ਡੀਵਿਲੀਅਰਜ਼ ਨੂੰ 6 ਵੇਂ ਨੰਬਰ 'ਤੇ ਭੇਜਣ ਲਈ ਵਿਰਾਟ ਕੋਹਲੀ' ਤੇ ਭੜਕੇ ਕੇਵਿਨ ਪੀਟਰਸਨ , ਕਿਹਾ ਕਿ ਉਹ 15 ਸਾਲਾਂ ਤੋਂ ਖੇਡ ਰਿਹਾ ਹੈ

Updated: Fri, Oct 16 2020 18:02 IST
kevin pieterson lashes out on virat kohli for sending shivam dubey and washington sunder ahead of ab (Image Credit: BCCI)

ਕਿੰਗਜ਼ ਇਲੈਵਨ ਪੰਜਾਬ ਦੇ ਖ਼ਿਲਾਫ਼ ਏਬੀ ਡੀ ਵਿਲੀਅਰਜ਼ ਨੂੰ 6ਵੇਂ ਨੰਬਰ ਤੇ ਭੇਜਣ ਤੋਂ ਬਾਅਦ ਆਰਸੀਬੀ ਦੇ ਕਪਤਾਨ ਵਿਰਾਟ ਕੋਹਲੀ ਦੀ ਆਲੋਚਨਾ ਹੋ ਰਹੀ ਹੈ. ਇਸ ਮੈਚ ਵਿੱਚ ਪੰਜਾਬ ਨੇ ਬੈਂਗਲੌਰ ਨੂੰ ਅੱਠ ਵਿਕਟਾਂ ਨਾਲ ਹਰਾਇਆ ਸੀ.

ਡੀਵਿਲੀਅਰਜ਼ ਨੇ ਪੰਜਾਬ ਖ਼ਿਲਾਫ਼ ਮੈਚ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਮੁਸ਼ਕਲ ਪਿੱਚ ’ਤੇ 33 ਗੇਂਦਾਂ ਤੇ ਅਜੇਤੂ 73 ਦੌੜਾਂ ਬਣਾਈਆਂ ਸਨ. ਪਰ ਪੰਜਾਬ ਦੇ ਖਿਲਾਫ ਮੁਕਾਬਲੇ ਵਿਚ ਵਾਸ਼ਿੰਗਟਨ ਸੁੰਦਰ ਅਤੇ ਸ਼ਿਵਮ ਦੂਬੇ ਨੂੰ ਉਨ੍ਹਾਂ ਤੋਂ ਪਹਿਲਾਂ ਭੇਜਿਆ ਗਿਆ ਸੀ.

ਵਿਰਾਟ ਕੋਹਲੀ ਦੇ ਇਸ ਫੈਸਲੇ ਤੋਂ ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਨੇ ਸਵਾਲ ਚੁੱਕੇ ਹਨ.

ਪੀਟਰਸਨ ਨੇ ਕਿਹਾ, "ਡੀਵਿਲੀਅਰਜ਼ 15 ਸਾਲਾਂ ਤੋਂ ਕ੍ਰਿਕਟ ਖੇਡ ਰਹੇ ਹਨ. ਉਹਨਾਂ ਨੇ ਹਰ ਤਰ੍ਹਾਂ ਦੇ ਗੇਂਦਬਾਜ਼ਾਂ ਨੂੰ ਖੇਡਿਆ ਹੈ. ਤੁਹਾਡੇ ਸਰਬੋਤਮ ਬੱਲੇਬਾਜ਼ ਨੂੰ ਵੱਧ ਤੋਂ ਵੱਧ ਗੇਂਦਾਂ ਖੇਡਣੀਆਂ ਚਾਹੀਦੀਆਂ ਹਨ. ਜੇ ਉਹ 24-25 ਗੇਂਦਾਂ ਖੇਡਦੇ, ਜੋ ਉਹ ਦੋਵੇਂ ਬੱਲੇਬਾਜ਼ਾਂ ਨੇ ਖੇਡੀਆਂ, ਤਾਂ ਜਿਸ ਗੇਂਦ 'ਤੇ ਉਹ ਆਉਟ ਹੋਏ ਸੀ ਉਹ ਮੈਦਾਨ ਦੇ ਬਾਹਰ ਜਾਣੀ ਸੀ.

ਡਿਵਿਲੀਅਰਜ਼ ਛੇਵੇਂ ਨੰਬਰ 'ਤੇ ਆਏ ਅਤੇ ਸਿਰਫ ਦੋ ਦੌੜਾਂ ਹੀ ਬਣਾ ਸਕੇ.

ਕੁਮੈਂਟਰੀ ਦੇ ਦੌਰਾਨ, ਭਾਰਤ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਨੇ ਕਿਹਾ, "ਦੂਬੇ ਨੇ 10 ਗੇਂਦਾਂ ਵਿੱਚ ਅੱਠ ਦੌੜਾਂ ਬਣਾਈਆਂ. ਉਹਨਾਂ ਨੇ ਡੀਵਿਲੀਅਰਜ਼ ਤੋਂ ਦੋ ਓਵਰ ਲੈ ਲਏ."

ਭਾਰਤ ਦੇ ਸਾਬਕਾ ਸਲਾਮੀ ਬੱਲੇਬਾਜ਼ ਆਕਾਸ਼ ਚੋਪੜਾ ਨੇ ਆਪਣੇ ਯੂਟਯੂਬ 'ਤੇ ਕਿਹਾ, "ਡੀ ਵਿਲੀਅਰਜ਼ ਨੂੰ ਰੋਕ ਸੁੰਦਰ ਅਤੇ ਦੂਬੇ ਨੂੰ ਭੇਜਣਾ ਇੱਕ ਅਜੀਬ ਫੈਸਲਾ ਸੀ."

ਹਾਲਾਂਕਿ ਮੈਚ ਤੋਂ ਬਾਅਦ ਕੋਹਲੀ ਨੇ ਕਿਹਾ ਕਿ ਇਹ ਫੈਸਲਾ ਸੱਜੇ ਅਤੇ ਖੱਬੇ ਬੱਲੇਬਾਜਾਂ ਦੇ ਤਾਲਮੇਲ ਨੂੰ ਬਣਾਈ ਰੱਖਣ ਲਈ ਲਿਆ ਗਿਆ ਸੀ.

TAGS