ਆਈਪੀਐਲ 2021: ਰਾਜਸਥਾਨ ਰਾਇਲਜ਼ ਨੇ ਸੰਜੂ ਸੈਮਸਨ ਨੂੰ ਬਣਾਇਆ ਕਪਤਾਨ, ਇਹ ਖਿਡਾਰੀ ਹੋਏ ਟੀਮ ਤੋਂ ਬਾਹਰ ਅਤੇ ਇਹ ਰਹਿਣਗੇ ਬਰਕਰਾਰ

Updated: Thu, Jan 21 2021 10:30 IST
Cricket Image for ਆਈਪੀਐਲ 2021: ਰਾਜਸਥਾਨ ਰਾਇਲਜ਼ ਨੇ ਸੰਜੂ ਸੈਮਸਨ ਨੂੰ ਬਣਾਇਆ ਕਪਤਾਨ (Sanju Samson)

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੀ ਸਾਬਕਾ ਚੈਂਪੀਅਨ ਰਾਜਸਥਾਨ ਰਾਇਲਜ਼ ਨੇ ਬੁੱਧਵਾਰ ਨੂੰ ਲੀਗ ਦੇ 2021 ਸੀਜ਼ਨ ਲਈ ਵਿਕਟਕੀਪਰ ਬੱਲੇਬਾਜ਼ ਸੰਜੂ ਸੈਮਸਨ ਨੂੰ ਟੀਮ ਦਾ ਕਪਤਾਨ ਨਿਯੁਕਤ ਕਰਨ ਦਾ ਐਲਾਨ ਕੀਤਾ।

ਰਾਜਸਥਾਨ ਨੇ ਆਸਟਰੇਲੀਆ ਦੇ ਬੱਲੇਬਾਜ਼ ਸਟੀਵ ਸਮਿੱਥ ਨੂੰ ਵੀ ਰਿਲੀਜ਼ ਕੀਤਾ ਹੈ, ਜੋ ਪਿਛਲੇ ਸੀਜ਼ਨ ਵਿੱਚ ਬੱਲੇ ਅਤੇ ਕਪਤਾਨੀ ਵਿੱਚ ਅਸਫਲ ਰਹੇ ਸੀ। ਉਹ ਪਿਛਲੇ ਸੀਜ਼ਨ ਵਿਚ ਟੀਮ ਦਾ ਕਪਤਾਨ ਸੀ। ਰਾਜਸਥਾਨ ਦੀ ਟੀਮ ਪਿਛਲੇ ਸੀਜ਼ਨ ਵਿਚ ਪੁਆਇੰਟਸ ਟੇਬਲ ਦੇ ਸਭ ਤੋਂ ਹੇਠਾਂ ਸੀ।

ਰਾਜਸਥਾਨ, ਜਿਸ ਨੇ 2008 ਵਿਚ ਖਿਤਾਬ ਜਿੱਤਿਆ ਸੀ, ਨੇ ਵਿਦੇਸ਼ੀ ਖਿਡਾਰੀਆਂ ਵਿਚ ਬੇਨ ਸਟੋਕਸ, ਜੋਸ ਬਟਲਰ ਅਤੇ ਜੋਫਰਾ ਆਰਚਰ ਨੂੰ ਬਰਕਰਾਰ ਰੱਖਿਆ ਹੈ। ਤਿੰਨੋਂ ਖਿਡਾਰੀਆਂ ਨੇ ਪਿਛਲੇ ਸੀਜ਼ਨ ਵਿਚ ਰਾਜਸਥਾਨ ਲਈ ਵਧੀਆ ਪ੍ਰਦਰਸ਼ਨ ਕੀਤਾ ਸੀ।

ਆਰਚਰ ਪਿਛਲੇ ਸੀਜ਼ਨ ਵਿਚ ਟੀਮ ਲਈ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲਾ ਖਿਡਾਰੀ ਸੀ। ਉਸਨੇ 20 ਵਿਕਟ ਲਏ ਜਦਕਿ ਜੋਸ ਬਟਲਰ ਅਤੇ ਸਟੋਕਸ ਨੇ ਕੁਝ ਵਧੀਆ ਪਾਰੀਆੰ ਖੇਡੀਆਂ।

ਰਾਜਸਥਾਨ ਰਾਇਲਜ਼ ਨੇ ਡੇਵਿਡ ਮਿਲਰ ਅਤੇ ਐਂਡਰਿਉ ਟਾਇ ਨੂੰ ਵੀ ਬਰਕਰਾਰ ਰੱਖਿਆ ਹੈ।

ਰਿਟੇਨ ਖਿਡਾਰੀ: ਸੰਜੂ ਸੈਮਸਨ, ਬੇਨ ਸਟੋਕਸ, ਜੋਫਰਾ ਆਰਚਰ, ਜੋਸ ਬਟਲਰ, ਰਿਆਨ ਪਰਾਗ, ਸ਼੍ਰੇਅਸ ਗੋਪਾਲ, ਰਾਹੁਲ ਤੇਵਤੀਆ, ਮਹੀਪਾਲ ਲੋਮਰ, ਕਾਰਤਿਕ ਤਿਆਗੀ, ਐਂਡਰਿਉ ਟਾਇ, ਜੈਦੇਵ ਉਨਾਦਕਟ, ਮਯੰਕ ਮਾਰਕੰਡੇ, ਯਸ਼ਵੀ ਜੈਸਵਾਲ, ਅਨੁਜ ਰਾਵਤ, ਡੇਵਿਡ ਮਿਲਰ, ਮਨਨ ਵੋਹਰਾ, ਰੋਬਿਨ ਉਥੱਪਾ।

ਰਿਲੀਜ਼ ਕੀਤੇ ਗਏ ਖਿਡਾਰੀ: ਸਟੀਵ ਸਮਿਥ, ਅੰਕਿਤ ਰਾਜਪੂਤ, ਓਸ਼ੇਨ ਥਾਮਸ, ਅਕਾਸ਼ ਸਿੰਘ, ਵਰੁਣ ਆਰੋਨ, ਟੌਮ ਕਰੈਨ, ਅਨਿਰੁੱਧ ਜੋਸ਼ੀ, ਸ਼ਸ਼ਾਂਕ ਸਿੰਘ।

TAGS