IND vs AUS : ਟੀਮ ਇੰਡੀਆ ਦੇ ਲਈ ਬੁਰੀ ਖ਼ਬਰ, ਇਹ ਤੇਜ਼ ਗੇਂਦਬਾਜ਼ ਪੂਰੇ ਆਸਟਰੇਲੀਆ ਦੌਰੇ ਤੋਂ ਹੋਇਆ ਬਾਹਰ
ਭਾਰਤੀ ਕ੍ਰਿਕਟ ਟੀਮ ਨੂੰ ਆਸਟਰੇਲੀਆ ਖਿਲਾਫ ਟੀ -20 ਅਤੇ ਟੈਸਟ ਸੀਰੀਜ਼ ਤੋਂ ਪਹਿਲਾਂ ਇਕ ਵੱਡਾ ਝਟਕਾ ਲੱਗਾ ਹੈ। ਇਸ਼ਾਨ ਪੋਰੇਲ ਜੋ ਨੈਟ ਗੇਂਦਬਾਜ਼ ਵਜੋਂ ਟੀਮ ਨਾਲ ਗਏ ਸੀ, ਹੈਮਸਟ੍ਰਿੰਗ ਦੀ ਸੱਟ ਕਾਰਨ ਭਾਰਤ ਪਰਤਣਗੇ। ਇਸ਼ਾਨ, ਜੋ ਬੰਗਾਲ ਲਈ ਖੇਡਦਾ ਹਨ, ਸੱਟ ਤੋਂ ਠੀਕ ਹੋਣ ਲਈ ਸਿੱਧੇ ਬੰਗਲੌਰ ਵਿੱਚ ਐਨਏਸੀਏ ਜਾਣਗੇ।
ਬੀਸੀਸੀਆਈ ਨੇ ਆਸਟਰੇਲੀਆ ਦੌਰੇ ਲਈ ਇਸ਼ਾਨ ਪੋਰੇਲ, ਕਾਰਤਿਕ ਤਿਆਗੀ, ਕਮਲੇਸ਼ ਨਾਗਰਕੋਟੀ ਅਤੇ ਟੀ ਨਟਰਾਜਨ ਨੂੰ ਬੈਕਅੱਪ ਤੇਜ਼ ਗੇਂਦਬਾਜ਼ੀ ਦੇ ਵਿਕਲਪਾਂ ਦੇ ਰੂਪ ਵਿਚ ਚੁਣਿਆ ਗਿਆ ਸੀ। ਪੂਰੀ ਤਰ੍ਹਾਂ ਫਿਟ ਨਾ ਹੋਣ ਕਾਰਨ ਨਾਗਰਕੋਟੀ ਆਸਟਰੇਲੀਆ ਨਹੀਂ ਆਏ ਅਤੇ ਨਟਰਾਜਨ ਨੂੰ ਟੀ -20 ਅਤੇ ਵਨਡੇ ਟੀਮ ਵਿਚ ਜਗ੍ਹਾ ਦਿੱਤੀ ਗਈ ਹੈ।
ਜਿਸ ਤੋਂ ਬਾਅਦ ਹੁਣ ਸਿਰਫ ਕਾਰਤਿਕ ਤਿਆਗੀ ਨੈਟ ਵਿਚ ਭਾਰਤੀ ਬੱਲੇਬਾਜ਼ਾਂ ਨੂੰ ਗੇਂਦਬਾਜ਼ੀ ਕਰ ਰਹੇ ਹਨ।
ਟਾਈਮਜ਼ ਆੱਫ ਇੰਡੀਆ ਦੀ ਇਕ ਖ਼ਬਰ ਦੇ ਅਨੁਸਾਰ, ਬੀਸੀਸੀਆਈ ਦੇ ਇੱਕ ਅਧਿਕਾਰੀ ਨੇ ਕਿਹਾ, "ਇਸ਼ਾਨ ਪੋਰੇਲ ਕੁਝ ਦਿਨ ਪਹਿਲਾਂ ਨੈਟ ਗੇਂਦਬਾਜੀ ਦੌਰਾਨ ਹੈਮਸਟ੍ਰਿੰਗ ਦੀ ਸੱਟ ਲੱਗਣ ਕਾਰਨ ਭਾਰਤ ਪਰਤਣ ਜਾ ਰਹੇ ਹਨ । ਐਨਸੀਏ ਵਿੱਚ ਜਾਂਚ ਤੋਂ ਬਾਅਦ ਹੀ ਤੁਹਾਨੂੰ ਪਤਾ ਚੱਲੇਗਾ ਕਿ ਉਹਨਾਂ ਦੀ ਸੱਟ ਕਿੰਨੀ ਵੱਡੀ ਹੈ।"
ਜੇ ਸੱਟ ਗਰੇਡ 1 ਦੇ ਪੱਧਰ ਦੀ ਹੈ, ਤਾਂ ਪੋਰੇ ਭਾਰਤ ਦੇ ਘਰੇਲੂ ਟੀ -20 ਟੂਰਨਾਮੈਂਟ ਵਿਚ ਸਯਦ ਮੁਸ਼ਤਾਕ ਅਲੀ ਟਰਾਫੀ ਤੋਂ ਬਾਹਰ ਹੋ ਸਕਦੇ ਹਨ। ਜੋ ਕਿ ਬੰਗਾਲ ਦੀ ਟੀਮ ਲਈ ਬੁਰੀ ਖ਼ਬਰ ਹੋਵੇਗੀ।
ਦੱਸ ਦੇਈਏ ਕਿ ਪੋਰੇਲ ਆਈਪੀਐਲ 2020 ਵਿੱਚ ਕਿੰਗਜ਼ ਇਲੈਵਨ ਪੰਜਾਬ ਟੀਮ ਦਾ ਹਿੱਸਾ ਸੀ। ਹਾਲਾਂਕਿ, ਉਹਨਾਂ ਨੂੰ ਇਕ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ। ਉਹਨਾਂ ਨੂੰ ਘਰੇਲੂ ਕ੍ਰਿਕਟ ਅਤੇ ਭਾਰਤ ਏ ਦੇ ਪ੍ਰਦਰਸ਼ਨ ਦੇ ਅਧਾਰ 'ਤੇ ਆਸਟਰੇਲੀਆ ਦੌਰੇ ਲਈ ਚੁਣਿਆ ਗਿਆ ਸੀ।