ਹਰਡਸ ਵਿਜੋਏਲਨ ਨੇ ਭਰੀ ਹੁੰਕਾਰ, ਕਿਹਾ- ਕਿੰਗਸ ਇਲੈਵਨ ਪੰਜਾਬ ਜਿੱਤੇਗੀ ਆਈਪੀਐਲ 2020....
ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਹਰਡਸ ਵਿਜੋਏਲਨ ਨੇ ਕਿਹਾ ਹੈ ਕਿ ਕਿੰਗਸ ਇਲੈਵਨ ਪੰਜਾਬ ਦੇ ਕੋਲ ਇਸ ਵਾਰ ਆਈਪੀਐਲ ਜਿੱਤਣ ਵਾਲੀ ਟੀਮ ਹੈ ਕਿਉਂਕਿ ਟੀਮ ਦੀ ਅਗਵਾਈ ਇਕ ਚੰਗੇ ਕਪਤਾਨ ਕੇ ਐਲ ਰਾਹੁਲ ਅਤੇ ਮਹਾਨ ਕੋਚ ਅਨਿਲ ਕੁੰਬਲੇ ਕਰ ਰਹੇ ਹਨ। ਹਰਡਸ ਨੇ ਕਿਹਾ ਕਿ ਯੂਏਈ ਵਿੱਚ ਹਾਲੇ ਤੱਕ ਪੰਜਾਬ ਇੱਕ ਵੀ ਆਈਪੀਐਲ ਮੈਚ ਨਹੀਂ ਹਾਰਿਆ ਹੈ। ਤੁਹਾਨੂੰ ਦੱਸ ਦੇਈਏ ਕਿ 2014 ਵਿਚ ਆਈਪੀਐਲ ਦਾ ਪਹਿਲਾ ਅੱਧ ਆਮ ਚੋਣਾਂ ਕਾਰਨ ਇੱਥੇ ਦੁਬਈ ਵਿੱਚ ਖੇਡਿਆ ਗਿਆ ਸੀ।
ਹਰਡਸ ਨੇ ਆਈਏਐਨਐਸ ਨੂੰ ਦਿੱਤੇ ਇੱਕ ਇੰਟਰਵਿਉ ਵਿੱਚ ਕਿਹਾ, “ਪੰਜਾਬ ਇਕਲੌਤੀ ਟੀਮ ਹੈ ਜਿਸ ਨੇ ਯੂਏਈ ਵਿੱਚ ਇੱਕ ਵੀ ਆਈਪੀਐਲ ਮੈਚ ਨਹੀਂ ਗੁਆਇਆ ਹੈ। ਇਹ ਚੰਗੀ ਮਾਨਸਿਕਤਾ ਹੈ ਪਰ ਅਸੀਂ ਇਸ‘ ਦੇ ਸਹਾਰੇ ਨਹੀਂ ਬੈਠ ਸਕਦੇ। ਇਹ ਚੁਣੌਤੀ ਹੈ, ਪਰ ਸਾਡੇ ਕੋਲ ਟਰਾਫੀ ਜਿੱਤਣ ਵਾਲੀ ਟੀਮ ਹੈ। ”
ਇਸ ਸੀਜ਼ਨ ਤੋਂ ਪਹਿਲਾਂ, ਰਾਹੁਲ ਨੂੰ ਪੰਜਾਬ ਦਾ ਕਪਤਾਨ ਅਤੇ ਭਾਰਤ ਦੇ ਸਾਬਕਾ ਟੈਸਟ ਕਪਤਾਨ ਅਨਿਲ ਕੁੰਬਲੇ ਨੂੰ ਟੀਮ ਦਾ ਕੋਚ ਨਿਯੁਕਤ ਕੀਤਾ ਗਿਆ ਸੀ।
ਉਹਨਾਂ ਨੇ ਕਿਹਾ, "ਮੈਂ ਪਿਛਲੇ ਸਾਲ ਰਾਹੁਲ ਨਾਲ ਖੇਡਿਆ ਸੀ। ਮੈਨੂੰ ਉਹ ਬਹੁਤ ਹੀ ਰਿਲੈਕਸ ਖਿਡਾਰੀ ਲੱਗਿਆ। ਉਹ ਹਮੇਸ਼ਾਂ ਖਿਡਾਰਿਆਂ ਤੋਂ ਬੇਹਤਰੀਨ ਪ੍ਰਦਰਸ਼ਨ ਕਰਵਾਉਣ ਬਾਰੇ ਸੋਚਦਾ ਹੈ। ਟੀਮ ਦੀ ਸਫਲਤਾ ਲਈ ਇਹ ਬਹੁਤ ਮਹੱਤਵਪੂਰਨ ਹੈ।"
ਦੱਖਣੀ ਅਫਰੀਕੀ ਖਿਡਾਰੀ ਨੇ ਕਿਹਾ, "ਰਾਹੁਲ ਦੀ ਇਕ ਅਵਿਸ਼ਵਾਸ਼ਯੋਗ ਕਪਤਾਨੀ ਦੀ ਯੋਗਤਾ ਹੈ। ਮੈਂ ਉਸ ਨੂੰ ਇਕ ਖਿਡਾਰੀ ਦੇ ਤੌਰ 'ਤੇ ਬਹੁਤ ਸਤਿਕਾਰਦਾ ਹਾਂ। ਮੈਂ ਉਸ ਨੂੰ ਪਿਛਲੇ ਸੀਜ਼ਨ ਤੋਂ ਹੀ ਜਾਣਦਾ ਹਾਂ ਅਤੇ ਮੈਂ ਉਸ ਨਾਲ ਕਾਫ਼ੀ ਚੰਗਾ ਮਹਿਸੂਸ ਕਰਦਾ ਹਾਂ। ਮੈਂ ਉਸ ਨਾਲ ਚੰਗੀ ਤਰ੍ਹਾਂ ਘੁਲ-ਮਿਲ ਗਿਆ ਹਾਂ। ਇਸ ਬਾਰੇ ਅਸੀਂ ਗੱਲਾਂ ਵੀ ਕੀਤੀਆਂ ਹਨ। ”
ਹਰਡਸ ਨੇ ਕੋਚ ਕੁੰਬਲੇ ਨੂੰ 'ਭਰਾ' ਕਹਿ ਕੇ ਸੰਬੋਧਿਤ ਕੀਤਾ ਅਤੇ ਉਨ੍ਹਾਂ ਦੀ ਤਾਰੀਫ ਕੀਤੀ।
ਹਰਡਸ ਨੇ ਕਿਹਾ, “ਕੋਚਿੰਗ ਦੇ ਨਜ਼ਰੀਏ ਤੋਂ, ਮੈਂ ਅਨਿਲ ਭਾਈ ਦੇ ਨਾਲ ਜੋ ਕੁਝ ਸੈਸ਼ਨ ਬਿਤਾਏ ਉਹ ਸ਼ਾਨਦਾਰ ਹਨ. ਉਹ ਮਾਹੌਲ ਜੋ ਉਹਨਾਂ ਨੇ ਅਤੇ ਬਾਕੀ ਕੋਚਿੰਗ ਸਟਾਫ ਨੇ ਬਣਾਇਆ ਹੈ ਉਹ ਸ਼ਾਨਦਾਰ ਹੈ. ਇਹ ਇੱਕ ਤਰ੍ਹਾਂ ਨਾਲ ਇੱਕ ਪਰਿਵਾਰਕ ਮਾਹੌਲ ਹੈ,".
ਪੰਜਾਬ ਕੋਲ ਮੁਹੰਮਦ ਸ਼ਮੀ ਦੇ ਰੂਪ ਵਿੱਚ ਸ਼ਾਨਦਾਰ ਤੇਜ਼ ਗੇਂਦਬਾਜ਼ ਹੈ। ਹਰਡਸ ਨੇ ਕਿਹਾ ਕਿ ਉਹ ਸ਼ਮੀ ਨਾਲ ਕੰਮ ਕਰਕੇ ਸਿੱਖਣਾ ਚਾਹੇਗਾ.
ਉਨ੍ਹਾਂ ਕਿਹਾ, "ਸ਼ਮੀ ਨੇ ਪੂਰੀ ਦੁਨੀਆ ਵਿੱਚ ਕ੍ਰਿਕਟ ਖੇਡਿਆ ਹੈ ਅਤੇ ਵਿਸ਼ਵ ਦੇ ਸਰਬੋਤਮ ਬੱਲੇਬਾਜ਼ਾਂ ਖ਼ਿਲਾਫ਼ ਗੇਂਦਬਾਜ਼ੀ ਕੀਤੀ ਹੈ। ਉਹ ਵਿਸ਼ਵ ਦੇ ਸਰਬੋਤਮ ਗੇਂਦਬਾਜ਼ਾਂ ਵਿੱਚੋਂ ਇੱਕ ਹੈ। ਇਸ ਲਈ ਉਸਦਾ ਤਜਰਬਾ ਟੀਮ ਲਈ ਬਹੁਤ ਮਹੱਤਵਪੂਰਣ ਹੈ ਅਤੇ ਉਨ੍ਹਾਂ ਤੋਂ ਸਿੱਖਣ ਨਾਲ ਬਹੁਤ ਵੱਡਾ ਫ਼ਰਕ ਪਵੇਗਾ।" "