IPL 2020: ਧੋਨੀ ਦੀ ਟ੍ਰੇਨਿੰਗ ਵੀਡੀਓ ਦੇਖ ਕੇ ਹੈਰਾਨ ਹੋਏ ਇਰਫਾਨ ਪਠਾਨ, ਕਿਹਾ ਕਿ ਮੈਂ ਇਹ ਅੱਜ ਤੱਕ ਨਹੀਂ ਵੇਖਿਆ ਸੀ

Updated: Tue, Sep 08 2020 19:49 IST
Twitter

ਸਾਬਕਾ ਭਾਰਤੀ ਆਲਰਾਉਂਡਰ ਇਰਫਾਨ ਪਠਾਨ ਨੇ ਚੇਨਈ ਸੁਪਰ ਕਿੰਗਜ਼ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਦੁਆਰਾ ਅਭਿਆਸ ਸੈਸ਼ਨ ਵਿਚ ਇਕ ਨਵੀਂ ਚੀਜ਼ ਦੇ ਅਭਿਆਸ ਕਰਨ ਨੂੰ ਲੈ ਕੇ ਹੈਰਾਨੀ ਜ਼ਾਹਿਰ ਕੀਤੀ ਹੈ. ਅਸੀਂ ਸਾਰੇ ਜਾਣਦੇ ਹਾਂ ਕਿ ਧੋਨੀ ਕਦੇ ਵੀ ਨੈੱਟ ਵਿੱਚ ਵਿਕਟਕੀਪਿੰਗ ਦਾ ਅਭਿਆਸ ਨਹੀਂ ਕਰਦੇ ਪਰ ਇਸ ਵਾਰ ਉਹਨਾਂ ਨੂੰ ਵਿਕਟ ਦੇ ਪਿੱਛੇ ਵੀ ਅਭਿਆਸ ਕਰਦੇ ਦੇਖਿਆ ਗਿਆ।

ਚੇਨਈ ਸੁਪਰ ਕਿੰਗਜ਼ ਨੇ ਇੱਕ ਵੀਡੀਓ ਪੋਸਟ ਕੀਤਾ ਜਿਸ ਵਿੱਚ ਧੋਨੀ ਵਿਕਟਕੀਪਿੰਗ ਵਿੱਚ ਕਈ ਕਿਸਮਾਂ ਦਾ ਅਭਿਆਸ ਕਰਦੇ ਹੋਏ ਦਿਖਾਈ ਦੇ ਰਹੇ ਹਨ। ਪਠਾਨ ਨੇ ਇਸ ਬਾਰੇ ਕਿਹਾ, ਸ਼ਾਇਦ ਇਹ ਇਸ ਲਈ ਦੇਖਣ ਨੂੰ ਮਿਲੀਆ ਕਿਉਂਕਿ ਧੋਨੀ ਲੰਬੇ ਸਮੇਂ ਤੋਂ ਕ੍ਰਿਕਟ ਤੋਂ ਦੂਰ ਰਹੇ ਹਨ।

ਇਰਫਾਨ ਪਠਾਨ ਨੇ ਸਟਾਰ ਸਪੋਰਟਸ ਨਾਲ ਗੱਲਬਾਤ ਦੌਰਾਨ ਕਿਹਾ ਕਿ, “ਸਾਨੂੰ ਇਕ ਨਵਾਂ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ। ਧੋਨੀ ਇਸ ਵਿੱਚ ਵਿਕਟਕੀਪਿੰਗ ਕਰਦੇ ਹੋਏ ਦਿਖਾਈ ਦੇ ਰਹੇ ਹਨ। ਅਜਿਹਾ ਕਦੇ ਨਹੀਂ ਹੋਇਆ। ਇਹ ਸਾਡੇ ਲਈ ਨਵੀਂ ਚੀਜ਼ ਹੈ। ਮੈਂ ਧੋਨੀ ਨਾਲ ਬਹੁਤ ਸਾਰੇ ਮੈਚ ਖੇਡੇ ਹਨ ਚਾਹੇ ਉਹ ਭਾਰਤ ਲਈ ਹੋਵੇ ਜਾਂ ਚੇਨਈ ਸੁਪਰ ਕਿੰਗਜ਼ ਟੀਮ ਲਈ, ਪਰ ਅੱਜ ਤੱਕ ਮੈਂ ਉਨ੍ਹਾਂ ਨੂੰ ਵਿਕਟਕੀਪਿੰਗ ਦਾ ਅਭਿਆਸ ਕਰਦੇ ਨਹੀਂ ਵੇਖਿਆ।

ਪਠਾਨ ਨੇ ਅੱਗੇ ਕਿਹਾ, '' ਸ਼ਾਇਦ ਉਹਨਾਂ ਨੇ ਲੰਬੇ ਸਮੇਂ ਤੋਂ ਕ੍ਰਿਕਟ ਨਹੀਂ ਖੇਡਿਆ ਹੈ ਜਾਂ ਹੋ ਸਕਦਾ ਹੈ ਕਿ ਉਹ ਲੈੱਗ ਸਪਿਨਰਾਂ ਦੀ ਗੇਂਦ ਚੈੱਕ ਕਰਨ ਲਈ ਵਿਕਟ ਦੇ ਪਿੱਛੇ ਅਭਿਆਸ ਕਰ ਰਹੇ ਹੋਣ। ਕੁਝ ਵੀ ਹੋਵੇ, ਪਰ ਉਹਨਾਂ ਨੂੰ ਵਿਕਟਕੀਪਿੰਗ ਕਰਦੇ ਵੇੇਖਣਾ ਖੁਸ਼ੀ ਦੀ ਗੱਲ ਹੈ। ”

ਤੁਹਾਨੂੰ ਦੱਸ ਦੇਈਏ ਕਿ ਹਰਭਜਨ ਸਿੰਘ ਚੇਨਈ ਸੁਪਰ ਕਿੰਗਜ਼ ਵਿੱਚ ਇੱਕ ਵੱਡੇ ਆੱਫ ਸਪਿਨਰ ਸਨ ਜੋ ਹੁਣ ਆਈਪੀਐਲ ਤੋਂ ਬਾਹਰ ਹੋ ਗਏ ਹਨ। ਸੀਐਸਕੇ ਕੋਲ ਹੁਣ ਪਿਯੂਸ਼ ਚਾਵਲਾ, ਇਮਰਾਨ ਤਾਹਿਰ, ਕਰਨ ਸ਼ਰਮਾ ਦੇ ਰੂਪ ਵਿੱਚ ਤਿੰਨ ਲੈੱਗ ਸਪਿੰਨਰ ਹਨ।

TAGS