ਟੀਮ ਇੰਡੀਆ ਨੂੰ ਵੱਡਾ ਝਟਕਾ, ਇਸ਼ਾਂਤ ਸ਼ਰਮਾ ਆਸਟਰੇਲੀਆ ਟੈਸਟ ਸੀਰੀਜ਼ ਤੋਂ ਬਾਹਰ, 11 ਦਸੰਬਰ ਨੂੰ ਰੋਹਿਤ 'ਤੇ ਫੈਸਲਾ
ਆਸਟਰੇਲੀਆ ਖ਼ਿਲਾ17 ਦਸੰਬਰ ਤੋਂ ਖੇਡੀ ਜਾਣ ਵਾਲੀ ਚਾਰ ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਭਾਰਤੀ ਕ੍ਰਿਕਟ ਟੀਮ ਨੂੰ ਇਕ ਵੱਡਾ ਝਟਕਾ ਲੱਗਾ ਹੈ। ਟੀਮ ਦੇ ਦਿੱਗਜ਼ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਟੈਸਟ ਸੀਰੀਜ਼ ਤੋਂ ਬਾਹਰ ਹੋ ਗਏ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਵੀਰਵਾਰ ਦੇਰ ਰਾਤ ਇਕ ਅਧਿਕਾਰਤ ਬਿਆਨ ਜਾਰੀ ਕਰਕੇ ਇਸ ਦੀ ਪੁਸ਼ਟੀ ਕੀਤੀ ਹੈ।
ਬੀਸੀਸੀਆਈ ਨੇ ਆਪਣੇ ਬਿਆਨ ਵਿੱਚ ਕਿਹਾ, 'ਇਸ਼ਾਂਤ ਸ਼ਰਮਾ ਆਸਟਰੇਲੀਆ ਖ਼ਿਲਾਫ਼ ਟੈਸਟ ਲੜੀ ਤੋਂ ਬਾਹਰ ਹੋ ਗਏ ਹਨ। ਆਈਪੀਐਲ ਦੇ ਦੌਰਾਨ ਯੂਏਈ ਵਿੱਚ ਸਾਈਡ ਸਟ੍ਰੇਨ ਸੱਟ ਪੂਰੀ ਤਰ੍ਹਾਂ ਠੀਕ ਹੋ ਗਈ ਹੈ ਪਰ ਟੈਸਟ ਮੈਚ ਦੀ ਫਿਟਨੇਸ ਦੁਬਾਰਾ ਹਾਸਲ ਕਰਨ ਲਈ ਉਹ ਆਪਣੇ ਵਰਕਲੋਡ ਤੇ ਕੰਮ ਕਰਣਗੇ।'
ਹਾਲਾਂਕਿ, ਰੋਹਿਤ ਸ਼ਰਮਾ ਦੇ ਟੈਸਟ ਸੀਰੀਜ਼ ਵਿਚ ਖੇਡਣ ਦੀ ਸੰਭਾਵਨਾ ਅਜੇ ਵੀ ਬਰਕਰਾਰ ਹੈ। ਬੀਸੀਸੀਆਈ ਵੱਲੋਂ ਜਾਰੀ ਬਿਆਨ ਅਨੁਸਾਰ ਰੋਹਿਤ ਇਸ ਸਮੇਂ ਬੰਗਲੌਰ ਦੇ ਐਨਏਸੀਏ ਵਿਖੇ ਰਿਹੈਬ ਕਰ ਰਹੇ ਹਨ। ਰੋਹਿਤ ਦੀ ਫਿਟਨੇਸ ਦਾ ਮੁਲਾਂਕਣ 11 ਦਸੰਬਰ ਨੂੰ ਕੀਤਾ ਜਾਵੇਗਾ, ਜਿਸ ਤੋਂ ਬਾਅਦ ਆਸਟਰੇਲੀਆ ਖਿਲਾਫ ਟੈਸਟ ਲੜੀ ਵਿਚ ਹਿੱਸਾ ਲੈਣ ਦਾ ਫੈਸਲਾ ਲਿਆ ਜਾਵੇਗਾ।
ਬੀਸੀਸੀਆਈ ਨੇ ਦੱਸਿਆ ਕਿ ਰੋਹਿਤ ਯੂਏਈ ਵਿੱਚ ਆਈਪੀਐਲ ਖ਼ਤਮ ਹੋਣ ਤੋਂ ਬਾਅਦ ਆਪਣੇ ਬੀਮਾਰ ਪਿਤਾ ਨੂੰ ਮਿਲਣ ਮੁੰਬਈ ਵਾਪਸ ਆਏ ਸੀ। ਹੁਣ ਉਹਨਾਂ ਦੇ ਪਿਤਾ ਠੀਕ ਹੋ ਗਏ ਹਨ, ਜਿਸ ਤੋਂ ਬਾਅਦ ਉਹ ਹਿਹੈਬ ਲਈ ਐਨਸੀਏ ਵਿਚ ਹਨ।
ਰੋਹਿਤ ਪਹਿਲੇ ਦੋ ਟੈਸਟਾਂ ਦਾ ਹਿੱਸਾ ਨਹੀਂ ਬਣਨਗੇ। ਉਹ 7 ਜਨਵਰੀ ਤੋਂ ਸਿਡਨੀ ਕ੍ਰਿਕਟ ਗਰਾਉਂਡ ਵਿਚ ਹੋਣ ਵਾਲੇ ਤੀਜੇ ਟੈਸਟ ਮੈਚ ਵਿਚ ਖੇਡਦੇ ਦੇਖੇ ਜਾ ਸਕਦੇ ਹਨ।