ਬਾਬਰ ਆਜ਼ਮ ਦੀ ਧਮਾਕੇਦਾਰ ਹਾਫ ਸੇੰਚੁਰੀ ਬਦੌਲਤ ਕਰਾਚੀ ਕਿੰਗਜ਼ ਪਹਿਲੀ ਵਾਰ ਬਣੀ ਪੀਐਸਐਲ ਦੀ ਚੈਂਪੀਅਨ, ਲਾਹੌਰ ਕਲੰਦਰਸ ਨੂੰ ਪੰਜ ਵਿਕਟਾਂ ਨਾਲ ਹਰਾਇਆ
ਕਰਾਚੀ ਕਿੰਗਜ਼ ਨੇ ਬਾਬਰ ਆਜ਼ਮ ਦੇ ਅਰਧ ਸੈਂਕੜੇ ਅਤੇ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੇ ਅਧਾਰ 'ਤੇ ਪਾਕਿਸਤਾਨ ਸੁਪਰ ਲੀਗ (ਪੀਐਸਐਲ 2020) ਦੇ ਫਾਈਨਲ ਮੈਚ ਵਿੱਚ ਮੰਗਲਵਾਰ ਨੂੰ ਲਾਹੌਰ ਕਲੰਦਰ ਨੂੰ 5 ਵਿਕਟਾਂ ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕਰ ਲਿਆ. ਇਸ ਖਿਤਾਬੀ ਜਿੱਤ ਦੇ ਨਾਲ ਹੀ ਕਰਾਚੀ ਦੀ ਟੀਮ ਪਹਿਲੀ ਵਾਰ ਪੀਐਸਐਲ ਚੈਂਪੀਅਨ ਬਣ ਗਈ.
ਲਾਹੌਰ ਦੀ ਟੀਮ ਟਾੱਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਅਤੇ ਨਿਰਧਾਰਤ 20 ਓਵਰਾਂ ਵਿਚ 7 ਵਿਕਟਾਂ ਦੇ ਨੁਕਸਾਨ ‘ਤੇ 134 ਦੌੜਾਂ ਹੀ ਬਣਾ ਸਕੀ. ਤਮੀਮ ਇਕਬਾਲ (35) ਅਤੇ ਫਖਰ ਜ਼ਮਾਨ (27) ਦੀ ਸ਼ੁਰੂਆਤੀ ਜੋੜੀ ਨੇ ਪਹਿਲੇ ਵਿਕਟ ਲਈ 10.1 ਓਵਰਾਂ ਵਿੱਚ 68 ਦੌੜਾਂ ਜੋੜੀਆਂ। ਪਰ ਇਨ੍ਹਾਂ ਦੋਹਾਂ ਦੇ ਆਉਟ ਹੋਣ ਤੋਂ ਬਾਅਦ ਕੋਈ ਵੀ ਬੱਲੇਬਾਜ ਕੁਝ ਖਾਸ ਨਹੀਂ ਕਰ ਸਕਿਆ.
ਕਰਾਚੀ ਲਈ ਉਮੈਦ ਆਸਿਫ, ਅਰਸਦ ਇਕਬਾਲ ਅਤੇ ਵਕਾਸ ਮਕਸੂਦ ਨੇ 2-2 ਵਿਕਟਾਂ ਅਤੇ ਇਮਾਦ ਵਸੀਮ ਨੇ 1 ਵਿਕਟ ਲਿਆ।
ਇਸ ਦੇ ਜਵਾਬ ਵਿਚ ਕਰਾਚੀ ਕਿੰਗਜ਼ ਨੇ ਜਿੱਤ ਦਾ ਟੀਚਾ 18.4 ਓਵਰਾਂ ਵਿਚ 5 ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ। ਸਲਾਮੀ ਬੱਲੇਬਾਜ ਬਾਬਰ ਆਜਮ 49 ਗੇਂਦਾਂ ਵਿਚ 7 ਚੌਕਿਆਂ ਦੀ ਮਦਦ ਨਾਲ ਨਾਬਾਦ 63 ਦੌੜਾਂ ਬਣਾ ਕੇ ਜਿੱਤ ਦੇ ਨਾਇਕ ਬਣੇ। ਬਾਬਰ ਨੂੰ ਉਹਨਾਂ ਦੀ ਸ਼ਾਨਦਾਰ ਪਾਰੀ ਲਈ ਮੈਨ ਆਫ ਦਿ ਮੈਚ ਚੁਣਿਆ ਗਿਆ।