IPL ਡੈਬਯੂ ਵਿਚ ਚਮਕੇ ਰਵੀ ਬਿਸ਼ਨੋਈ, ਖ਼ਤਰਨਾਕ ਰਿਸ਼ਭ ਪੰਤ ਨੂੰ ਬਣਾਇਆ ਆਪਣਾ ਪਹਿਲਾ ਸ਼ਿਕਾਰ
ਅੰਡਰ -19 ਵਰਲਡ ਕੱਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਣ ਵਾਲੇ ਯੁਵਾ ਲੈੱਗ ਸਪਿਨਰ ਰਵੀ ਬਿਸ਼ਨੋਈ ਨੇ ਆਪਣੇ ਪਹਿਲੇ ਹੀ ਆਈਪੀਐਲ ਮੈਚ ਵਿਚ ਬਹੁਤ ਪ੍ਰਭਾਵਤ ਕੀਤਾ। ਕਿੰਗਜ਼ ਇਲੈਵਨ ਪੰਜਾਬ ਲਈ ਖੇਡ ਰਹੇ ਬਿਸ਼ਨੋਈ ਨੇ ਐਤਵਾਰ ਨੂੰ ਦਿੱਲੀ ਕੈਪਿਟਲਸ ਦੇ ਦੋ ਮਜ਼ਬੂਤ ਥੰਮ, ਰਿਸ਼ਭ ਪੰਤ ਅਤੇ ਕਪਤਾਨ ਸ਼੍ਰੇਅਸ ਅਈਅਰ ਦੇ ਸਾਹਮਣੇ ਸ਼ਾਨਦਾਰ ਗੇਂਦਬਾਜ਼ੀ ਕੀਤੀ ਅਤੇ ਉਨ੍ਹਾਂ ਨੂੰ ਆਪਣਾ ਹੱਥ ਨਹੀਂ ਖੋਲ੍ਹਣ ਦਿੱਤਾ।
ਬਿਸ਼ਨੋਈ ਨੇ ਆਪਣੇ ਪਹਿਲੇ ਆਈਪੀਐਲ ਮੈਚ ਵਿਚ ਚਾਰ ਓਵਰਾਂ ਵਿਚ 22 ਦੌੜਾਂ ਦੇ ਕੇ ਇਕ ਵਿਕਟ ਲਿਆ ਅਤੇ ਉਹ ਵਿਕਟ ਖਤਰਨਾਕ ਬੱਲੇਬਾਜ਼ ਪੰਤ ਦੀ ਸੀ। ਬਿਸ਼ਨੋਈ ਨੇ ਪੰਤ ਨੂੰ ਬਹੁਤ ਪਰੇਸ਼ਾਨ ਕੀਤਾ। ਪੰਤ ਬਿਸ਼ਨੋਈ ਦੀ ਗੂਗਲੀ ਨੂੰ ਲਗਾਤਾਰ ਨਹੀਂ ਪੜ੍ਹ ਪਾ ਰਹੇ ਸੀ ਅਤੇ ਆਖਰਕਾਰ ਗੇਂਦ ਉਹਨਾਂ ਦੇ ਬੱਲੇ ਦਾ ਅੰਦਰੂਨੀ ਕਿਨਾਰਾ ਲੈਕੇ ਸਟੰਪ ਤੇ ਲੱਗ ਗਈ.
ਪੰਜਾਬ ਦੀ ਟੀਮ ਬਿਸ਼ਨੋਈ ਦੀ ਗੇਂਦਬਾਜ਼ੀ ਤੋਂ ਬਹੁਤ ਖੁਸ਼ ਨਜ਼ਰ ਆਈ ਅਤੇ ਬਿਸ਼ਨੋਈ ਦੀ ਖੁਸ਼ੀ ਡਗਆਉਟ ਵਿੱਚ ਬੈਠੇ ਕੋਚ ਅਨਿਲ ਕੁੰਬਲੇ ਦੇ ਚਿਹਰੇ ਤੇ ਵੇਖੀ ਜਾ ਸਕਦੀ ਸੀ। ਬਿਸ਼ਨੋਈ ਦੀ ਮੈਦਾਨ 'ਤੇ ਵੀ ਖਿਡਾਰੀਆਂ ਨੇ ਪ੍ਰਸ਼ੰਸਾ ਕੀਤੀ।
ਬਿਸ਼ਨੋਈ ਇਸ ਸਾਲ ਦੇ ਸ਼ੁਰੂ ਵਿਚ ਅੰਡਰ -19 ਵਰਲਡ ਕੱਪ ਨਾਲ ਸੁਰਖੀਆਂ ਵਿਚ ਆਏ ਸਨ. ਉਹ ਟੂਰਨਾਮੈਂਟ ਵਿਚ ਸਭ ਤੋਂ ਵੱਧ ਵਿਕਟ ਲੈਣ ਵਾਲੇ ਖਿਡਾਰੀ ਸੀ। ਉਹਨਾਂ ਨੇ ਟੂਰਨਾਮੈਂਟ ਵਿਚ 17 ਵਿਕਟਾਂ ਲਈਆਂ ਜੋ ਅੰਡਰ -19 ਵਿਸ਼ਵ ਕੱਪ ਵਿਚ ਕਿਸੇ ਵੀ ਭਾਰਤੀ ਗੇਂਦਬਾਜ਼ ਦੁਆਰਾ ਸਭ ਤੋਂ ਬੈਸਟ ਪ੍ਰਦਰਸ਼ਨ ਹੈ।
ਸ਼ੁਰੂ ਤੋਂ ਹੀ ਬਿਸ਼ਨੋਈ ਉਨ੍ਹਾਂ ਯੁਵਾ ਖਿਡਾਰੀਆਂ ਦੀ ਸੂਚੀ ਵਿਚ ਰਹੇ ਹਨ ਜਿਨ੍ਹਾਂ ਉੱਤੇ ਹਰ ਇੱਕ ਦੀ ਨਜ਼ਰ ਹੈ।