IPL 2021: ਪੰਜਾਬ ਕਿੰਗਜ਼ ਨੇ ਹੈਦਰਾਬਾਦ ਨੂੰ 5 ਦੌੜਾਂ ਨਾਲ ਹਰਾਇਆ, ਰਵੀ ਬਿਸ਼ਨੋਈ ਨੇ ਲੁੱਟੀ ਮਹਿਫ਼ਿਲ

Updated: Sun, Sep 26 2021 17:45 IST
Cricket Image for IPL 2021: ਪੰਜਾਬ ਕਿੰਗਜ਼ ਨੇ ਹੈਦਰਾਬਾਦ ਨੂੰ 5 ਦੌੜਾਂ ਨਾਲ ਹਰਾਇਆ, ਰਵੀ ਬਿਸ਼ਨੋਈ ਨੇ ਲੁੱਟੀ ਮਹਿ (Image Source: Google)

ਰਵੀ ਬਿਸ਼ਨੋਈ (3/24) ਦੀ ਅਗਵਾਈ ਵਿੱਚ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਪੰਜਾਬ ਕਿੰਗਜ਼ ਨੇ ਆਈਪੀਐਲ 2021 ਦੇ ਰੋਮਾਂਚਕ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਨੂੰ ਪੰਜ ਦੌੜਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਪੰਜਾਬ ਕਿੰਗਜ਼ ਨੇ 20 ਓਵਰਾਂ ਵਿੱਚ ਸੱਤ ਵਿਕਟਾਂ ’ਤੇ 125 ਦੌੜਾਂ ਬਣਾਈਆਂ ਸੀ।

ਟੀਚੇ ਦਾ ਪਿੱਛਾ ਕਰਦਿਆਂ ਹੈਦਰਾਬਾਦ ਦੀ ਟੀਮ ਜੇਸਨ ਹੋਲਡਰ ਵੱਲੋਂ 29 ਗੇਂਦਾਂ ਵਿੱਚ ਪੰਜ ਛੱਕਿਆਂ ਦੀ ਮਦਦ ਨਾਲ ਅਜੇਤੂ 47 ਦੌੜਾਂ ਦੀ ਮਦਦ ਨਾਲ 20 ਓਵਰਾਂ ਵਿੱਚ ਸੱਤ ਵਿਕਟਾਂ ’ਤੇ 120 ਦੌੜਾਂ ਹੀ ਬਣਾ ਸਕੀ। ਪੰਜਾਬ ਲਈ ਬਿਸ਼ਨੋਈ ਤੋਂ ਇਲਾਵਾ ਮੁਹੰਮਦ ਸ਼ਮੀ ਨੇ ਦੋ ਵਿਕਟਾਂ ਲਈਆਂ ਜਦਕਿ ਅਰਸ਼ਦੀਪ ਸਿੰਘ ਨੂੰ ਇੱਕ ਵਿਕਟ ਮਿਲੀ।

ਟੀਚੇ ਦਾ ਪਿੱਛਾ ਕਰਦੇ ਹੋਏ ਹੈਦਰਾਬਾਦ ਦੀ ਸ਼ੁਰੂਆਤ ਖਰਾਬ ਰਹੀ ਅਤੇ ਉਸ ਨੇ 32 ਦੇ ਕੁੱਲ ਸਕੋਰ 'ਤੇ ਡੇਵਿਡ ਵਾਰਨਰ (2), ਕਪਤਾਨ ਕੇਨ ਵਿਲੀਅਮਸਨ (1) ਅਤੇ ਮਨੀਸ਼ ਪਾਂਡੇ (13) ਦੀਆਂ ਵਿਕਟਾਂ ਗੁਆ ਦਿੱਤੀਆਂ ਸੀ। ਇਸ ਤੋਂ ਬਾਅਦ ਬਿਸ਼ਨੋਈ ਨੇ ਕੇਦਾਰ ਜਾਧਵ (12) ਨੂੰ ਬੋਲਡ ਕਰਕੇ ਹੈਦਰਾਬਾਦ ਨੂੰ ਚੌਥਾ ਝਟਕਾ ਦਿੱਤਾ। ਇਸ ਤੋਂ ਬਾਅਦ ਬਿਸ਼ਨੋਈ ਨੇ ਅਬਦੁਲ ਸਮਦ (1) ਨੂੰ ਆਉਟ ਕਰ ਦਿੱਤਾ ਅਤੇ ਹੈਦਰਾਬਾਦ ਦੀ ਪਾਰੀ ਨੂੰ ਪੂਰੀ ਤਰ੍ਹਾਂ ਵਿਗਾੜ ਦਿੱਤਾ। 

ਰਿਧੀਮਾਨ ਸਾਹਾ ਅਤੇ ਜੇਸਨ ਹੋਲਡਰ ਨੇ ਹੈਦਰਾਬਾਦ ਦੀ ਪਾਰੀ ਨੂੰ ਸੰਭਾਲਿਆ ਅਤੇ ਦੋਵਾਂ ਬੱਲੇਬਾਜ਼ਾਂ ਨੇ ਛੇਵੀਂ ਵਿਕਟ ਲਈ 32 ਦੌੜਾਂ ਜੋੜੀਆਂ। ਹਾਲਾਂਕਿ, ਸਾਹਾ ਤੇਜ਼ੀ ਨਾਲ ਦੌੜਾਂ ਚੋਰੀ ਕਰਨ ਦੇ ਕਾਰਨ ਰਨ ਆਉਟ ਹੋ ਗਿਆ ਅਤੇ ਇਹ ਸਾਂਝੇਦਾਰੀ ਟੁੱਟ ਗਈ ਸਾਹਾ ਨੇ 37 ਗੇਂਦਾਂ ਵਿੱਚ ਇੱਕ ਚੌਕੇ ਦੀ ਮਦਦ ਨਾਲ 31 ਦੌੜਾਂ ਬਣਾਈਆਂ, ਫਿਰ ਰਾਸ਼ਿਦ ਖਾਨ (3) ਸੱਤਵੇਂ ਬੱਲੇਬਾਜ਼ ਦੇ ਰੂਪ ਵਿੱਚ ਪਵੇਲੀਅਨ ਪਰਤਿਆ। ਹੈਦਰਾਬਾਦ ਦੀ ਪਾਰੀ ਵਿੱਚ ਭੁਵਨੇਸ਼ਵਰ ਕੁਮਾਰ ਤਿੰਨ ਦੌੜਾਂ ਬਣਾ ਕੇ ਅਜੇਤੂ ਰਿਹਾ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪੰਜਾਬ ਦੀ ਸ਼ੁਰੂਆਤ ਚੰਗੀ ਨਹੀਂ ਰਹੀ, ਉਨ੍ਹਾਂ ਨੇ ਕਪਤਾਨ ਲੋਕੇਸ਼ ਰਾਹੁਲ (21) ਅਤੇ ਮਯੰਕ ਅਗਰਵਾਲ (5) ਦੀਆਂ ਵਿਕਟਾਂ ਕੁੱਲ 27 ਦੇ ਸਕੋਰ 'ਤੇ ਗੁਆ ਦਿੱਤੀਆਂ। ਇਸ ਤੋਂ ਬਾਅਦ ਕ੍ਰਿਸ ਗੇਲ ਅਤੇ ਐਡਨ ਮਕਰਮ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਅਤੇ ਦੋਵਾਂ ਵਿਚਕਾਰ 30 ਦੌੜਾਂ ਦੀ ਸਾਂਝੇਦਾਰੀ ਹੋਈ, ਪਰ ਗੇਲ ਜ਼ਿਆਦਾ ਦੇਰ ਤਕ ਟਿਕ ਨਾ ਸਕਿਆ ਅਤੇ 14 ਦੌੜਾਂ ਬਣਾ ਕੇ ਆਉਟ ਹੋ ਗਿਆ। ਮਾਰਕਰਮ ਨੇ 32 ਗੇਂਦਾਂ ਵਿੱਚ 2 ਚੌਕਿਆਂ ਦੀ ਮਦਦ ਨਾਲ 27 ਦੌੜਾਂ ਦੀ ਸਭ ਤੋਂ ਵੱਧ ਪਾਰੀ ਖੇਡੀ।

TAGS