IPL 2020: ਕਰਾਰੀ ਹਾਰ ਤੋਂ ਬਾਅਦ ਵਿਰਾਟ ਕੋਹਲੀ ਨੂੰ ਲੱਗਾ ਵੱਡਾ ਝਟਕਾ, ਬੀਸੀਸੀਆਈ ਨੇ ਲਗਾਇਆ 12 ਲੱਖ ਰੁਪਏ ਦਾ ਜ਼ੁਰਮਾਨਾ

Updated: Fri, Sep 25 2020 12:02 IST
Image Credit: Twitter

ਰਾਇਲ ਚੈਲੇਂਜਰਜ਼ ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਨੂੰ ਕਿੰਗਜ਼ ਇਲੈਵਨ ਪੰਜਾਬ ਖਿਲਾਫ ਕਰਾਰੀ ਹਾਰ ਤੋਂ ਬਾਅਦ ਇਕ ਹੋਰ ਵੱਡਾ ਝਟਕਾ ਲੱਗਾ ਹੈ. ਕੋਹਲੀ ਨੂੰ ਵੀਰਵਾਰ ਨੂੰ ਦੁਬਈ ਵਿੱਚ ਖੇਡੇ ਗਏ ਮੈਚ ਵਿੱਚ ਹੌਲੀ (Slow) ਓਵਰ ਰੇਟ ਲਈ ਜੁਰਮਾਨਾ ਲਗਾਇਆ ਗਿਆ ਹੈ.

ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਖੇਡੇ ਗਏ ਇਸ ਮੈਚ ਵਿਚ ਕੋਹਲੀ ਨੇ ਟਾੱਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ. ਉਹਨਾਂ ਨੇ ਇਸ ਦੌਰਾਨ ਤਿੰਨ ਤੇਜ਼ ਗੇਂਦਬਾਜ਼ਾਂ ਡੇਲ ਸਟੇਨ, ਉਮੇਸ਼ ਯਾਦਵ ਅਤੇ ਨਵਦੀਪ ਸੈਣੀ ਦੀ ਵਰਤੋਂ ਕੀਤੀ ਅਤੇ ਪਹਿਲੀ ਪਾਰੀ 1 ਘੰਟੇ 51 ਮਿੰਟ ਵਿੱਚ ਖਤਮ ਹੋਈ.

ਇਹ ਘੱਟੋ ਘੱਟ ਓਵਰ ਸਪੀਡ ਨਾਲ ਸਬੰਧਤ ਆਈਪੀਐਲ ਦੀ ਆਚਾਰ ਸੰਘਿਤਾ ਦੇ ਤਹਿਤ ਸੀਜ਼ਨ ਦੀ ਆਰਸੀਬੀ ਦੀ ਪਹਿਲੀ ਗਲਤੀ ਹੈ. ਨਤੀਜੇ ਵਜੋਂ ਕੋਹਲੀ ਨੂੰ 12 ਲੱਖ ਰੁਪਏ ਜੁਰਮਾਨਾ ਕੀਤਾ ਗਿਆ ਹੈ.

ਦੱਸ ਦਈਏ ਕਿ ਮੈਚ ਤੋਂ ਬਾਅਦ ਇਸ ਹਾਰ ਲਈ ਕੋਹਲੀ ਨੇ ਆਪਣੇ ਆਪ ਨੂੰ ਜ਼ਿੰਮੇਵਾਰ ਠਹਿਰਾਇਆ ਸੀ. ਇਸ ਮੈਚ ਵਿੱਚ ਕੋਹਲੀਨੇ  ਦੋ ਵਾਰ ਕੇਐਲ ਰਾਹੁਲ ਦਾ ਕੈਚ ਛੱਡਿਆ ਸੀ. ਪਹਿਲਾ ਕੈਚ ਕੋਹਲੀ ਨੇ ਉਸ ਸਮੇਂ ਛੱਡਿਆ ਜਦੋਂ ਉਹ 17 ਵੇਂ ਓਵਰ ਦੀ ਪਹਿਲੀ ਗੇਂਦ ਤੇ 83 ਦੌੜਾਂ 'ਤੇ ਸੀ ਤੇ ਦੂਸਰਾ ਕੈਚ 18 ਵੇਂ ਓਵਰ ਵਿਚ ਉਦੋਂ ਛੱਡਿਆ ਜਦੋਂ ਉਹ 89 ਦੇ ਨਿੱਜੀ ਸਕੋਰ' ਤੇ ਸੀ. ਇਹ ਦੋਵੇਂ ਕੈਚ ਆਰਸੀਬੀ ਨੂੰ ਬਹੁਤ ਭਾਰੀ ਪਏ ਸੀ ਅਤੇ ਨਤੀਜਾ ਇਹ ਰਿਹਾ ਕਿ ਕੇ ਐਲ ਰਾਹੁਲ ਨੇ ਆਖਰੀ ਦੋ ਓਵਰਾਂ ਵਿੱਚ 42 ਦੌੜਾਂ ਬਣਾਈਆਂ.

ਰਾਹੁਲ ਨੇ 69 ਗੇਂਦਾਂ 'ਤੇ ਅਜੇਤੂ 132 ਦੌੜ੍ਹਾਂ ਬਣਾਈਆਂ ਅਤੇ ਪੰਜਾਬ ਨੇ 3 ਵਿਕਟਾਂ ਦੇ ਨੁਕਸਾਨ' ਤੇ 206 ਦੌੜਾਂ ਬਣਾਈਆਂ. ਇਸ ਦੇ ਜਵਾਬ ਵਿਚ ਬੈਂਗਲੁਰੂ ਦੀ ਟੀਮ 17 ਓਵਰਾਂ ਵਿਚ 109 ਦੌੜਾਂ 'ਤੇ ਢੇਰ ਹੋ ਗਈ. ਇਸ ਮੈਚ ਵਿਚ ਆਰੀਸੀਬੀ ਦੇ ਕਪਤਾਨ ਵਿਰਾਟ ਕੋਹਲੀ ਨੇ ਬੱਲੇਬਾਜ਼ੀ ਵਿਚ ਸਿਰਫ 1 ਦੌੜ੍ਹ ਬਣਾਈ ਸੀ.

TAGS