IPL 2022: ਡੇਵਿਡ ਵਾਰਨਰ ਦਾ ਤੂਫਾਨੀ ਅਰਧ ਸੈਂਕੜਾ, ਦਿੱਲੀ ਨੇ ਪੰਜਾਬ ਨੂੰ 9 ਵਿਕਟਾਂ ਨਾਲ ਹਰਾਇਆ
ਦਿੱਲੀ ਕੈਪੀਟਲਜ਼ ਦੀ ਹਮਲਾਵਰ ਗੇਂਦਬਾਜ਼ੀ ਅਤੇ ਸ਼ਾਨਦਾਰ ਬੱਲੇਬਾਜ਼ੀ ਕਾਰਨ ਪੰਜਾਬ ਕਿੰਗਜ਼ (ਪੀਬੀਕੇਐਸ) ਬੁੱਧਵਾਰ ਨੂੰ ਇੱਥੇ ਬ੍ਰੇਬੋਰਨ ਸਟੇਡੀਅਮ ਵਿੱਚ ਖੇਡੇ ਗਏ ਆਈਪੀਐਲ 2022 ਦੇ ਮੈਚ ਵਿੱਚ ਨੌਂ ਵਿਕਟਾਂ ਨਾਲ ਹਾਰ ਗਿਆ। ਟੀਮ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੇ 30 ਗੇਂਦਾਂ 'ਤੇ ਇਕ ਛੱਕੇ ਅਤੇ ਦੱਸ ਚੌਕਿਆਂ ਦੀ ਮਦਦ ਨਾਲ ਨਾਬਾਦ 60 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਪੰਜਾਬ ਦੇ ਗੇਂਦਬਾਜ਼ ਰਾਹੁਲ ਚਾਹਰ ਨੇ ਪ੍ਰਿਥਵੀ ਸ਼ਾਅ (41) ਦਾ ਵਿਕਟ ਲਿਆ।
ਪੰਜਾਬ 20 ਓਵਰਾਂ ਵਿੱਚ 115 ਦੌੜਾਂ ਤੇ ਆਲ ਆਊਟ ਹੋ ਗਿਆ। 116 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਦਿੱਲੀ ਦੀ ਸਲਾਮੀ ਜੋੜੀ ਪ੍ਰਿਥਵੀ ਸ਼ਾਅ ਅਤੇ ਡੇਵਿਡ ਵਾਰਨਰ ਨੇ ਟੀਮ ਨੂੰ ਧਮਾਕੇਦਾਰ ਢੰਗ ਨਾਲ ਸੰਭਾਲਿਆ। ਸਿਰਫ 4 ਓਵਰਾਂ 'ਚ ਹੀ ਦੋਵੇਂ ਬੱਲੇਬਾਜ਼ਾਂ ਨੇ ਟੀਮ ਦੇ ਸਕੋਰ ਨੂੰ 58 ਦੌੜਾਂ ਤੱਕ ਪਹੁੰਚਾਇਆ। ਦਿੱਲੀ ਨੇ ਛੇਵੇਂ ਓਵਰ ਦੀ ਤੀਜੀ ਗੇਂਦ 'ਤੇ ਆਪਣਾ ਪਹਿਲਾ ਵਿਕਟ ਗੁਆਇਆ ਜਦੋਂ ਰਾਹੁਲ ਚਾਹਰ ਨੇ ਪ੍ਰਿਥਵੀ ਸ਼ਾਅ ਨੂੰ ਪੈਵੇਲੀਅਨ ਵਾਪਸ ਭੇਜ ਦਿੱਤਾ।
ਉਸ ਨੇ 20 ਗੇਂਦਾਂ ਵਿੱਚ 41 ਦੌੜਾਂ ਬਣਾਈਆਂ। ਇਸ ਦੇ ਨਾਲ ਹੀ ਵਾਰਨਰ ਅਤੇ ਸ਼ਾਅ ਨੇ IPL 2022 'ਚ ਪਾਵਰਪਲੇ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਆਪਣੇ ਨਾਂ ਕਰ ਲਿਆ ਹੈ। ਪਾਵਰਪਲੇ 'ਚ ਟੀਮ ਨੇ 81 ਦੌੜਾਂ ਬਣਾਈਆਂ। ਇਸ ਤੋਂ ਬਾਅਦ ਸਰਫਰਾਜ਼ ਖਾਨ ਕ੍ਰੀਜ਼ 'ਤੇ ਆਏ। ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਆਈਪੀਐਲ 2022 ਵਿੱਚ ਸ਼ਾਨਦਾਰ ਫਾਰਮ ਵਿੱਚ ਨਜ਼ਰ ਆ ਰਿਹਾ ਹੈ।
ਵਾਰਨਰ ਨੇ ਪਿਛਲੇ ਤਿੰਨ ਮੈਚਾਂ ਵਿੱਚ ਤਿੰਨ ਅਰਧ ਸੈਂਕੜੇ ਲਗਾਏ ਹਨ। ਇਸ ਦੌਰਾਨ ਖਾਨ ਨੇ 12 ਦੌੜਾਂ ਬਣਾਈਆਂ। ਬੱਲੇਬਾਜ਼ ਨੇ ਚੌਕਾ ਲਗਾ ਕੇ ਮੈਚ ਦਾ ਅੰਤ ਕੀਤਾ। ਇਸ ਦੌਰਾਨ ਬੱਲੇਬਾਜ਼ਾਂ ਦੀ ਮਦਦ ਨਾਲ ਟੀਮ ਨੇ 10.3 ਓਵਰਾਂ 'ਚ ਇਕ ਵਿਕਟ ਦੇ ਨੁਕਸਾਨ 'ਤੇ 119 ਦੌੜਾਂ ਬਣਾਈਆਂ ਅਤੇ ਘੱਟ ਸਕੋਰ ਵਾਲੇ ਮੈਚ 'ਚ ਪੰਜਾਬ ਖਿਲਾਫ 9 ਵਿਕਟਾਂ ਨਾਲ ਜਿੱਤ ਦਰਜ ਕੀਤੀ।