IPL 2020 : ਇਰਫਾਨ ਪਠਾਨ ਨੇ ਆਰਸੀਬੀ ਦੇ ਕਪਤਾਨ ਨੂੰ ਦਿੱਤੀ ਸਲਾਹ, ਵਿਰਾਟ ਕੋਹਲੀ ਨੂੰ ਓਪਨਿੰਗ ਕਰਨੀ ਚਾਹੀਦਾ ਹੈ
ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਰਾਇਲ ਚੈਲੇਂਜਰਜ਼ ਬੈਂਗਲੌਰ ਨੇ ਆਖਰਕਾਰ ਕਾਫ਼ੀ ਜੱਦੋਜਹਿਦ ਤੋਂ ਬਾਅਦ ਪਲੇਆੱਫ ਵਿੱਚ ਥਾਂ ਬਣਾ ਹੀ ਲਈ. ਹਾਲਾਂਕਿ, ਟੀਮ ਨੂੰ ਪਿਛਲੇ 4 ਮੈਚਾਂ ਵਿੱਚ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਅਤੇ ਕਿਤੇ ਨਾ ਕਿਤੇ ਇਸਦੇ ਲਈ ਆਰਸੀਬੀ ਦੀ ਮਾੜੀ ਬੱਲੇਬਾਜ਼ੀ ਜ਼ਿੰਮੇਵਾਰ ਹੈ.
ਬੰਗਲੌਰ ਦੇ ਬੱਲੇਬਾਜ਼ੀ ਕ੍ਰਮ 'ਤੇ ਆਪਣੀ ਰਾਏ ਦਿੰਦੇ ਹੋਏ ਸਾਬਕਾ ਭਾਰਤੀ ਆਲਰਾਉਂਡਰ ਇਰਫਾਨ ਪਠਾਨ ਨੇ ਕਿਹਾ ਹੈ ਕਿ ਜੇਕਰ ਕੋਈ ਵਾਧੂ ਬੱਲੇਬਾਜ਼ ਟੀਮ' ਚ ਖੇਡਦਾ ਹੈ ਤਾਂ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੂੰ ਬਤੌਰ ਸਲਾਮੀ ਬੱਲੇਬਾਜ਼ ਖੇਡਣਾ ਚਾਹੀਦਾ ਹੈ. ਉਨ੍ਹਾਂ ਇਹ ਵੀ ਕਿਹਾ ਕਿ ਕੋਹਲੀ ਅਜਿਹੇ ਬੱਲੇਬਾਜ਼ ਹਨ ਜੋ ਮੈਚ ਨੂੰ ਅੱਧ ਓਵਰਾਂ ਵਿਚ ਚੰਗੀ ਤਰ੍ਹਾਂ ਚਲਾ ਸਕਦੇ ਹਨ.
ਇਰਫਾਨ ਪਠਾਨ ਨੇ ਸਟਾਰ ਸਪੋਰਟਸ ਨਾਲ ਗੱਲ ਕਰਦਿਆਂ ਕਿਹਾ, "ਜੇਕਰ ਟੀਮ ਵਿੱਚ ਇੱਕ ਵਾਧੂ ਬੱਲੇਬਾਜ਼ ਹੈ ਤਾਂ ਵਿਰਾਟ ਕੋਹਲੀ ਨੂੰ ਪਾਰੀ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ. ਜੇ ਤੁਸੀਂ ਪੰਜਵੇਂ ਤੋਂ ਸੱਤਵੇਂ ਤੱਕ ਸਿਰਫ ਆਲਰਾਉਂਡਰਾਂ ਨੂੰ ਮੌਕਾ ਦੇ ਰਹੇ ਹੋਂ, ਤਾਂ ਇਸਦਾ ਮਤਲਬ ਹੈ ਕਿ ਬੱਲੇਬਾਜੀ ਕ੍ਰਮ ਵਿਚ ਬੱਲੇਬਾਜ਼ਾਂ ਦੀ ਘਾਟ ਹੈ."
ਧਿਆਨ ਯੋਗ ਹੈ ਕਿ ਇਸ ਆਈਪੀਐਲ ਵਿਚ ਇਕ ਜਾਂ ਦੋ ਮੈਚਾਂ ਨੂੰ ਛੱਡ ਕੇ ਕੋਹਲੀ ਨੇ ਬਹੁਤ ਹੌਲੀ ਬੱਲੇਬਾਜ਼ੀ ਕੀਤੀ ਹੈ ਅਤੇ ਅਜਿਹੀ ਸਥਿਤੀ ਵਿਚ ਉਹਨਾਂ ਨੂੰ ਆਉਣ ਵਾਲੇ ਮੈਚਾਂ ਵਿਚ ਟੀਮ ਦੀ ਬੱਲੇਬਾਜ਼ੀ ਵਿਚ ਯੋਗਦਾਨ ਦੇਣਾ ਹੋਵੇਗਾ. ਕੋਹਲੀ ਇਸ ਸਾਲ ਹੁਣ ਤੱਕ 14 ਮੈਚਾਂ ਵਿਚ 460 ਦੌੜਾਂ ਬਣਾ ਚੁੱਕੇ ਹਨ, ਪਰ ਉਹਨਾਂ ਦਾ ਸਟ੍ਰਾਈਕ ਰੇਟ ਪਹਿਲਾਂ ਨਾਲੋਂ ਘੱਟ ਰਿਹਾ ਹੈ.