IPL 2020: ਦਿੱਲੀ ਕੈਪਿਟਲਸ ਨੂੰ ਲੱਗਾ ਵੱਡਾ ਝਟਕਾ, ਅਗਲੇ ਤਿੰਨ ਮੈਚਾਂ ਵਿੱਚੋਂ ਬਾਹਰ ਹੋ ਸਕਦਾ ਹੈ ਇਹ ਸਟਾਰ ਖਿਡਾਰੀ

Updated: Sat, Sep 26 2020 10:23 IST
Image Credit: BCCI

ਸ਼ੁੱਕਰਵਾਰ ਨੂੰ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਖੇਡੇ ਗਏ ਆਈਪੀਐਲ ਮੈਚ ਵਿਚ ਦਿੱਲੀ ਕੈਪਿਟਲਸ ਨੇ ਚੇਨਈ ਸੁਪਰ ਕਿੰਗਜ਼ ਨੂੰ 44 ਦੌੜਾਂ ਨਾਲ ਹਰਾ ਕੇ ਟੂਰਨਾਮੈਂਟ ਵਿਚ ਆਪਣੀ ਲਗਾਤਾਰ ਦੂਜੀ ਜਿੱਤ ਹਾਸਲ ਕੀਤੀ. ਸਟਾਰ ਸਪਿਰ ਰਵੀਚੰਦਰਨ ਅਸ਼ਵਿਨ ਨੂੰ ਇਸ ਮੈਚ ਦੀ ਪਲੇਇੰਗ ਇਲੈਵਨ ਵਿੱਚ ਜਗ੍ਹਾ ਨਹੀਂ ਮਿਲੀ. ਇਸ ਮੈਚ ਦੇ ਟਾੱਸ ਤੋਂ ਬਾਅਦ, ਦਿੱਲੀ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਉਹਨਾਂ ਦੀ ਫਿਟਨੈਸ ਬਾਰੇ ਅਪਡੇਟ ਦਿੰਦੇ ਹੋਏ ਦੱਸਿਆ ਕਿ ਉਹ ਕਦੋਂ ਪਲੇਇੰਗ ਇਲੈਵਨ ਵਿਚ ਵਾਪਸ ਪਰਤਣਗੇ.

ਅਈਅਰ ਨੇ ਕਿਹਾ, "ਮੈਨੂੰ ਲੱਗਦਾ ਹੈ ਕਿ ਅਸ਼ਵਿਨ ਬਹੁਤ ਵਧੀਆ ਕਰ ਰਹੇ ਹਨ, ਪਰ ਅਸੀਂ ਉਹਨਾਂ ਨੂੰ ਦੋ-ਤਿੰਨ ਮੈਚਾਂ ਵਿੱਚ ਆਰਾਮ ਦੇਣਾ ਚਾਹੁੰਦੇ ਹਾਂ ਤਾਂ ਕਿ ਉਹ ਚੰਗਾ ਮਹਿਸੂਸ ਕਰ ਸਕਣ. ਉਹ ਜਿੰਮ ਵਿੱਚ ਬਹੁਤ ਸਖਤ ਮਿਹਨਤ ਕਰ ਰਹੇ ਹਨ ਅਤੇ ਉਹ ਕੱਲ੍ਹ ਨੈਟ ਵਿੱਚ ਬੱਲੇਬਾਜ਼ੀ ਵੀ ਕਰ ਰਹੇ ਸੀ.” 

ਦੱਸ ਦਈਏ ਕਿ ਅਸ਼ਵਿਨ ਕਿੰਗਜ਼ ਇਲੈਵਨ ਪੰਜਾਬ ਖਿਲਾਫ ਮੈਚ ਦੌਰਾਨ ਜ਼ਖਮੀ ਹੋ ਗਏ ਸੀ. ਅਸ਼ਵਿਨ ਉਸੇ ਓਵਰ ਵਿਚ ਕਰੁਣ ਨਾਇਰ ਅਤੇ ਨਿਕੋਲਸ ਪੂਰਨ ਨੂੰ ਆਉਟ ਕਰਨ ਤੋਂ ਬਾਅਦ ਡਾਈਵ ਮਾਰ ਕੇ ਗਲੇਨ ਮੈਕਸਵੈਲ ਦੀ ਗੇਂਦ ਨੂੰ ਰੋਕਦਿਆਂ ਖੱਬੇ ਮੋਢੇ ਨੂੰ ਜ਼ਖਮੀ ਕਰਵਾ ਬੈਠੇ ਸੀ. ਜਿਸ ਤੋਂ ਬਾਅਦ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਜਾਣਾ ਪਿਆ ਸੀ.

ਉਹਨਾਂ ਨੇ ਚੇਨਈ ਖਿਲਾਫ ਮੈਚ ਤੋਂ ਪਹਿਲਾਂ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਜਿੰਮ' ਚ ਵਰਕਆਉਟ ਕਰਨ ਦਾ ਇੱਕ ਵੀਡੀਓ ਪੋਸਟ ਕੀਤਾ, ਜਿਸ ਨੂੰ ਦੇਖਕੇ ਲਗਦਾ ਸੀ ਕਿ ਉਹ ਮੈਚ 'ਚ ਖੇਡਣਗੇ, ਪਰ ਟੀਮ ਪ੍ਰਬੰਧਨ ਨੇ ਉਹਨਾਂ ਨੂੰ ਆਰਾਮ ਦੇਣ ਦਾ ਫੈਸਲਾ ਕੀਤਾ.

 

TAGS