IPL 2020 : ਜਿੰਮੀ ਨੀਸ਼ਮ ਨੇ ਦੱਸਿਆ, ਟੀਮ ਨੂੰ ਛੱਕਾ ਲਗਾਕੇ ਜਿਤਾਉਣ ਤੋਂ ਬਾਅਦ ਕਿਵੇਂ ਦਾ ਮਹਿਸੂਸ ਹੋਇਆ ?
ਕਿੰਗਜ ਇਲੈਵਨ ਪੰਜਾਬ ਦੀ ਟੀਮ ਇਸ ਸੀਜਨ ਵਿਚ ਖਰਾਬ ਸ਼ੁਰੂਆਤ ਤੋਂ ਬਾਅਦ ਵਾਪਸੀ ਕਰਦੀ ਹੋਈ ਨਜਰ ਆ ਰਹੀ ਹੈ. ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਆਪਣੇ ਪਿਛਲੇ ਤਿੰਨੋਂ ਮੁਕਾਬਲੇ ਜਿੱਤ ਕੇ ਅਗਲੇ ਮੈਚ ਵਿਚ ਸਨਰਾਈਜਰਸ ਹੈਦਰਾਬਾਦ ਖਿਲਾਫ ਉਤਰੇਗੀ. ਦਿੱਲੀ ਕੈਪਿਟਲਸ ਦੇ ਖਿਲਾਫ ਮਿਲੀ ਜਿੱਤ ਨੇ ਟੀਮ ਦਾ ਹੌਂਸਲਾ ਵਧਾਇਆ ਹੈ ਅਤੇ ਉਸ ਮੈਚ ਵਿਚ ਟੀਮ ਨੇ ਆੱਲਰਾਉਂਡਰ ਜਿੰਮੀ ਨੀਸ਼ਮ ਨੂੰ ਪਲੇਇੰਗ ਇਲੈਵਨ ਵਿਚ ਸ਼ਾਮਲ ਕੀਤਾ ਸੀ.
ਨੀਸ਼ਮ ਨੇ ਗੇਂਦ ਅਤੇ ਬੱਲੇ ਨਾਲ ਉਸ ਮੈਚ ਵਿਚ ਅਹਿਮ ਯੋਗਦਾਨ ਵੀ ਦਿੱਤਾ. ਨੀਸ਼ਮ ਨੇ 19ਵੇਂ ਓਵਰ ਦੀ ਆਖਰੀ ਗੇਂਦ ਤੇ ਛੱਕਾ ਲਗਾ ਕੇ ਟੀਮ ਨੂੰ ਜਿੱਤ ਦਿਵਾਈ ਅਤੇ ਲਗਾਤਾਰ ਪੰਜਾਬ ਨੂੰ ਤੀਸਰੀ ਜਿੱਤ ਹਾਸਲ ਕਰਨ ਵਿਚ ਮਦਦ ਕੀਤੀ.
ਇਸ ਮੈਚ ਤੋਂ ਬਾਅਦ ਨੀਸ਼ਮ ਨੇ ਆਪਣੀ ਟੀਮ ਦੇ ਸਾਥੀ ਤੇਜ ਗੇਂਦਬਾਾਜ ਅਰਸ਼ਦੀਪ ਸਿੰਘ ਅਤੇ ਹਰਪ੍ਰੀਤ ਬਰਾੜ ਨਾਲ ਇਕ ਮਜੇਦਾਰ ਇੰਟਰਵਿਉ ਵਿਚ ਦੱਸਿਆ ਕਿ ਉਹ ਉਸ ਮੈਚ ਵਿਚ ਜਿੱਤ ਤੋਂ ਬਾਅਦ ਕਿਵੇਂ ਦਾ ਮਹਿਸੂਸ ਕਰ ਰਹੇ ਹਨ.
ਹਰਪ੍ਰੀਤ ਬਰਾੜ ਨੇ ਨੀਸ਼ਮ ਨੂੰ ਸਵਾਲ ਪੁੱਛਿਆ ਕਿ ਉਹ ਦਿੱਲੀ ਖਿਲਾਫ ਜਿੱਤ ਤੋਂ ਬਾਅਦ ਕਿਵੇਂ ਮਹਿਸੂਸ ਕਰ ਰਹੇ ਹਨ ?
ਨੀਸ਼ਮ ਨੇ ਇਸ ਸਵਾਲ ਦੇ ਜਵਾਬ ਵਿਚ ਕਿਹਾ, "ਮੈਂ ਬਹੁਤ ਖੁਸ਼ ਹਾਂ ਅਤੇ ਜਿੱਤ ਤੋਂ ਬਾਅਦ ਖੁਸ਼ ਹੋਣਾ ਬਣਦਾ ਵੀ ਹੈ. ਸਾਡਾ ਮੁੰਬਈ ਦੇ ਖਿਲਾਫ ਮੈਚ ਕਾਫੀ ਕਰੀਬੀ ਰਿਹਾ ਸੀ ਅਤੇ ਇਸ ਮੈਚ ਵਿਚ ਵੀ ਅਸੀਂ ਉਸੇ ਸਥਿਤੀ ਵਿਚ ਪਹੁੰਚ ਚੁੱਕੇ ਸੀ ਪਰ 6 ਗੇਂਦਾਂ ਬਾਕੀ ਰਹਿੰਦੇ ਜਿੱਤ ਹਾਸਲ ਕਰਨਾ ਕਾਫੀ ਸੰਤੁਸ਼ਟੀ ਦਿੰਦਾ ਹੈ."
ਇਸ ਤੋਂ ਅਲਾਵਾ ਨੀਸ਼ਮ ਨੇ ਕ੍ਰਿਸ ਗੇਲ ਅਤੇ ਨਿਕੋਲਸ ਪੂਰਨ ਦੀ ਵੀ ਤਾਰੀਫ ਕੀਤੀ.
ਨੀਸ਼ਮ ਨੇ ਕਿਹਾ, "ਜਿਸ ਤਰ੍ਹਾਂ ਕ੍ਰਿਸ ਗੇਲ ਅਤੇ ਨਿਕੋਲਸ ਪੂਰਨ ਨੇ ਸ਼ੁਰੂਆਤ ਤੋਂ ਬੱਲੇਬਾਜੀ ਕੀਤੀ ਉਹਨਾਂ ਨੇ ਪਹਿਲੀ ਗੇਂਦ ਤੋਂ ਹੀ ਗੇਂਦਬਾਜਾਂ ਦੀ ਧੂਲਾਈ ਸ਼ੁਰੂ ਕਰ ਦਿੱਤੀ ਅਤੇ ਸਾਡੇ ਉੱਤੋਂ ਸਾਰਾ ਦਬਾਅ ਖਤਮ ਕਰ ਦਿੱਤਾ. ਇਸ ਮੈਚ ਵਿਚ ਸਾਰੀ ਟੀਮ ਨੇ ਚੰਗਾ ਪ੍ਰਦਰਸ਼ਨ ਕੀਤਾ ਅਤੇ ਮੈਂ ਟੀਮ ਦੀ ਪਰਫਾੱਰਮੈਂਸ ਨਾਲ ਬਹੁਤ ਖੁਸ਼ ਹਾਂ."