IPL 2022: ਚੇਨਈ ਸੁਪਰ ਕਿੰਗਜ਼ ਛੇ ਵਿਕਟਾਂ ਨਾਲ ਹਾਰਿਆ, ਧਵਨ ਦੇ ਦਮ 'ਤੇ ਪੰਜਾਬ ਕਿੰਗਜ਼ 11 ਦੌੜਾਂ ਨਾਲ ਜਿੱਤਿਆ ਮੈਚ

Updated: Tue, Apr 26 2022 18:02 IST
Image Source: Google

ਅਨੁਭਵੀ ਸ਼ਿਖਰ ਧਵਨ ਦੇ ਸ਼ਾਨਦਾਰ ਅਰਧ ਸੈਂਕੜੇ ਦੀ ਬਦੌਲਤ ਪੰਜਾਬ ਕਿੰਗਜ਼ ਨੇ ਸੋਮਵਾਰ ਨੂੰ ਇੱਥੇ ਵਾਨਖੇੜੇ ਸਟੇਡੀਅਮ ਵਿੱਚ ਆਈਪੀਐਲ 2022 ਦੇ 38ਵੇਂ ਮੈਚ ਵਿੱਚ ਚੇਨਈ ਸੁਪਰ ਕਿੰਗਜ਼ ਨੂੰ 11 ਦੌੜਾਂ ਨਾਲ ਹਰਾਇਆ। ਪੰਜਾਬ ਕਿੰਗਜ਼ ਦੀਆਂ 188 ਦੌੜਾਂ ਵਿਚ ਸ਼ਿਖਰ ਧਵਨ ਨੇ ਨਾਬਾਦ 88 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ।

ਰਾਇਡੂ ਚੇਨਈ ਲਈ 40/3 'ਤੇ ਬੱਲੇਬਾਜ਼ੀ ਕਰਨ ਆਇਆ ਅਤੇ 39 ਗੇਂਦਾਂ 'ਤੇ 78 ਦੌੜਾਂ ਦੀ ਧਮਾਕੇਦਾਰ ਪਾਰੀ ਨਾਲ ਇਸ ਨੂੰ ਸੁਰੱਖਿਅਤ ਸਥਿਤੀ 'ਚ ਲੈ ਗਿਆ, ਜਿਸ ਨੇ ਸੀਐਸਕੇ ਦੀ ਜਿੱਤ ਦੀਆਂ ਉਮੀਦਾਂ ਨੂੰ ਉੱਚਾ ਚੁੱਕਣ ਲਈ ਸੱਤ ਚੌਕੇ ਅਤੇ 6 ਛੱਕੇ ਲਗਾਏ। ਉਸ ਨੇ ਪੰਜਵੀਂ ਵਿਕਟ ਦੀ ਸਾਂਝੇਦਾਰੀ ਵਿਚ 32 ਗੇਂਦਾਂ ਵਿੱਚ 64 ਦੌੜਾਂ ਬਣਾਈਆਂ।

ਪਰ ਅੰਤ ਵਿੱਚ, ਜਡੇਜਾ (16 ਗੇਂਦਾਂ ਵਿੱਚ 21) ਆਪਣੀ ਟੀਮ ਨੂੰ ਜਿੱਤ ਵੱਲ ਸੇਧਤ ਨਹੀਂ ਕਰ ਸਕੇ ਕਿਉਂਕਿ 24 ਗੇਂਦਾਂ ਵਿੱਚ 47 ਦੌੜਾਂ ਦੀ ਲੋੜ ਸੀ। ਪਰ ਜਡੇਜਾ ਅਤੇ ਐਮ.ਐਸ. ਧੋਨੀ ਦੇ ਕ੍ਰੀਜ਼ 'ਤੇ ਹੋਣ ਦੇ ਬਾਵਜੂਦ ਸੀਐਸਕੇ ਦੀ ਟੀਮ ਮੈਚ ਹਾਰ ਗਈ। ਆਖਰੀ ਓਵਰ ਵਿਚ 27 ਦੌੜ੍ਹਾਂ ਦੀ ਲੋੜ੍ਹ ਸੀ ਅਤੇ ਧੋਨੀ ਨੇ ਰਿਸ਼ੀ ਧਵਨ ਦੀ ਪਹਿਲੀ ਗੇਂਦ 'ਤੇ ਛੱਕਾ ਮਾਰਿਆ, ਪਰ ਤੀਜੀ ਗੇਂਦ 'ਤੇ ਆਊਟ ਹੋ ਗਿਆ ਅਤੇ ਜਡੇਜਾ ਆਖਰੀ ਦੋ ਗੇਂਦਾਂ 'ਤੇ ਇਕ ਛੱਕਾ ਅਤੇ ਇਕ ਸਿੰਗਲ ਹੀ ਲਗਾ ਸਕਿਆ। ਇਸ ਤਰ੍ਹਾਂ ਸੀਐਸਕੇ ਨੂੰ ਅੱਠ ਮੈਚਾਂ ਵਿੱਚ ਛੇਵੀਂ ਵਾਰ ਹਾਰ ਦਾ ਸਾਹਮਣਾ ਕਰਨਾ ਪਿਆ। 

ਚੇਨਈ ਦੀ ਸ਼ੁਰੂਆਤ ਖ਼ਰਾਬ ਰਹੀ ਅਤੇ ਸੰਦੀਪ ਸ਼ਰਮਾ ਦੀ ਗੇਂਦ 'ਤੇ ਸਲਾਮੀ ਬੱਲੇਬਾਜ਼ ਰੌਬਿਨ ਉਥੱਪਾ 10 ਦੌੜਾਂ ਬਣਾ ਕੇ ਆਊਟ ਹੋ ਗਿਆ। ਕਪਤਾਨ ਰਵਿੰਦਰ ਜਡੇਜਾ ਅਤੇ ਰਵਿੰਦਰ ਜਡੇਜਾ ਵਿਚਕਾਰ ਪੰਜਵੇਂ ਵਿਕਟ ਲਈ 32 ਗੇਂਦਾਂ ਤੇ 64 ਦੌੜਾਂ ਦੀ ਸਾਝੇਦਾਰੀ ਹੋਈ, ਜਿਸ ਨਾਲ ਰਾਇਡੂ ਨੇ ਵੱਡਾ ਯੋਗਦਾਨ ਦਿੱਤਾ। ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਸ਼ਿਖਰ ਧਵਨ ਨੇ 59 ਗੇਂਦਾਂ 'ਤੇ 9 ਚੌਕੇ ਅਤੇ 2 ਛੱਕੇ ਲਗਾ ਕੇ ਅਜੇਤੂ 88 ਦੌੜਾਂ ਬਣਾਈਆਂ।

TAGS