱਟ ਰਹਿੰਦੇ ਹਨ ਤਾਂ ਉਹ ਨਿਸ਼ਚਤ ਤੌਰ 'ਤੇ ਪਲੇਇੰਗ ਇਲੈਵਨ ਦਾ ਹਿੱਸਾ ਹੋਣਗੇ, ਪਰ ਜੇ ਉਹ ਫਿੱਟ ਨਾ ਹੋਏ ਤਾਂ ਅਮਿਤ ਮਿਸ਼ਰਾ ਨੂੰ ਉਹਨਾਂ ਦੀ ਜਗ੍ਹਾ ਟੀਮ ਵਿਚ ਸ਼ਆਮਿਲ ਕੀਤਾ ਜਾ ਸਕਦਾ ਹੈ.
ਟੀਮਾਂ (ਸੰਭਾਵਤ ਪਲੇਇੰਗ ਇਲੈਵਨ)
ਦਿੱਲੀ ਕੈਪਿਟਲਸ: ਸ਼੍ਰੇਅਸ ਅਈਅਰ (ਕਪਤਾਨ), ਪ੍ਰਿਥਵੀ ਸ਼ਾ, ਰਿਸ਼ਭ ਪੰਤ (ਵਿਕਟਕੀਪਰ), ਸ਼ਿਖਰ ਧਵਨ, ਸ਼ਿਮਰਨ ਹੇਟਮਾਇਰ, ਅਕਸ਼ਰ ਪਟੇਲ, ਮਾਰਕਸ ਸਟੋਇਨੀਸ, ਰਵੀਚੰਦਰਨ ਅਸ਼ਵਿਨ / ਅਮਿਤ ਮਿਸ਼ਰਾ, ਕਾਗੀਸੋ ਰਬਾਡਾ, ਮੋਹਿਤ ਸ਼ਰਮਾ, ਐਨਰਿਕ ਨੌਰਟਜੇ.
ਚੇਨਈ ਸੁਪਰ ਕਿੰਗਜ਼: ਮਹਿੰਦਰ ਸਿੰਘ ਧੋਨੀ (ਕਪਤਾਨ), ਕੇਦਾਰ ਜਾਧਵ, ਰਵਿੰਦਰ ਜਡੇਜਾ, ਪਿਯੂਸ਼ ਚਾਵਲਾ, ਸ਼ੇਨ ਵਾਟਸਨ, ਸ਼ਾਰਦੂਲ ਠਾਕੁਰ, ਮੁਰਲੀ ਵਿਜੇ / ਨਾਰਾਇਣ ਜਗਦੀਸ਼ਨ, ਫਾਫ ਡੂ ਪਲੇਸਿਸ, ਦੀਪਕ ਚਾਹਰ, ਰਿਤੂਰਾਜ ਗਾਇਕਵਾੜ੍ਹ, ਜੋਸ਼ ਹੇਜ਼ਲਵੁੱਡ, ਸੈਮ ਕੁਰੈਨ.