ਕਿੰਗਜ ਇਲੈਵਨ ਦੇ ਯੁਵਾ ਸਪਿਨਰ ਰਵੀ ਬਿਸ਼ਨੋਈ ਨੇ ਕਿਹਾ, 'ਜੇ ਮੇਰੇ ਕੋਲ ਸੁਪਰ ਪਾਵਰ ਹੁੰਦੀ ਤਾਂ ਮੈਂ ਕੋਰੋਨਾ ਦੀ ਵੈਕਸੀਨ ਬਣਾ ਦਿੰਦਾ'

Updated: Sat, Oct 10 2020 11:53 IST
Ravi Bishnoi

ਆਈਪੀਐਲ ਸੀਜ਼ਨ -13 ਦੇ 24 ਵੇਂ ਮੈਚ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਦੀਆਂ ਟੀਮਾਂ ਆਹਮੋ-ਸਾਹਮਣੇ ਹਨ. ਇਹ ਮੈਚ ਪੰਜਾਬ ਦੀ ਟੀਮ ਲਈ ਬਹੁਤ ਜਰੂਰੀ ਹੈ, ਜੇਕਰ ਕੇ ਐਲ ਰਾਹੁਲ ਦੀ ਅਗਵਾਈ ਵਾਲੀ ਟੀਮ ਇਸ ਮੈਚ ਨੂੰ ਜਿੱਤਣ ਵਿਚ ਕਾਮਯਾਬ ਹੁੰਦੀ ਹੈ ਤਾਂ ਉਹ ਪਲੇਆੱਪ ਦੀ ਰੇਸ ਵਿਚ ਬਣੇ ਰਹਿਣਗੇ. ਇਸ ਪੂਰੇ ਸੀਜਨ ਵਿਚ ਪੰਜਾਬ ਲਈ ਟ੍ਰੰਪ ਕਾਰਡ ਰਹੇ ਯੁਵਾ ਸਪਿਨਰ ਰਵੀ ਬਿਸ਼ਨੋਈ ਇਸ ਮੈਚ ਵਿਚ ਵੀ ਪੰਜਾਬ ਲਈ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜਰ ਆਉਣਗੇ. ਇਸ ਮੈਚ ਤੋਂ ਪਹਿਲਾਂ ਬਿਸ਼ਨੋਈ ਨੇ ਇੰਟਰਵਿਉ ਦਿੱਤਾ, ਜਿਸ ਵਿਚ ਉਹਨਾਂ ਨੇ ਰੈਪਿਡ ਫਾਇਰ ਅੰਦਾਜ ਵਿਚ ਕਈ ਸਵਾਲਾਂ ਦੇ ਜਵਾਬ ਦਿੱਤੇ.

ਕਿੰਗਜ ਇਲੈਵਨ ਪੰਜਾਬ ਨੇ ਆਪਣੀ ਆੱਫਿਸ਼ੀਅਲ ਵੈਬਸਾਈਟ ਤੇ ਇਕ ਵੀਡਿਉ ਸ਼ੇਅਰ ਕੀਤਾ ਹੈ ਜਿਸ ਵਿਚ ਇਹ ਯੁਵਾ ਖਿਡਾਰੀ ਹੰਸੀ-ਮਜਾਕ ਕਰਦੇ ਹੋਏ ਰੈਪਿਡ ਫਾਇਰ ਰਾਉਂਡ ਵਿਚ ਪੁੱਛੇ ਗਏ ਸਾਵਾਲਾਂ ਦੇ ਜਵਾਬ ਦਿੰਦਾ ਦੇਖਿਆ ਜਾ ਸਕਦਾ ਹੈ. ਇਸ ਵੀਡਿਉ ਵਿਚ ਜਦੋਂ ਇੰਟਰਵਿਉਵਰ ਦੁਆਰਾ ਇਕ ਸਵਾਲ ਇਹ ਪੁੱਛਿਆ ਜਾਂਦਾ ਹੈ ਕਿ ਜੇਕਰ ਤੁਹਾਡੇ ਕੋਲ ਕੋਈ ਸੁਪਰਪਾਵਰ ਹੋਵੇ ਤਾਂ ਤੁਸੀਂ ਕੀ ਕਰੋਗੇ ?

ਇਸ ਸਵਾਲ ਦੇ ਜਵਾਬ ਵਿਚ ਬਿਸ਼ਨੋਈ ਨੇ ਹੰਸਦੇ ਹੋਏ ਕਿਹਾ, "ਜੇਕਰ ਮੇਰੇ ਕੋਲ ਅਜੇ ਸੁਪਰ ਪਾਵਰ ਹੁੰਦੀ ਤਾਂ ਮੈਂ ਕੋਰੋਨਾ ਦੀ ਵੈਕਸੀਨ ਬਣਾ ਦਿੰਦਾ."

ਇਸ ਤੋਂ ਅਲਾਵਾ ਜਦੋਂ ਬਿਸ਼ਨੋਈ ਤੋਂ ਉਹਨਾਂ ਨੂੰ ਕਿਹੜੀ ਡਿਸ਼ ਬਣਾਉਣੀ ਆਉਂਦੀ ਹੈ ਤਾਂ ਉਹਨਾਂ ਨੇ ਕਿਹਾ ਕਿ ਕੋਈ ਡਿਸ਼ ਤਾਂ ਨਹੀਂ ਪਰ ਉਹ ਚਾਹ ਬਹੁਤ ਵਧੀਆ ਬਣਾਉਂਦੇ ਹਨ. ਇਸ ਤੋਂ ਅਲਾਵਾ ਜਦੋਂ ਉਹਨਾਂ ਤੋਂ ਪੁੱਛਿਆ ਗਿਆ ਕਿ ਕਿੰਗਜ ਇਲੈਵਨ ਪੰਜਾਬ ਦੀ ਟੀਮ ਵਿਚ ਸਭ ਤੋਂ ਵਧੀਆ ਤੇ ਖਰਾਬ ਸਿੰਗਰ ਕੌਣ ਹੈ ਤਾਂ ਉਹਨਾਂ ਨੇ ਕਿਹਾ ਕਿ ਸਭ ਤੋਂ ਖਰਾਬ ਸਿੰਗਰ ਤਾਂ ਮੈਂ ਹੀ ਹਾਂ ਅਤੇ ਟੀਮ ਵਿਚ ਹਰਪ੍ਰੀਤ ਬਰਾੜ ਵਧੀਆ ਗਾ ਲੈਂਦੇ ਹਨ.

ਇਸ ਤੋਂ ਅਲਾਵਾ ਵੀ ਬਿਸ਼ਨੋਈ ਨੇ ਢੇਰ ਸਾਰੇ ਸਵਾਲਾਂ ਦੇ ਜਵਾਬ ਦਿੱਤੇ. ਤੁਸੀਂ ਉਹਨਾਂ ਦਾ ਇਹ ਮਨੋਰੰਜਕ ਵੀਡਿਉ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰਕੇ ਦੇਖ ਸਕਦੇ ਹੋ.

 

ਜੇਕਰ ਇਸ ਸੀਜਨ ਵਿਚ ਪੰਜਾਬ ਦੀ ਗੱਲ ਕਰੀਏ ਤਾਂ ਅਜੇ ਵੀ ਉਹਨਾਂ ਲਈ ਪਲੇਆੱਫ ਦੇ ਰਸਤੇ ਬੰਦ ਨਹੀੰ ਹੋਏ ਹਨ, ਪਰ ਉਹਦੇ ਲਈ ਉਹਨਾਂ ਨੂੰ ਇਸ ਮੁਕਾਬਲੇ ਦੇ ਨਾਲ-ਨਾਲ ਹੋਰ ਆਉਣ ਵਾਲੇ ਮੈਚ ਵੀ ਜਿੱਤਣੇ ਪੈਣੇ ਹਨ.

TAGS