'36 ਆਲ ਆਉਟ ਇੰਡੀਆ ਹਾਲੇ ਭੁੱਲਿਆ ਨਹੀਂ ਹੇਵੇਗਾ ', ਜੋ ਰੂਟ ਨੇ ਪਿੰਕ ਬਾੱਲ ਟੈਸਟ ਤੋਂ ਪਹਿਲਾਂ ਭਰੀ ਹੁੰਕਾਰ
ਭਾਰਤ ਅਤੇ ਇੰਗਲੈਂਡ ਵਿਚਾਲੇ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਟੈਸਟ ਮੈਚ ਭਲਕੇ (24 ਫਰਵਰੀ) ਤੋਂ ਅਹਿਮਦਾਬਾਦ ਦੇ ਮੋਟੇਰਾ ਸਟੇਡੀਅਮ ਵਿਚ ਖੇਡਿਆ ਜਾਣਾ ਹੈ। ਇਹ ਪਿੰਕ ਬਾੱਲ ਟੈਸਟ ਹੋਵੇਗਾ ਅਤੇ ਗੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ। ਇਸ ਅਹਿਮ ਮੈਚ ਤੋਂ ਪਹਿਲਾਂ ਇੰਗਲੈਂਡ ਦੇ ਕਪਤਾਨ ਜੋ ਰੂਟ ਨੇ ਭਾਰਤ ਨੂੰ ਆਸਟਰੇਲੀਆ ਖ਼ਿਲਾਫ਼ ਡੇ-ਨਾਈਟ ਟੈਸਟ ਮੈਚ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ ਹੈ।
ਪਿਛਲੇ ਸਾਲ ਐਡੀਲੇਡ ਵਿੱਚ ਆਸਟਰੇਲੀਆ ਖ਼ਿਲਾਫ਼ ਖੇਡੇ ਗਏ ਡੇ-ਨਾਈਟ ਟੈਸਟ ਮੈਚ ਵਿੱਚ ਭਾਰਤੀ ਟੀਮ 36 ਦੇ ਸਕੋਰ ’ਤੇ ਆਲ ਆਉਟ ਹੋ ਗਈ ਸੀ ਅਤੇ ਹੁਣ ਭਾਰਤ ਨੂੰ ਇੰਗਲੈਂਡ ਖ਼ਿਲਾਫ਼ ਪਿੰਕ ਬਾਲ ਟੈਸਟ ਖੇਡਣਾ ਹੈ। ਇਸ ਮੈਚ ਤੋਂ ਪਹਿਲਾਂ ਰੂਟ ਨੇ ਕਿਹਾ ਹੈ ਕਿ ਉਹ ਟੈਸਟ ਮੈਚ ਭਾਰਤ ਨੂੰ ਨਹੀਂ ਭੁੱਲੇਗਾ।
ਜੋ ਰੂਟ ਨੇ ਪ੍ਰੈਸ ਕਾਨਫਰੰਸ ਵਿਚ ਬੋਲਦੇ ਹੋਏ ਕਿਹਾ, “ਜੇ ਅਸੀਂ [ਐਡੀਲੇਡ ਵਿਚ ਜੋ ਕੁਝ ਵਾਪਰਿਆ] ਉਸ ਦਾ ਲਾਭ ਲੈ ਸਕਦੇ ਹਾਂ, ਤਾਂ ਅਸੀਂ ਇਸ ਨੂੰ ਕਰਨ ਦੀ ਕੋਸ਼ਿਸ਼ ਕਰਾਂਗੇ। ਪਰ ਤੁਹਾਨੂੰ ਸਹੀ ਜਗ੍ਹਾ ਗੇਂਦਬਾਜ਼ੀ ਕਰਨੀ ਪਵੇਗੀ ਅਤੇ ਜਲਦੀ ਵਿਕਟਾਂ ਲੈਣੀਆਂ ਪੈਣਗੀਆਂ ਤਾਂ ਜੋ ਉਨ੍ਹਾਂ ਨੂੰ ਹੋਰ ਸਮੇਂ ਲਈ ਦਬਾਅ ਬਣਾਇਆ ਜਾ ਸਕੇ। ਇਸਦੇ ਨਾਲ ਹੀ ਸਾਨੂੰ ਚੰਗੀ ਗੇਂਦਬਾਜ਼ੀ ਕਰਨੀ ਪਵੇਗੀ। 36 ਆਲਆਉਟ ਤੋਂ ਬਾਅਦ, ਇਹ ਉਨ੍ਹਾਂ ਲਈ ਚਿੰਤਾ ਦਾ ਵਿਸ਼ਾ ਹੈ, ਕਿਉਂਕਿ ਇਹ ਅਜੇ ਵੀ ਉਨ੍ਹਾਂ ਦੇ ਦਿਮਾਗ 'ਤੇ ਰਹੇਗਾ।"
ਰੂਟ ਨੇ ਆਪਣੇ ਬਿਆਨ ਤੋਂ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਮੋਟੇਰਾ ਦੇ ਹਾਲਾਤਾਂ ਦਾ ਪੂਰਾ ਲਾਭ ਲੈਣ ਦੀ ਕੋਸ਼ਿਸ਼ ਕਰਣਗੇ। ਅਜਿਹੀ ਸਥਿਤੀ ਵਿੱਚ, ਭਾਰਤ ਨੂੰ ਇਹ ਸੁਨਿਸ਼ਚਿਤ ਕਰਨਾ ਪਏਗਾ ਕਿ ਐਡੀਲੇਡ ਵਿੱਚ ਜੋ ਕੁਝ ਹੋਇਆ ਉਸ ਨੂੰ ਭੁੱਲ ਕੇ ਆਪਣੀ ਪੂਰੀ ਤਾਕਤ ਨਾਲ ਇਸ ਮੈਚ ਵਿੱਚ ਉਤਰਣ।