IPL 2020: ਟੇਬਲ ਟਾੱਪਰ ਰਾਜਸਥਾਨ ਰਾਇਲਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਵਿਚ ਮੁਕਾਬਲਾ ਅੱਜ, ਜਾਣੋ ਸੰਭਾਵਿਤ ਪਲੇਇੰਗ ਇਲੈਵਨ

Updated: Wed, Sep 30 2020 10:52 IST
CRICKETNMORE

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 13ਵੇਂ ਸੀਜ਼ਨ ਵਿਚ ਅੱਜ ਰਾਜਸਥਾਨ ਰਾਇਲਜ਼ ਦਾ ਮੁਕਾਬਲਾ ਕੋਲਕਾਤਾ ਨਾਈਟ ਰਾਈਡਰਜ਼ ਨਾਲ ਹੋਵੇਗਾ. ਫਿਲਹਾਲ, ਰਾਜਸਥਾਨ ਦੀ ਟੀਮ ਦੋ ਜਿੱਤਾਂ ਦੇ ਨਾਲ ਪੁਆਇੰਟ ਟੇਬਲ ਵਿੱਚ ਚੋਟੀ 'ਤੇ ਹੈ.

ਰਾਜਸਥਾਨ ਨੇ ਆਪਣੇ ਆਖਰੀ ਮੈਚ ਵਿਚ ਇਤਿਹਾਸ ਰਚਦੇ ਹੋਏ ਕਿੰਗਜ਼ ਇਲੈਵਨ ਪੰਜਾਬ ਖ਼ਿਲਾਫ਼ 224 ਦੌੜਾਂ ਦਾ ਪਿੱਛਾ ਕੀਤਾ ਸੀ ਅਤੇ ਆਈਪੀਐਲ ਦੇ ਇਤਿਹਾਸ ਵਿੱਚ 226 ਦੌੜਾਂ ਬਣਾਕੇ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਸੀ. 

ਇਸ ਮੈਚ ਵਿੱਚ ਸੰਜੂ ਸੈਮਸਨ, ਕਪਤਾਨ ਸਟੀਵ ਸਮਿਥ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਹਾਫ ਸੇਂਚੁਰੀ ਲਗਾਈ ਸੀ. ਸੈਮਸਨ ਨੇ 42 ਗੇਂਦਾਂ ਵਿਚ 85 ਅਤੇ ਕਪਤਾਨ ਸਮਿੱਥ ਨੇ 27 ਗੇਂਦਾਂ ਵਿਚ 50 ਦੌੜਾਂ ਬਣਾਈਆਂ ਸਨ. ਪਰ ਇਨ੍ਹਾਂ ਦੋਵਾਂ ਤੋਂ ਅਲ਼ਾਵਾ ਰਾਹੁਲ ਤੇਵਤੀਆ ਨੇ ਵੀ ਟੀਮ ਨੂੰ ਜਿੱਤ ਦਿਲਵਾਉਣ ਵਿਚ ਅਹਿਮ ਭੂਮਿਕਾ ਨਿਭਾਈ. ਤੇਵਤੀਆ ਨੇ ਪਾਰੀ ਦੇ18 ਵੇਂ ਓਵਰ ਵਿੱਚ ਲਗਾਤਾਰ ਪੰਜ ਛੱਕੇ ਜੜ ਕੇ ਟੀਮ ਨੂੰ ਜਿੱਤ ਦਿਵਾਈ ਸੀ. ਇਸ ਮੈਚ 'ਚ ਇਕ ਵਾਰ ਫਿਰ ਸਾਰਿਆਂ ਦੀ ਨਜ਼ਰ ਸੈਮਸਨ ਅਤੇ ਤੇਵਤੀਆ' ਤੇ ਹੋਵੇਗੀ.

ਸੈਮਸਨ ਨੇ ਦੋ ਮੈਚ ਖੇਡੇ ਹਨ ਅਤੇ ਦੋਵਾਂ ਵਿੱਚ ਅਰਧ ਸੈਂਕੜੇ ਲਗਾਏ ਹਨ. ਪੰਜਾਬ ਖ਼ਿਲਾਫ਼ ਖੇਡੀ ਪਾਰੀ ਤੋਂ ਬਾਅਦ ਉਹਨਾਂ ਦੀ ਕਾਫ਼ੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ.

ਸੈਮਸਨ ਤੇ ਸਮਿਥ ਦੇੋਨੋਂ ਖਿਡਾਰੀ ਜ਼ਬਰਦਸਤ ਫੌਰਮ ਵਿਚ ਹਨ. ਜਦੋਂ ਕਿ ਇਸ ਮੁਕਾਬਲੇ ਵਿਚ ਰਾਜਸਥਾਨ ਜੋਸ ਬਟਲਰ ਤੋਂ ਵੀ ਵੱਡੀ ਪਾਰੀ ਦੀ ਉਮੀਦ ਕਰ ਰਹੀ ਹੈ. ਬਟਲਰ ਨੇ ਆਪਣੇ ਪਹਿਲੇ ਮੈਚ ਵਿਚ ਸਿਰਫ ਚਾਰ ਦੌੜਾਂ ਬਣਾਈਆਂ ਸੀ. ਟੀਮ ਦੀ ਬੱਲੇਬਾਜ਼ੀ ਵਿਚ ਕੋਈ ਤਬਦੀਲੀ ਹੋਣ ਦੀ ਸੰਭਾਵਨਾ ਨਹੀਂ ਹੈ. ਹਾਂ, ਪਰ ਬੱਲੇਬਾਜ਼ੀ ਆਰਡਰ ਜ਼ਰੂਰ ਬਦਲ ਸਕਦਾ ਹੈ.

ਪਿਛਲੇ ਮੈਚ ਵਿਚ ਨੈੱਟ ਵਿਚ ਤੇਵਤੀਆ ਦੀ ਬੱਲੇਬਾਜ਼ੀ ਦੇਖ ਕੇ ਰਾਜਸਥਾਨ ਦੀ ਟੀਮ ਪ੍ਰਬੰਧਨ ਨੇ ਪੰਜਾਬ ਖ਼ਿਲਾਫ਼ ਉਸ ਨੂੰ ਉਥੱਪਾ ਤੋਂ ਅੱਗੇ ਭੇਜ ਦਿੱਤਾ ਸੀ. ਹਾਲਾਂਕਿ, ਉੱਥੱਪਾ ਨੂੰ ਕੋਲਕਾਤਾ ਖਿਲਾਫ ਪਹਿਲਾਂ ਭੇਜਿਆ ਜਾ ਸਕਦਾ ਹੈ.

ਟੀਮ ਗੇਂਦਬਾਜ਼ੀ ਵਿਚ ਯਕੀਨਨ ਤਬਦੀਲੀਆਂ ਕਰ ਸਕਦੀ ਹੈ. ਇੱਥੇ ਅੰਕਿਤ ਰਾਜਪੂਤ ਨੂੰ ਬਾਹਰ ਭੇਜਿਆ ਜਾ ਸਕਦਾ ਹੈ, ਜੋ ਪਿਛਲੇ ਮੈਚ ਵਿੱਚ ਬਹੁਤ ਮਹਿੰਗੇ ਸਾਬਤ ਹੋਏ ਸੀ. 

ਦੂਜੇ ਪਾਸੇ, ਕੋਲਕਾਤਾ ਪਹਿਲੇ ਮੈਚ ਵਿੱਚ ਹਾਰ ਗਈ ਸੀ. ਦੂਜੇ ਮੈਚ ਵਿੱਚ ਉਹਨਾਂ ਨੇ ਵਾਪਸੀ ਕਰਦੇ ਹੋਏ ਸਨਰਾਈਜ਼ਰਜ਼ ਹੈਦਰਾਬਾਦ ਨੂੰ ਹਰਾਉਂਦੇ ਹੋਏ ਚੰਗਾ ਪ੍ਰਦਰਸ਼ਨ ਕੀਤਾ.

ਪਿਛਲੇ ਮੈਚ ਵਿਚ ਕੋਲਕਾਤਾ ਲਈ ਇਕ ਚੰਗੀ ਗੱਲ ਇਹ ਸੀ ਕਿ ਪੈਟ ਕਮਿੰਸ ਨੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ. ਪਹਿਲੇ ਮੈਚ ਵਿੱਚ ਪਿਟਾਈ ਹੋਣ ਤੋਂ ਬਾਅਦ ਕਮਿੰਸ ਦੀ ਬਹੁਤ ਆਲੋਚਨਾ ਹੋਈ ਸੀ. ਪਰ ਦੂਜੇ ਮੈਚ ਵਿੱਚ ਉਹਨਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਆਲੋਚਕਾਂ ਦਾ ਮੁੰਹ ਬੰਦ ਕਰ ਦਿੱਤਾ. ਇਸ ਦੇ ਨਾਲ ਹੀ ਯੁਵਾ ਸ਼ਿਵਮ ਮਾਵੀ ਨੇ ਆਪਣੇ ਦੋਵੇਂ ਮੈਚਾਂ ਵਿਚ ਪ੍ਰਭਾਵਤ ਕੀਤਾ. ਕਮਲੇਸ਼ ਨਾਗੇਰਕੋਟੀ ਅਤੇ ਆਂਦਰੇ ਰਸਲ ਵੀ ਟੀਮ ਲਈ ਫਾਇਦੇਮੰਦ ਰਹੇ ਹਨ.

ਕੁਲਦੀਪ ਯਾਦਵ ਅਤੇ ਸੁਨੀਲ ਨਰੇਨ ਤੋਂ ਇਲਾਵਾ ਵਰੁਣ ਚੱਕਰਵਰਤੀ ਨੂੰ ਵੀ ਸਪਿਨ ਵਿੱਚ ਮੌਕਾ ਮਿਲਿਆ ਸੀ. ਕੋਲਕਾਤਾ ਨੇ ਪਿਛਲੇ ਮੈਚ ਵਿਚ ਇਕ ਵਾਧੂ ਗੇਂਦਬਾਜ਼ ਖਿਡਾਇਆ ਸੀ ਅਤੇ ਇਹ ਵੇਖਣਾ ਬਾਕੀ ਹੈ ਕਿ ਉਹ ਇਸ ਮੈਚ ਵਿਚ ਵੀ ਉਹੀ ਰਣਨੀਤੀ ਅਪਣਾਉਂਦੇ ਹਨ ਜਾਂ ਨਹੀਂ.

ਉਮੀਦ ਕੀਤੀ ਜਾ ਰਹੀ ਹੈ ਕਿ ਰਾਜਸਥਾਨ ਦੀ ਮਜ਼ਬੂਤ ​​ਬੱਲੇਬਾਜ਼ੀ, ਖ਼ਾਸਕਰ ਉਨ੍ਹਾਂ ਦੇ ਉਪਰਲੇ ਕ੍ਰਮ ਕਾਰਨ ਇਹ ਰਣਨੀਤੀ ਹੋ ਸਕਦੀ ਹੈ, ਪਰ ਅਜਿਹੀ ਸਥਿਤੀ ਵਿਚ ਕੋਲਕਾਤਾ ਦੇ ਬੱਲੇਬਾਜ਼ਾਂ ਦੀ ਜ਼ਿੰਮੇਵਾਰੀ ਵਧੱ ਸਕਦੀ ਹੈ.

ਯੁਵਾ ਸ਼ੁਭਮਨ ਗਿੱਲ ਨੇ ਹੈਦਰਾਬਾਦ ਖਿਲਾਫ 62 ਗੇਂਦਾਂ ਵਿੱਚ 70 ਦੌੜਾਂ ਬਣਾਈਆਂ ਸੀ. ਇਸ ਸੀਜ਼ਨ ਵਿੱਚ ਗਿੱਲ ਕੋਲ ਕੋਲਕਾਤਾ ਦੀ ਬੱਲੇਬਾਜ਼ੀ ਦਾ ਭਾਰ ਹੈ ਅਤੇ ਇਸ ਲਈ ਉਹਨਾਂ ਦੀ ਜ਼ਿੰਮੇਵਾਰੀ ਵੱਧ ਗਈ ਹੈ. ਜੇ ਟੀਮ ਵਾਧੂ ਗੇਂਦਬਾਜ਼ ਨਾਲ ਜਾਂਦੀ ਹੈ ਤਾਂ ਗਿੱਲ ਨੂੰ ਵਧੇਰੇ ਜ਼ਿੰਮੇਵਾਰੀ ਨਾਲ ਟੀਮ ਨੂੰ ਇਕ ਵਾਰ ਫਿਰ ਚੰਗੀ ਸ਼ੁਰੂਆਤ ਦੇਣੀ ਪਏਗੀ.

ਮਿਡਲ ਆਰਡਰ ਵਿਚ ਕਪਤਾਨ ਦਿਨੇਸ਼ ਕਾਰਤਿਕ ਫੌਰਮ ਵਿਚ ਨਹੀਂ ਹਨ. ਕਾਰਤਿਕ ਨੂੰ ਕਪਤਾਨੀ ਦੀ ਭੂਮਿਕਾ ਨਿਭਾਉਣ ਦੀ ਜ਼ਿੰਮੇਵਾਰੀ ਨਿਭਾਉਣੀ ਹੋਵੇਗੀ. ਉਨ੍ਹਾਂ ਤੋਂ ਇਲਾਵਾ ਈਯਨ ਮੋਰਗਨ ਅਤੇ ਰਸਲ ਨੂੰ ਵੀ ਅੱਗੇ ਆ ਕੇ ਟੀਮ ਲਈ ਯੋਗਦਾਨ ਕਰਨਾ ਹੋਵੇਗਾ. ਮੋਰਗਨ ਨੇ ਪਿਛਲੇ ਮੈਚ ਵਿਚ ਟੀਮ ਨੂੰ ਜਿਤਾਉਣ ਲਈ ਗਿੱਲ ਨਾਲ ਸ਼ਾਨਦਾਰ ਸਾਂਝੇਦਾਰੀ ਕੀਤੀ ਸੀ.

ਟੀਮਾਂ (ਸੰਭਾਵਿਤ ਪਲੇਇੰਗ ਇਲੈਵਨ):

ਕੋਲਕਾਤਾ ਨਾਈਟ ਰਾਈਡਰਜ਼: ਦਿਨੇਸ਼ ਕਾਰਤਿਕ (ਕਪਤਾਨ), ਆਂਦਰੇ ਰਸਲ, ਸੁਨੀਲ ਨਰਾਇਣ, ਕੁਲਦੀਪ ਯਾਦਵ, ਸ਼ੁਭਮਨ ਗਿੱਲ, ਨਿਤੀਸ਼ ਰਾਣਾ, ਕਮਲੇਸ਼ ਨਾਗਰਕੋਟੀ, ਸ਼ਿਵਮ ਮਾਵੀ, ਪੈਟ ਕਮਿੰਸ, ਈਯਨ ਮੋਰਗਨ, ਵਰੁਣ ਚੱਕਰਵਰਤੀ.

ਰਾਜਸਥਾਨ ਰਾਇਲਜ਼: ਸਟੀਵ ਸਮਿਥ (ਕਪਤਾਨ), ਅੰਕਿਤ ਰਾਜਪੂਤ, ਜੋਫਰਾ ਆਰਚਰ, ਜੋਸ ਬਟਲਰ, ਰਾਹੁਲ ਤੇਵਤੀਆ, ਰਿਆਨ ਪਰਾਗ, ਸੰਜੂ ਸੈਮਸਨ, ਰਾਬਿਨ ਉਥੱਪਾ, ਜੈਦੇਵ ਉਨਾਦਕਟ, ਸ਼੍ਰੇਅਸ ਗੋਪਾਲ, ਟੌਮ ਕੁਰੈਨ.

TAGS