MI vs DC: ਜਸਪ੍ਰੀਤ ਬੁਮਰਾਹ ਨੇ ਰਚਿਆ ਇਤਿਹਾਸ, ਇਕ IPL ਸੀਜਨ ਵਿਚ ਸਭ ਤੋਂ ਜਿਆਦਾ ਵਿਕਟਾਂ ਲੈਣ ਵਾਲੇ ਭਾਰਤੀ ਗੇਂਦਬਾਜ ਬਣੇ
ਵੀਰਵਾਰ ਨੂੰ ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿਚ ਖੇਡੇ ਗਏ ਆਈਪੀਐਲ -13 ਦੇ ਕੁਆਲੀਫਾਇਰ -1 ਵਿਚ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪਿਟਲਸ ਨੂੰ 57 ਦੌੜਾਂ ਨਾਲ ਹਰਾ ਦਿੱਤਾ. ਇਸਦੇ ਨਾਲ ਹੀ ਮੁੰਬਈ ਨੇ ਫਾਈਨਲ ਵਿੱਚ ਥਾਂ ਬਣਾ ਲਈ ਹੈ. ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ ਵਿਚ ਪੰਜ ਵਿਕਟਾਂ ਗੁਆ ਕੇ 200 ਦੌੜਾਂ ਬਣਾਈਆਂ. ਦਿੱਲੀ 20 ਓਵਰਾਂ ਵਿਚ ਅੱਠ ਵਿਕਟਾਂ ਦੇ ਨੁਕਸਾਨ ‘ਤੇ 143 ਦੌੜਾਂ ਹੀ ਬਣਾ ਸਕੀ.
ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਮੁੰਬਈ ਇੰਡੀਅਨਜ਼ ਦੀ ਇਸ ਜਿੱਤ ਦੇ ਨਾਇਕ ਸੀ. ਉਹਨਾਂ ਨੇ 4 ਖਿਡਾਰੀਆਂ ਨੂੰ ਆਉਟ ਕੀਤਾ. ਜਿਨ੍ਹਾਂ ਵਿੱਚ ਸ਼ਿਖਰ ਧਵਨ, ਸ਼੍ਰੇਅਸ ਅਈਅਰ, ਮਾਰਕਸ ਸਟੋਇਨੀਸ ਅਤੇ ਡੈਨੀਅਲ ਸੈਮਸ ਸ਼ਾਮਲ ਹਨ. ਇਸਦੇ ਨਾਲ ਹੀ ਉਹਨਾਂ ਨੇ ਇੱਕ ਵੱਡਾ ਰਿਕਾਰਡ ਆਪਣੇ ਨਾਮ ਕਰ ਲਿਆ.
ਜਸਪ੍ਰੀਤ ਬੁਮਰਾਹ ਇਕ ਆਈਪੀਐਲ ਸੀਜ਼ਨ ਵਿਚ ਸਭ ਤੋਂ ਜ਼ਿਆਦਾ ਵਿਕਟ ਲੈਣ ਵਾਲੇ ਭਾਰਤੀ ਗੇਂਦਬਾਜ਼ ਬਣ ਗਏ ਹਨ. ਇਸ ਮੈਚ ਤੋਂ ਬਾਅਦ ਉਹਨਾਂ ਦੀ 27 ਵਿਕਟਾਂ ਹੋ ਗਈਆਂ ਹਨ. ਇਸ ਮਾਮਲੇ ਵਿੱਚ ਉਹਨਾਂ ਨੇ ਸਨਰਾਈਜ਼ਰਸ ਹੈਦਰਾਬਾਦ ਦੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਦਾ ਰਿਕਾਰਡ ਤੋੜਿਆ ਸੀ. ਉਹਨਾਂ ਨੇ ਆਈਪੀਐਲ 2017 ਵਿਚ 14 ਮੈਚਾਂ ਵਿਚ 26 ਵਿਕਟਾਂ ਲਈਆਂ ਸਨ.
ਬੁਮਰਾਹ ਨੇ ਦਿੱਲੀ ਦੇ ਖਿਲਾਫ ਆਪਣੇ ਕੋਟੇ ਦੇ 4 ਓਵਰਾਂ ਵਿਚ ਸਿਰਫ 14 ਦੌੜਾਂ ਦੇ ਕੇ 4 ਵਿਕਟਾਂ ਲਈਆਂ ਸੀ, ਜੋ ਕਿ ਉਹਨਾਂ ਦੇ ਟੀ -20 ਕਰੀਅਰ ਦਾ ਸਰਵਸ਼੍ਰੇਸ਼ਠ ਗੇਂਦਬਾਜ਼ੀ ਪ੍ਰਦਰਸ਼ਨ ਹੈ. ਪਲੇਆੱਫ ਮੈਚਾਂ ਵਿੱਚ ਮੁੰਬਈ ਲਈ ਕਿਸੇ ਵੀ ਖਿਡਾਰੀ ਦੁਆਰਾ ਇਹ ਸਰਵਸ੍ਰੇਸ਼ਠ ਪ੍ਰਦਰਸ਼ਨ ਹੈ.
ਬੁਮਰਾਹ ਨੂੰ ਉਸ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਮੈਨ ਆਫ ਦਿ ਮੈਚ ਵੀ ਚੁਣਿਆ ਗਿਆ.