ਚੇਨਈ ਦੇ ਖਿਲਾਫ ਹਾਰ ਤੋਂ ਬਾਅਦ ਮਨਦੀਪ ਸਿੰਘ ਨੇ ਭਰੀ ਹੁੰਕਾਰ, ਕਿਹਾ ਪੰਜਾਬ ਦੀ ਟੀਮ ਅਜੇ ਵੀ ਕਰ ਸਕਦੀ ਹੈ ਵਾਪਸੀ

Updated: Mon, Oct 05 2020 15:21 IST
Mandeep Singh

ਕਿੰਗਜ਼ ਇਲੈਵਨ ਪੰਜਾਬ ਨੂੰ 2020 ਡ੍ਰੀਮ 11 ਇੰਡੀਅਨ ਪ੍ਰੀਮੀਅਰ ਲੀਗ ਵਿਚ ਇਕ ਹੋਰ ਹਾਰ ਦਾ ਸਾਹਮਣਾ ਕਰਨਾ ਪਿਆ. ਹਾਲਾਂਕਿ, ਪੰਜਾਬ ਦੀ ਟੀਮ ਵਾਪਸੀ ਕਰਨ ਦਾ ਦਮ ਰੱਖਦੀ ਹੈ ਪਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਹੁਣ ਟੀਮ ਆਪਣੇ ਅਗਲੇ ਮੈਚ ਵਿਚ ਕਿਸ ਪਲੇਇੰਗ ਇਲੈਵਨ ਦੇ ਨਾਲ ਮੈਦਾਨ ਤੇ ਉਤਰਦੀ ਹੈ. ਪਰ ਇਸ ਹਾਰ ਤੋਂ ਇਕ ਗੱਲ ਸਾਫ ਹੋ ਗਈ ਹੈ ਕਿ ਪੰਜਾਬ ਦੇ ਲਈ ਅੱਗੇ ਦੀ ਰਾਹ ਆਸਾਨ ਨਹੀਂ ਰਹਿਣ ਵਾਲੀ ਹੈ. ਟੀਮ ਦੇ ਸੀਨੀਅਰ ਖਿਡਾਰੀ ਮਨਦੀਪ ਸਿੰਘ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ' ਕਿਹਾ ਹੈ ਕਿ ਪੰਜਾਬੀਆਂ ਦਾ ਲੜਨ ਦਾ ਜਜਬਾ ਪੂਰੀ ਦੁਨੀਆ ਵਿਚ ਮਸ਼ਹੂਰ ਹੈ ਤੇ ਟੀਮ ਵਿਚ ਇਹ ਜਜਬਾ ਅਜੇ ਵੀ ਕਾਇਮ ਹੈ.

ਮਨਦੀਪ ਸਿੰਘ ਨੇ ਕਿਹਾ, “ਮੈਂ ਮਹਿਸੂਸ ਕਰਦਾ ਹਾਂ ਕਿ ਸਾਨੂੰ ਲੜਨ ਦੀ ਭਾਵਨਾ ਨੂੰ ਜਾਰੀ ਰੱਖਣ ਦੀ ਲੋੜ ਹੈ, ਮੇਰਾ ਮੰਨਣਾ ਹੈ ਕਿ ਪੰਜਾਬੀਆਂ ਨੂੰ ਇਸੇ ਲਈ ਹੀ ਜਾਣਿਆ ਜਾਂਦਾ ਹੈ, ਇਸ ਲਈ ਉਮੀਦ ਹੈ ਕਿ ਅਸੀਂ ਲੜਨ ਦੀ ਭਾਵਨਾ ਜਾਰੀ ਰੱਖਾਂਗੇ ਅਤੇ ਇਕ ਸਮੇਂ 'ਤੇ ਇਕ ਮੈਚ ਬਾਰੇ ਹੀ ਸੋਚਾਂਗੇ."

28 ਸਾਲਾਂ ਮਨਦੀਪ ਨੇ ਮੰਨਿਆ ਕਿ ਅੱਗੇ ਦੀ ਰਾਹ ਆਸਾਨ ਨਹੀੰ ਹੈ ਪਰ ਟੀਮ ਤਿਆਰ ਹੈ. ਉਹਨਾਂ ਨੇ ਕਿਹਾ, “ਇੱਥੋਂ ਰਾਹ ਮੁਸ਼ਕਲ ਰਹੇਗੀ, ਮੈਨੂੰ ਲਗਦਾ ਹੈ ਕਿ ਸਾਨੂੰ ਅਗਲੇ ਨੌਂ ਮੈਚਾਂ ਵਿਚੋਂ ਘੱਟੋ-ਘੱਟ ਸੱਤ ਜਿੱਤੇ ਜਾਣ ਦੀ ਜ਼ਰੂਰਤ ਹੈ, ਇਸ ਲਈ ਇਹ ਚੁਣੌਤੀਪੂਰਨ ਹੋਵੇਗਾ. ਮੈਨੂੰ ਲਗਦਾ ਹੈ ਕਿ ਸਾਡੀ ਮੁੱਖ ਚਿੰਤਾ ਸਾਡੀ ਗੇਂਦਬਾਜ਼ੀ ਰਹੀ ਹੈ, ਉਮੀਦ ਹੈ ਕਿ ਅਸੀਂ ਆਪਣੀ ਗੇਂਦਬਾਜ਼ੀ ਨੂੰ ਕੁਝ ਹੱਲ ਕਰ ਸਕੀਏ ਅਤੇ ਵਧੀਆ ਪ੍ਰਦਰਸ਼ਨ ਕਰ ਸਕੀਏ. ”

ਮਨਦੀਪ ਦੇ ਸ਼ਬਦਾਂ ਨੂੰ ਕਿੰਗਜ ਇਲੈਵਨ ਦੇ ਕਪਤਾਨ ਨੇ ਵੀ ਦੋਹਰਾਇਆ. ਕੇ ਐਲ ਰਾਹੁਲ ਮੰਨਦੇ ਹਨ ਕਿ ਟੀਮ ਕੋਲ ਅਜੇ ਵੀ ਇੱਕ ਮੌਕਾ ਹੈ ਜੇਕਰ ਉਹ ਆਪਣੀਆਂ ਗਲਤੀਆਂ ਨੂੰ ਸੁਧਾਰ ਸਕਣ.

ਰਾਹੁਲ ਨੇ ਮੈਚ ਤੋਂ ਬਾਅਦ ਇੰਟਰਵਿ. ਦੌਰਾਨ ਕਿਹਾ, “ਇਹਦੇ ਵਿਚ ਕੋਈ ਰਾਕੇਟ ਸਾਇੰਸ ਨਹੀਂ ਹੈ, ਅਸੀਂ ਜਾਣਦੇ ਹਾਂ ਕਿ ਅਸੀਂ ਕਿੱਥੇ ਗਲਤ ਜਾ ਰਹੇ ਹਾਂ, ਅਸੀਂ ਮੈਦਾਨ ਤੇ ਚੀਜਾਂ ਨੂੰ ਸਹੀ ਨਹੀਂ ਕਰ ਪਾ ਰਹੇ ਹਾਂ, ਪਰ ਸਾਨੂੰ ਟ੍ਰੇਨਿੰਗ ਵਿੱਚ ਸਖਤ ਕੋਸ਼ਿਸ਼ ਕਰਨਾ ਜਾਰੀ ਰੱਖਣਾ ਪਵੇਗਾ ਅਤੇ ਮਜ਼ਬੂਤੀ ਨਾਲ ​​ਵਾਪਸ ਆਉਣਾ ਹੋਵੇਗਾ.”
 
ਕਿੰਗਜ਼ ਇਲੈਵਨ ਪੰਜਾਬ ਆਈਪੀਐਲ ਦੇ ਪੁਆਇੰਟ ਟੇਬਲ ਤੇ ਇਸ ਸਮੇਂ ਬਿਲਕੁਲ ਹੇਠਾਂ ਹੈ. ਪਰ ਟੂਰਨਾਮੈਂਟ ਦੇ ਅਜੇ ਸ਼ੁਰੂਆਤੀ ਦਿਨ ਹਨ ਅਤੇ ਜੇ ਫਰੈਂਚਾਇਜ਼ੀ ਕੁਝ ਵਧੀਆ ਪ੍ਰਦਰਸ਼ਨ ਕਰ ਸਕਦੀ ਹੈ, ਤਾਂ ਅਜੇ ਵੀ ਟੂਰਨਾਮੇਂਟ ਵਿਚ ਵਾਪਸੀ ਕਰ ਸਕਦੀ ਹੈ.

TAGS