ਕੀ ਕੁਲਦੀਪ ਯਾਦਵ ਨੇ ਗੈਸਟ ਹਾਉਸ ਵਿਚ ਲਗਵਾਈ ਸੀ ਵੈਕਸੀਨ ? ਵੱਧਦੇ ਵਿਵਾਦ ਤੇ ਕਾਨਪੁਰ ਮੈਜਿਸਟ੍ਰੇਟ ਨੇ ਤੋੜ੍ਹੀ ਚੁੱਪੀ
ਭਾਰਤੀ ਕ੍ਰਿਕਟ ਟੀਮ ਦੇ ਨੌਜਵਾਨ ਸਪਿਨਰ ਕੁਲਦੀਪ ਯਾਦਵ ਲਈ, ਅਜੋਕੇ ਸਮੇਂ ਵਿੱਚ ਕੁਝ ਵੀ ਸਹੀ ਹੁੰਦਾ ਨਹੀਂ ਜਾਪ ਰਿਹਾ। ਪਹਿਲਾਂ ਟੀਮ ਇੰਡੀਆ ਤੋਂ ਬਾਹਰ ਅਤੇ ਹੁਣ ਕੋਵਿਡ ਟੀਕਾਕਰਨ ਨੂੰ ਲੈ ਕੇ ਵਿਵਾਦ ਵੱਧਦਾ ਜਾ ਰਿਹਾ ਹੈ। ਦਰਅਸਲ, ਹਾਲ ਹੀ ਵਿੱਚ, ਕੁਲਦੀਪ ਨੇ ਕੋਵਿਡ ਟੀਕੇ ਦੀ ਪਹਿਲੀ ਖੁਰਾਕ ਲੈਣ ਤੋਂ ਬਾਅਦ ਆਪਣੀ ਇੱਕ ਫੋਟੋ ਸ਼ੇਅਰ ਕੀਤੀ, ਜਿਸ ਨਾਲ ਵਿਵਾਦ ਪੈਦਾ ਹੋ ਗਿਆ।
ਉਸ ਫੋਟੋ ਨੂੰ ਦੇਖ ਕੇ ਇਹ ਕਿਹਾ ਜਾ ਰਿਹਾ ਹੈ ਕਿ ਚਾਈਨਾਮੇਨ ਗੇਂਦਬਾਜ਼ ਨੇ ਹਸਪਤਾਲ ਵਿਚ ਬਜਾਏ ਇਕ ਲੌਨ ਦੇ ਵਿਚ ਬਹਿ ਕੇ ਟੀਕਾ ਲਗਾਇਆ ਸੀ। ਇਸ ਫੋਟੋ ਨੂੰ ਵੇਖ ਕੇ ਪ੍ਰਸ਼ੰਸਕਾਂ ਨੂੰ ਗੁੱਸਾ ਆਇਆ ਅਤੇ ਅਚਾਨਕ ਇਹ ਫੋਟੋ ਵਾਇਰਲ ਹੋ ਗਈ ਅਤੇ ਇਸ ਨੂੰ ਟੀਕਾਕਰਨ ਪ੍ਰੋਟੋਕੋਲ ਦੀ ਉਲੰਘਣਾ ਮੰਨਿਆ ਗਿਆ। ਪਰ ਹੁਣ ਕਾਨਪੁਰ ਮੈਜਿਸਟ੍ਰੇਟ ਨੇ ਪਹਿਲੀ ਵਾਰ ਬੋਲਦਿਆਂ ਵਿਵਾਦ ਨੂੰ ਸ਼ਾਂਤ ਕੀਤਾ ਹੈ।
ਖਬਰਾਂ ਅਨੁਸਾਰ ਕੁਲਦੀਪ ਦੁਆਰਾ ਸਾਂਝੀ ਕੀਤੀ ਗਈ ਫੋਟੋ ਕਾਨਪੁਰ ਮਿਉਂਸਪਲ ਕਾਰਪੋਰੇਸ਼ਨ ਗੈਸਟ ਹਾਉਸ ਦੀ ਹੈ, ਜਿਸ ਵਿਚ ਦੱਸਿਆ ਗਿਆ ਹੈ ਕਿ ਕੁਲਦੀਪ ਨੇ ਗੋਵਿੰਦ ਨਗਰ ਦੇ ਜਗਦੀਸ਼ਵਰ ਹਸਪਤਾਲ ਵਿਚ ਟੀਕਾਕਰਣ ਦਾ ਨੰਬਰ ਬੁੱਕ ਕਰਵਾਇਆ ਸੀ। ਪ੍ਰਸ਼ਾਸਨ ਨੇ ਫਿਰ ਮਾਮਲੇ ਦੀ ਜਾਂਚ ਕੀਤੀ। ਬਾਅਦ ਵਿੱਚ ਮੈਜਿਸਟਰੇਟ ਗੁਪਤਾ ਨੇ ਦੱਸਿਆ ਕਿ ਕੁਲਦੀਪ ਨੇ ਆਪਣਾ ਨਾਮ ਸਰਕਾਰੀ ਰਜਿਸਟਰ ਵਿੱਚ ਦਰਜ ਕਰਵਾਉਣ ਉਪਰੰਤ ਜਗਦੀਸ਼ਵਰ ਹਸਪਤਾਲ ਵਿੱਚ ਟੀਕਾ ਲਗਵਾਇਆ ਸੀ।
ਇਸ ਦੇ ਨਾਲ ਹੀ, ਜੇ ਅਸੀਂ ਕੁਲਦੀਪ ਦੀ ਗੱਲ ਕਰੀਏ ਤਾਂ ਇਸ ਚਾਈਨਾਮੇਨ ਸਪਿਨਰ ਦਾ ਨਾਮ ਇੰਗਲੈਂਡ ਦਾ ਦੌਰਾ ਕਰਨ ਵਾਲੀ ਭਾਰਤੀ ਟੀਮ ਵਿਚ ਸ਼ਾਮਲ ਨਹੀਂ ਹੈ। ਕੁਲਦੀਪ ਨੂੰ ਕੁਝ ਸਮੇਂ ਲਈ ਲਗਾਤਾਰ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਹੈ, ਇਸ ਲਈ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਇਹ ਖਿਡਾਰੀ ਕਿਵੇਂ ਵਾਪਸ ਆਵੇਗਾ।