'ਵਿਕਟਕੀਪਰ ਸਿਰਫ ਧੋਨੀ ਹੀ ਹੋਣਗੇ', ਸਾਬਕਾ ਭਾਰਤੀ ਕਪਤਾਨ ਕਪਿਲ ਦੇਵ ਨੇ ਚੁਣੀ ਆਪਣੀ ਪਸੰਦੀਦਾ ਭਾਰਤੀ ਵਨਡੇ ਇਲੈਵਨ

Updated: Tue, Nov 24 2020 16:28 IST
Google Search

ਸਾਬਕਾ ਭਾਰਤੀ ਕਪਤਾਨ ਅਤੇ ਮਹਾਨ ਆਲਰਾਉਂਡਰ ਕਪਿਲ ਦੇਵ ਨੇ ਹਾਲ ਹੀ ਵਿੱਚ ਬਾਲੀਵੁੱਡ ਅਭਿਨੇਤਰੀ ਨੇਹਾ ਧੂਪੀਆ ਨਾਲ ਇੱਕ ਖਾਸ ਗੱਲਬਾਤ ਵਿੱਚ ਆਪਣੀ ਪਸੰਦੀਦਾ ਵਨਡੇ ਟੀਮ ਦਾ ਨਾਮ ਲਿਆ ਹੈ। 

ਨੇਹਾ ਧੂਪੀਆ ਦੇ ਸ਼ੋਅ 'ਨੋ ਫਿਲਟਰ ਨੇਹਾ' 'ਤੇ ਗੱਲਬਾਤ ਦੇ ਦੌਰਾਨ ਜਦੋਂ ਕਪਿਲ ਦੇਵ ਨੂੰ ਭਾਰਤ ਦੀ ਮਨਪਸੰਦ ਪਲੇਇੰਗ ਇਲੈਵਨ ਬਾਰੇ ਪੁੱਛਿਆ ਗਿਆ ਤਾਂ ਸਾਬਕਾ ਕ੍ਰਿਕਟਰ ਨੇ ਜਵਾਬ ਦਿੱਤਾ, "ਟੈਸਟ ਮੈਚ ਵੱਖਰੇ ਹੁੰਦੇ ਹਨ ਅਤੇ ਵਨਡੇ ਕ੍ਰਿਕਟ ਅਲਗ ਹੈ। ਜੇਕਰ ਮੈਨੂੰ ਵਨਡੇ ਲਈ ਖਿਡਾਰੀਆੰ ਨੂੰ ਚੁਣਨਾ ਹੋਵੇਗਾ ਤਾਂ ਮੇਰੇ ਅਨੁਸਾਰ ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ, ਵਿਰਾਟ ਕੋਹਲੀ, ਰਾਹੁਲ ਦ੍ਰਾਵਿੜ ਅਤੇ ਯੁਵਰਾਜ ਸਿੰਘ ਮੇਰੀ ਟੀਮ ਵਿਚ ਸ਼ਾਮਲ ਹੋਣਗੇ।”

ਕਪਿਲ ਦੇਵ ਨੇ ਅੱਗੇ ਕਿਹਾ, “ਮੇਰੀ ਟੀਮ ਵਿਚ ਵਿਕਟਕੀਪਰ ਸਿਰਫ ਧੋਨੀ ਹੀ ਹੋਣਗੇ, ਕੋਈ ਵੀ ਉਹਨਾਂ ਦੀ ਜਗ੍ਹਾ ਨਹੀਂ ਲੈ ਸਕਦਾ।"

ਗੇਂਦਬਾਜ਼ਾਂ ਬਾਰੇ ਗੱਲ ਕਰਦਿਆਂ ਸਾਬਕਾ ਭਾਰਤੀ ਕਪਤਾਨ ਨੇ ਕਿਹਾ, “ਤੁਹਾਡੇ ਕੋਲ ਜਾਹਿਰ ਖਾਨ, ਸ਼੍ਰੀਨਾਥ ਹਨ। ਬੁਮਰਾਹ ਵੀ ਟੀਮ ਵਿਚ ਸ਼ਾਮਲ ਹੋ ਸਕਦੇ ਹਨ ਕਿਉਂਕਿ ਉਹਨਾਂ ਨੇ ਭਾਰਤ ਲਈ ਚੰਗਾ ਪ੍ਰਦਰਸ਼ਨ ਕੀਤਾ ਹੈ। ਭਾਰਤ ਦੇ ਮਹਾਨਤਮ ਸਪਿੰਨਰ ਅਨਿਲ ਕੁੰਬਲੇ ਅਤੇ ਹਰਭਜਨ ਵੀ ਇਸ ਸੂਚੀ ਵਿੱਚ ਸ਼ਾਮਲ ਹਨ। ਇਹ ਉਹ ਖਿਡਾਰੀ ਹਨ ਜੋ ਮੇਰੇ ਦਿਮਾਗ ਵਿਚ ਆਉਂਦੇ ਹਨ।"

ਦੱਸ ਦੇਈਏ ਕਿ 1983 ਵਿੱਚ ਕਪਿਲ ਦੇਵ ਦੀ ਕਪਤਾਨੀ ਵਿੱਚ ਭਾਰਤ ਨੇ ਵਨਡੇ ਵਰਲਡ ਕੱਪ ਪਹਿਲੀ ਵਾਰ ਜਿੱਤਿਆ ਸੀ। ਕਪਿਲ ਤੋਂ ਇਲਾਵਾ ਧੋਨੀ ਇਕਲੌਤੇ ਕਪਤਾਨ ਹਨ ਜਿਹਨਾਂ ਦੀ ਕਪਤਾਨੀ ਹੇਠਾਂ ਭਾਰਤ ਨੇ ਸਾਲ 2011 ਵਿੱਚ ਦੁਬਾਰਾ ਵਿਸ਼ਵ ਚੈਂਪੀਅਨ ਦਾ ਖਿਤਾਬ ਆਪਣੇ ਨਾਮ ਕੀਤਾ ਸੀ।

ਕਪਿਲ ਦੇਵ ਦੁਆਰਾ ਚੁਣੀ ਗਈ ਪਲੇਇੰਗ ਇਲੈਵਨ ਇਸ ਤਰ੍ਹਾਂ ਹੈ:

ਸਚਿਨ ਤੇਂਦੁਲਕਰ, ਵਰਿੰਦਰ ਸਹਿਵਾਗ, ਵਿਰਾਟ ਕੋਹਲੀ, ਰਾਹਕ ਦ੍ਰਾਵਿੜ, ਯੁਵਰਾਜ ਸਿੰਘ, ਮਹਿੰਦਰ ਸਿੰਘ ਧੋਨੀ (ਵਿਕਟਕੀਪਰ), ਹਰਭਜਨ ਸਿੰਘ, ਅਨਿਲ ਕੁੰਬਲੇ, ਜ਼ਹੀਰ ਖਾਨ, ਸ਼੍ਰੀਨਾਥ ਅਤੇ ਜਸਪ੍ਰੀਤ ਬੁਮਰਾਹ

TAGS