CPL 2020: ਜਮੈਕਾ ਤਲਾਵਾਸ ਨੇ ਸੇਂਟ ਲੂਸੀਆ ਜੌਕਸ ਨੂੰ 5 ਵਿਕਟਾਂ ਨਾਲ ਹਰਾਇਆ, ਇਸ ਖਿਡਾਰੀ ਨੂੰ ਮਿਲਿਆ ਮੈਨ ਆਫ ਦਿ ਮੈਚ

Updated: Fri, Dec 11 2020 17:26 IST
Asif Ali (CPL Via Getty Images)

ਆਸਿਫ ਅਲੀ (ਨਾਬਾਦ 47) ਅਤੇ ਗਲੇਨ ਫਿਲਿਪਸ (44) ਦੀ ਸ਼ਾਨਦਾਰ ਪਾਰੀਆਂ ਦੇ ਕਾਰਣ ਬੁੱਧਵਾਰ ਨੂੰ ਇਥੇ ਬ੍ਰਾਇਨ ਲਾਰਾ ਕ੍ਰਿਕਟ ਅਕੈਡਮੀ ਸਟੇਡੀਅਮ ਵਿੱਚ ਖੇਡੇ ਗਏ ਕੈਰੇਬੀਅਨ ਪ੍ਰੀਮੀਅਰ ਲੀਗ (ਸੀਪੀਐਲ) 2020 ਦੇ ਤੀਜੇ ਮੈਚ ਵਿੱਚ ਜਮੈਕਾ ਤਲਾਵਾਸ ਨੇ ਸੇਂਟ ਲੂਸੀਆ ਜੌਕਸ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਸੇਂਟ ਲੂਸੀਆ ਦੀਆਂ 158 ਦੌੜਾਂ ਦੇ ਜਵਾਬ ਵਿਚ ਜਮੈਕਾ ਨੇ 18.5 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ 'ਤੇ 160 ਦੌੜਾਂ ਬਣਾ ਕੇ ਜਿੱਤ ਹਾਸਲ ਕੀਤੀ।

Match Summary

ਟਾੱਸ- ਜਮੈਕਾ ਤਲਾਵਾਸ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ

ਸੇਂਟ ਲੂਸੀਆ ਜੌਕਸ - 20 ਓਵਰਾਂ ਵਿਚ 158/7 (ਰੋਸਟਨ ਚੇਜ਼ - 52, ਨਜੀਬ ਉਲਾਹ ਜਦਰਾਨ 25, ਮੁਜੀਬ ਉਰ ਰਹਿਮਾਨ 2/25, ਵੀਰਸੈਮੀ ਪੋਰਮੂਲ 2/34)

ਜਮੈਕਾ ਤਲਾਵਾਸ - 18.5 ਓਵਰਾਂ ਵਿਚ 160/5 (ਆਸਿਫ ਅਲੀ 47 *, ਗਲੇਨ ਫਿਲਿਪਸ 44, ਕੇਸਰਿਕ ਵਿਲੀਅਮਜ਼ 2/32)

ਨਤੀਜਾ - ਜਮੈਕਾ ਤਲਾਵਾਸ 5 ਵਿਕਟਾਂ ਨਾਲ ਜੇਤੂ

ਮੈਨ ਆੱਫ ਦ ਮੈਚ- ਆਸਿਫ ਅਲੀ

ਸੇਂਟ ਲੂਸੀਆ ਜੌਕਸ ਦੀ ਪਾਰੀ

ਟਾੱਸ ਗੁਆਉਣ ਤੋਂ ਬਾਅਦ ਸੇਂਟ ਲੂਸੀਆ ਦੀ ਟੀਮ ਪਹਿਲਾਂ ਬੱਲੇਬਾਜ਼ੀ ਲਈ ਉਤਰੀ ਅਤੇ ਟੀਮ ਨੂੰ ਪਹਿਲਾ ਝਟਕਾ ਰਹਕਿਮ ਕੌਰਨਵਾਲ (9) ਦੇ ਰੂਪ ਵਿੱਚ ਕੁੱਲ 15 ਦੌੜਾਂ ਉੱਤੇ ਲੱਗਿਆ। ਇਸ ਤੋਂ ਬਾਅਦ ਸਲਾਮੀ ਬੱਲੇਬਾਜ਼ ਆਂਦਰੇ ਫਲੇਚਰ (22) ਅਤੇ ਨੇ ਡੇਯਲ (17) ਨੇ ਮਿਲ ਕੇ ਦੂਜੀ ਵਿਕਟ ਲਈ 25 ਦੌੜਾਂ ਜੋੜੀਆਂ।

ਰੋਸਟਨ ਚੇਜ਼ ਅਤੇ ਨਜੀਬਉੱਲਾ ਜਦਰਾਨ ਨੇ ਚੌਥੇ ਵਿਕਟ ਲਈ 52 ਦੌੜਾਂ ਜੋੜੀਆਂ। ਚੇਜ਼ ਨੇ ਆਪਣੇ ਟੀ -20 ਕਰੀਅਰ ਦੀ ਪਹਿਲੀ ਹਾਫ ਸੇਂਚੁਰੀ ਬਣਾਈ ਅਤੇ 42 ਗੇਂਦਾਂ ਵਿਚ 4 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 52 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਜਦਰਾਨ ਨੇ 21 ਗੇਂਦਾਂ 'ਤੇ 25 ਦੌੜਾਂ ਦੀ ਪਾਰੀ ਖੇਡੀ। ਜਿਸ ਕਾਰਨ ਸੇਂਟ ਲੂਸੀਆ ਜੌਕਸ ਨੇ ਨਿਰਧਾਰਤ 20 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ ‘ਤੇ 158 ਦੌੜਾਂ ਬਣਾਈਆਂ।

ਜਮੈਕਾ ਲਈ ਮੁਜੀਬ ਉਰ ਰਹਿਮਾਨ ਅਤੇ ਵੀਰਸੈਮੀ ਪੋਰਮੁਲ ਨੇ ਦੋ-ਦੋ ਵਿਕਟਾਂ ਲਈਆਂ। ਇਸ ਦੇ ਨਾਲ ਹੀ ਆਂਦਰੇ ਰਸਲ ਅਤੇ ਸੰਦੀਪ ਲਾਮਿਚਨ ਨੇ ਵੀ ਇਕ-ਇਕ ਵਿਕਟ ਲਿਆ।

ਜਮੈਕਾ ਤਲਾਵਾਸ ਦੀ ਪਾਰੀ

ਤਲਾਵਾਸ ਦੀ ਟੀਮ ਨੇ ਜਿੱਤ ਦੇ ਟੀਚੇ ਦਾ ਪਿੱਛਾ ਕਰਨ ਲਈ ਹੌਲੀ ਸ਼ੁਰੂਆਤ ਕੀਤੀ ਤੇ ਟੀਮ ਨੂੰ ਪਹਿਲਾ ਝਟਕਾ ਛੇਤੀ ਲੱਗ ਗਿਆ. ਓਪਨਿੰਗ ਬੱਲੇਬਾਜ਼ ਚੈਡਵਿਕ ਵਾਲਟਨ ਤੀਜੇ ਓਵਰ ਵਿਚ ਕੁੱਲ 5 ਦੌੜਾਂ 'ਤੇ ਪਵੇਲੀਅਨ ਪਰਤ ਗਏ। ਤੀਜੇ ਨੰਬਰ 'ਤੇ ਬੱਲੇਬਾਜ਼ੀ ਕਰਨ ਆਏ ਨਿਕੋਲਸ ਕ੍ਰਿਟਨ 6 ਗੇਂਦਾਂ ਖੇਡ ਕੇ ਸਿਰਫ 1 ਦੌੜ ਹੀ ਬਣਾ ਸਕੇ।

ਇਸ ਤੋਂ ਬਾਅਦ ਸਲਾਮੀ ਬੱਲੇਬਾਜ਼ ਗਲੇਨ ਫਿਲਿਪਸ ਨੇ ਕਪਤਾਨ ਰੋਵਮਨ ਪਾਵੇਲ ਦੇ ਨਾਲ ਪਾਰੀ ਨੂੰ ਸੰਭਾਲਿਆ ਅਤੇ ਤੀਜੇ ਵਿਕਟ ਲਈ 63 ਦੌੜਾਂ ਦੀ ਸਾਂਝੇਦਾਰੀ ਕੀਤੀ। ਫਿਲਿਪ ਨੇ 29 ਗੇਂਦਾਂ ਵਿਚ 3 ਚੌਕਿਆਂ ਅਤੇ 3 ਛੱਕਿਆਂ ਦੀ ਮਦਦ ਨਾਲ 44 ਦੌੜਾਂ ਬਣਾਈਆਂ ਅਤੇ ਪਾਵੇਲ ਨੇ 17 ਗੇਂਦਾਂ ਵਿਚ 2 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 26 ਦੌੜਾਂ ਬਣਾਈਆਂ।

ਪਾਕਿਸਤਾਨੀ ਬੱਲੇਬਾਜ਼ ਆਸਿਫ ਅਲੀ ਜਮੈਕਾ ਦੀ ਜਿੱਤ ਦੇ ਨਾਇਕ ਰਹੇ। ਇਸ ਟੂਰਨਾਮੈਂਟ ਵਿਚ ਪਹਿਲੀ ਵਾਰ ਖੇਡਦਿਆਂ ਆਸਿਫ ਨੇ 27 ਗੇਂਦਾਂ ਵਿਚ 5 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ ਨਾਬਾਦ 47 ਦੌੜਾਂ ਦੀ ਪਾਰੀ ਖੇਡੀ। ਕਾਰਲੋਸ ਬ੍ਰੈਥਵੇਟ ਨੇ ਅਜੇਤੂ 18 ਅਤੇ ਆਂਦਰੇ ਰਸੇਲ ਨੇ 16 ਦੌੜਾਂ ਬਣਾਈਆਂ।

ਸੇਂਟ ਲੂਸੀਆ ਜੌਕਸ ਲਈ ਕੇਸਰਿਕ ਵਿਲੀਅਮਜ਼ ਨੇ 2 ਵਿਕਟ ਲਏ, ਜਦਕਿ ਸਕਾਟ ਕੁਗੇਲਗਿਨ, ਓਬੇਜ਼ ਮੈਕਕੋਏ ਅਤੇ ਰਹਕਿਮ ਕੋਰਨਵਾਲ ਨੇ ਇਕ-ਇਕ ਵਿਕਟ ਲਏ।

TAGS