IPL 2020: ਅੱਜ ਕੋਹਲੀ-ਰੋਹਿਤ ਦੀਆਂ ਟੀਮਾਂ ਹੋਣਗੀਆਂ ਆਹਮਣੇ-ਸਾਹਮਣੇ, ਜਾਣੋ ਸੰਭਾਵਿਤ ਪਲੇਇੰਗ ਇਲੈਵਨ ਅਤੇ ਰਿਕਾਰਡ
ਕੋਹਲੀ ਦੀ ਰਾਇਲ ਚੈਲੇਂਜਰਜ਼ ਬੰਗਲੌਰ ਅਤੇ ਰੋਹਿਤ ਦੀ ਮੁੰਬਈ ਇੰਡੀਅਨ ਟੀਮਾਂ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ 13 ਵੇਂ ਐਡੀਸ਼ਨ ਵਿੱਚ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਆਹਮੋ-ਸਾਹਮਣੇ ਹੋਣਗੀਆਂ. ਕਪਤਾਨੀ ਦੀ ਗੱਲ ਕਰੀਏ ਤਾਂ ਰੋਹਿਤ ਆਈਪੀਐਲ ਵਿਚ ਕੋਹਲੀ ਤੋਂ ਬਿਹਤਰ ਸਾਬਤ ਹੋਏ ਹਨ. ਰੋਹਿਤ ਨੇ ਚਾਰ ਵਾਰ ਮੁੰਬਈ ਨੂੰ ਖਿਤਾਬ ਜਿੱਤਵਾਇਆ ਹੈ ਅਤੇ ਉਹਨਾਂ ਨੂੰ ਲੀਗ ਦੇ ਸਭ ਤੋਂ ਬੈਸਟ ਕਪਤਾਨਾਂ ਵਿੱਚ ਗਿਣਿਆ ਜਾਂਦਾ ਹੈ, ਪਰ ਦੂਜੇ ਪਾਸੇ ਕੋਹਲੀ ਅਜੇ ਆਪਣੀ ਟੀਮ ਨੂੰ ਇਕ ਵਾਰ ਵੀ ਟਰਾਫੀ ਨਹੀਂ ਜਿੱਤਵਾ ਸਕੇ ਹਨ.
ਹੁਣ ਤੱਕ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੰਗਲੌਰ ਵਿਚਾਲੇ ਕੁਲ 27 ਮੈਚ ਖੇਡੇ ਗਏ ਹਨ, ਜਿਸ ਵਿਚ ਮੁੰਬਈ ਨੇ 18 ਅਤੇ ਬੰਗਲੌਰ ਨੇ 9 ਮੈਚ ਜਿੱਤੇ ਹਨ.
ਇਸ ਦੇ ਨਾਲ ਹੀ ਬੱਲੇਬਾਜ਼ੀ ਦੇ ਮਾਮਲੇ ਵਿਚ ਰੋਹਿਤ ਇਸ ਸੀਜ਼ਨ ਵਿਚ ਕੋਹਲੀ ਤੋਂ ਇਕ ਕਦਮ ਅੱਗੇ ਹਨ. ਪਿਛਲੇ ਮੈਚ ਵਿੱਚ ਉਹਨਾਂ ਨੇ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਆਪਣੀ ਟੀਮ ਦੀ ਜਿੱਤ ਦੀ ਕਹਾਣੀ ਲਿਖੀ ਸੀ ਪਰ ਕੋਹਲੀ ਅਜੇ ਤੱਕ ਅਜਿਹਾ ਨਹੀਂ ਕਰ ਸਕੇ ਹਨ. ਪਿਛਲੇ ਦੋ ਮੈਚਾਂ ਵਿੱਚ ਉਹ ਬੱਲੇ ਨਾਲ ਬੁਰੇ ਤਰੀਕੇ ਨਾਲ ਫੇਲ ਰਹੇ ਹਨ.
ਕੋਹਲੀ ਇਸ ਮੈਚ 'ਚ ਆਪਣੀ ਫੌਰਮ ਦੀ ਵਾਪਸੀ ਦੀ ਉਮੀ ਦ ਕਰ ਰਹੇ ਹੋਣਗੇ. ਕੋਹਲੀ ਜਾਣਦੇ ਹਨ ਕਿ ਟੀਮ ਵੱਡੇ ਪੱਧਰ 'ਤੇ ਉਹਨਾਂ ਤੇ ਹੀ ਨਿਰਭਰ ਹੈ. ਇਸ ਲਈ ਕੋਹਲੀ ਦਾ ਪੂਰਾ ਧਿਆਨ ਮੁੰਬਈ ਦੇ ਬੈਸਟ ਗੇਂਦਬਾਜ਼ੀ ਲਾਈਨ-ਅਪ ਦੇ ਸਾਹਮਣੇ ਅੱਗੇ ਆ ਕੇ ਲੜ੍ਹਾਈ ਲੜ੍ਹਨ ਤੇ ਹੋਵੇਗਾ. ਸਿਰਫ ਕੋਹਲੀ ਹੀ ਨਹੀਂ, ਏਬੀ ਡੀਵਿਲੀਅਰਜ਼, ਟੀਮ ਦੀ ਇਕ ਹੋਰ ਤਾਕਤ ਹਨ, ਉਹ ਵੀ ਆਪਣੇ ਬੱਲੇ ਨਾਲ ਇਸ ਮੈਚ ਵਿਚ ਯੋਗਦਾਨ ਦੇਣ ਦੀ ਕੋਸ਼ਿਸ਼ ਕਰਣਗੇ.
ਜਿੱਥੋਂ ਤਕ ਸ਼ੁਰੂਆਤੀ ਜੋੜੀ ਦਾ ਸਵਾਲ ਹੈ, ਪਹਿਲੇ ਮੈਚ ਵਿਚ ਅਰਧ ਸੈਂਕੜਾ ਲਗਾਉਣ ਵਾਲੇ ਦੇਵਦੱਤ ਪੱਡਿਕਲ ਚੰਗੇ ਫੌਰਮ ਵਿਚ ਹਨ. ਉਹਨਾਂ ਨੂੰ ਇਸ ਮੈਚ ਵਿਚ ਵੱਡੀ ਚੁਣੌਤੀ ਦਾ ਸਾਹਮਣਾ ਕਰਨਾ ਪਏਗਾ ਕਿਉਂਕਿ ਮੁੰਬਈ ਦੇ ਜਸਪ੍ਰੀਤ ਬੁਮਰਾਹ ਨੂੰ ਖੇਡਣਾ ਕਿਸੇ ਲਈ ਸੌਖਾ ਨਹੀਂ ਹੁੰਦਾ. ਉਨ੍ਹਾਂ ਦੇ ਸ਼ੁਰੂਆਤੀ ਸਾਥੀ ਐਰੋਨ ਫਿੰਚ ਵੀ ਲੈਅ ਵਿਚ ਹਨ. ਹਾਲਾਂਕਿ ਉਹਨਾਂ ਨੇ ਅਜੇ ਤੱਕ ਕੋਈ ਵੱਡੀ ਪਾਰੀ ਨਹੀਂ ਖੇਡੀ ਹੈ, ਪਰ ਉਹਨਾਂ ਦਾ ਬੱਲੇ ਕਦੇ ਵੀ ਚੱਲ ਸਕਦਾ ਹੈ.
ਟੀਮ ਦੀ ਇਕ ਕਮਜ਼ੋਰੀ ਜਿਸ ਨੂੰ ਕਿਹਾ ਜਾ ਸਕਦਾ ਹੈ ਉਹ ਹੈ ਇਕ ਫੀਨਿਸ਼ਰ ਦੀ ਕਮੀ. ਇੱਥੇ ਟੀਮ ਕੋਲ ਅਜੇ ਤੱਕ ਕੋਈ ਵੱਡਾ ਨਾਮ ਜਾਂ ਪ੍ਰਤਿਭਾ ਨਹੀਂ ਹੈ ਜੋ ਆਖਰੀ ਓਵਰਾਂ ਵਿੱਚ ਤੇਜ਼ੀ ਨਾਲ ਦੌੜਾਂ ਬਣਾ ਸਕੇ. ਸ਼ਿਵਮ ਦੂਬੇ ਇਕ ਨਾਮ ਹੈ ਪਰ ਉਹ ਅਜੇ ਤੱਕ ਕੁਝ ਖਾਸ ਕਮਾਲ ਨਹੀਂ ਦਿਖਾ ਸਕੇ ਹਨ. ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਜੋਸ਼ ਫਿਲਿਪ ਮੁੰਬਈ ਦੇ ਖਿਲਾਫ ਕਿਹੜ੍ਹੇ ਨੰਬਰ ਤੇ ਬੱਲੇਬਾਜ਼ੀ ਕਰਦੇ ਹਨ.