DC vs KXIP, 2nd Match: ਦਿੱਲੀ ਦੇ ਖਿਲਾਫ ਪੰਜਾਬ ਦਾ ਪਲੜ੍ਹਾ ਦਿਖ ਰਿਹਾ ਹੈ ਭਾਰੀ, ਇਹ ਹੋ ਸਕਦੀ ਹੈ ਦੋਵਾਂ ਟੀਮਾਂ ਦੀ ਪਲੇਇੰਗ ਇਲੈਵਨ
ਆਈਪੀਐਲ ਦੇ ਦੂਜੇ ਮੁਕਾਬਲੇ ਵਿਚ ਕਿੰਗਜ਼ ਇਲੈਵਨ ਪੰਜਾਬ ਦਾ ਮੁਕਾਬਲਾ ਦਿੱਲੀ ਕੈਪਿਟਲਸ ਨਾਲ ਹੋਣ ਜਾ ਰਿਹਾ ਹੈ. ਦੋਵੇਂ ਹੀ ਟੀਮਾਂ ਹੁਣ ਤੱਕ ਖੇਡੇ ਗਏ ਆਈਪੀਐਲ ਦੇ ੧੨ ਸੀਜ਼ਨਾਂ ਵਿਚ ਇੱਕ ਵਾਰ ਵੀ ਖਿਤਾਬ ਨਹੀਂ ਜਿੱਤ ਸਕੀਆਂ ਹਨ. ਦੋਵੇਂ ਹੀ ਟੀਮਾਂ ਇਸ ਸੀਜ਼ਨ ਦੀ ਸ਼ੁਰੂਆਤ ਜਿੱਤ ਦੇ ਨਾਲ ਕਰਣ ਲਈ ਪੂਰਾ ਜ਼ੋਰ ਲਾਉਣ ਦੀ ਕੋਸ਼ਿਸ਼ ਕਰਣਗੀਆਂ. ਦਿੱਲੀ ਕੈਪਿਟਲਸ ਅਤੇ ਕਿੰਗਜ਼ ਇਲੈਵਨ ਪੰਜਾਬ ਦੋਵੇਂ ਹੀ ਟੀਮਾਂ ਕਾਗਜ਼ 'ਤੇ ਕਾਫ਼ੀ ਵਧੀਆ ਨਜ਼ਰ ਆ ਰਹੀਆਂ ਹਨ. ਪਰ ਦੁਬਈ ਦੇ ਵਿਚ ਪੰਜਾਬ ਦਾ ਪ੍ਰਦਰਸ਼ਨ ਤੇ ਨਵੇਂ ਕਪਤਾਨ ਕੇਐਲ ਰਾਹੁਲ ਦਾ ਜੋਸ਼ ਇਸ ਵਾਰ ਟੀਮ ਦੇ ਲਈ ਅਹਿਮ ਸਾਬਿਤ ਹੋ ਸਕਦਾ ਹੈ.
ਪੰਜਾਬ ਦੀ ਟੀਮ ਕੇ ਐਲ ਰਾਹੁਲ, ਕ੍ਰਿਸ ਗੇਲ, ਗਲੈਨ ਮੈਕਸਵੈਲ ਅਤੇ ਜੇਮਸ ਨੀਸ਼ਮ ਵਰਗੇ ਖਿਡਾਰੀਆਂ ਦੀ ਮੌਜੂਦਗੀ ਨਾਲ ਤਾਕਤਵਰ ਨਜ਼ਰ ਆ ਰਹੀ ਹੈ
ਜੇਕਰ ਅਸੀਂ ਦਿੱਲੀ ਕੈਪਿਟਲਸ ਦੀ ਟੀਮ ਨਾਲ ਤੁਲਨਾ ਕਰੀਏ ਤਾਂ ਇਹ ਵੇਖਣਾ ਦਿਲਚਸਪ ਹੋਵੇਗਾ ਕਿ ਪੰਜਾਬ ਦੀ ਟੀਮ ਕਿਹੜ੍ਹੇ ਬੱਲੇਬਾਜ਼ਾਂ ਨੂੰ ਆਪਣੇ ਮੱਧ ਕ੍ਰਮ ਵਿਚ ਮੌਕਾ ਦਿੰਦੀ ਹੈ, ਕਿਉਂਕਿ ਬੈਟਿੰਗ ਆੱਰਡਰ ਨੂੰ ਲੈਕੇ ਕਪਤਾਨ ਕੇਐਲ ਰਾਹੁਲ ਅਤੇ ਕੋਚ ਅਨਿਲ ਕੁੰਬਲੇ ਨੂੰ ਮਜ਼ਬੂਤ ਰਣਨੀਤੀ ਬਣਾਉਣ ਦੀ ਲੋੜ੍ਹ ਹੋਵੇਗੀ.
ਕਿੰਗਜ਼ ਇਲੈਵਨ ਪੰਜਾਬ - ਕੇਐਲ ਰਾਹੁਲ ਪਹਿਲੀ ਵਾਰ ਪੂਰੇ ਆਈਪੀਐਲ ਵਿਚ ਕਿਸੇ ਟੀਮ ਦੀ ਕਪਤਾਨੀ ਕਰਦੇ ਹੋਏ ਨਜ਼ਰ ਆਉਣਗੇ ਅਤੇ ਪੰਜਾਬ ਦੀ ਟੀਮ ਉਹਨਾਂ ਦੀ ਅਗਵਾਈ ਵਿਚ ਕਾਫੀ ਮਜ਼ਬੂਤ ਨਜਰ ਆ ਰਹੀ ਹੈ ਤੇ ਜੇ ਅਨਿਲ ਕੁੰਬਲੇ ਤੇ ਕੇਐਲ ਰਾਹੁਲ ਦੀ ਜੋੜ੍ਹੀ ਦਾ ਤਾਲਮੇਲ ਤੇ ਪਲਾਨਿੰਗ ਸਟੀਕ ਰਹੀ ਤੇ ਇਹ ਟੀਮ ਪਹਿਲੀ ਵਾਰ ਆਈਪੀਐਲ ਦੀ ਟਰਾੱਫੀ ਜਿੱਤ ਸਕਦੀ ਹੈ.
ਕਿੰਗਜ਼ ਇਲੈਵਨ ਪੰਜਾਬ ਦੀ ਗੱਲ ਕਰੀਏ ਤਾਂ ਇਸ ਟੀਮ ਕੋਲ ਘਰੇਲੂ ਅਤੇ ਵਿਦੇਸ਼ੀ ਦੋਵੇਂ ਖਿਡਾਰਿਆਂ ਦੀ ਲਗਜ਼ਰੀ ਹੈ। ਕੇ ਐਲ ਰਾਹੁਲ, ਕ੍ਰਿਸ ਗੇਲ, ਨਿਕੋਲਸ ਪੂਰਨ, ਮਯੰਕ ਅਗਰਵਾਲ, ਗਲੇਨ ਮੈਕਸਵੈਲ ਅਤੇ ਸਰਫਰਾਜ਼ ਖਾਨ ਇਸ ਟੀਮ ਦੀ ਤਾਕਤ ਹਨ। ਮਨਦੀਪ ਸਿੰਘ ਇਕ ਹੋਰ ਪ੍ਰਤਿਭਾਵਾਨ ਖਿਡਾਰੀ ਹੈ ਅਤੇ ਪੰਜਾਬ ਦੀ ਟੀਮ ਚਾਹੇਗੀ ਕਿ ਇਸ ਸੀਜ਼ਨ ਵਿਚ ਉਹਨਾਂ ਦਾ ਵੀ ਵਧੀਆ ਤਰੀਕੇ ਨਾਲ ਇਸਤੇਮਾਲ ਕੀਾ ਜਾਵੇ.
ਜੇਕਰ ਇਸ ਟੀਮ ਦੇ ਸਪਿਨ ਡਿਪਾਰਟਮੇਂਟ ਦੀ ਗੱਲ ਕਰੀਏ ਤਾਂ ਵਿਰੋਧੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਨ ਲਈ ਪੰਜਾਬ ਦੀ ਟੀਮ ਕੋਲ ਮੁਜੀਬ-ਉਰ-ਰਹਿਮਾਨ, ਰਵੀ ਬਿਸ਼ਨੋਈ ਮੌਜੂਦ ਹਨ। ਮੁਹੰਮਦ ਸ਼ਮੀ ਅਤੇ ਈਸ਼ਾਨ ਪੋਰੇਲ ਤੇਜ਼ ਗੇਂਦਬਾਜ਼ੀ ਦੀ ਕਮਾਨ ਸੰਭਾਲਣਗੇ, ਹਾਲਾਂਕਿ, ਕਪਤਾਨ ਰਾਹੁਲ ਲਈ ਸ਼ੈਲਡਨ ਕੋਟਰੇਲ ਅਤੇ ਕ੍ਰਿਸ ਜਾਰਡਨ ਵਿਚੋਂ ਕਿਸੇ ਇੱਕ ਨੂੰ ਚੁਣਨਾ ਥੋੜ੍ਹਾ ਮੁਸ਼ਕਲ ਹੋਵੇਗਾ. ਜੇ ਕੋਟਰੇਲ ਨੂੰ ਪਲੇਇੰਗ ਇਲੈਵਨ ਵਿਚ ਮੌਕਾ ਦਿੱਤਾ ਜਾਂਦਾ ਹੈ ਤਾਂ ਉਹ ਨਵੀਂ ਗੇਂਦ ਨਾਲ ਪੰਜਾਬ ਲਈ ਵਿਕਟਾਂ ਲੈ ਸਕਦੇ ਹਨ, ਜਦੋਂ ਕਿ ਜੌਰਡਨ ਡੈਥ ਓਵਰਾਂ ਦੀ ਗੇਂਦਬਾਜ਼ੀ ਵਿਚ ਮਾਹਰ ਹਨ.
ਆਈਪੀਐਲ 2020 ਵਿੱਚ ਕਿੰਗਜ਼ ਇਲੈਵਨ ਪੰਜਾਬ ਦੀ ਕਮਾਨ ਕੇਐਲ ਰਾਹੁਲ ਨੂੰ ਦਿੱਤੀ ਗਈ ਹੈ। ਇਸ ਟੀਮ ਦੇ ਮੁੱਖ ਕੋਚ ਅਨਿਲ ਕੁੰਬਲੇ ਹਨ। ਇਸ ਲਈ ਇਸ ਵਾਰ ਕਿੰਗਜ਼ ਇਲੈਵਨ ਪੰਜਾਬ ਦੇ ਪ੍ਰਸ਼ੰਸਕਾਂ ਨੂੰ ਬਹੁਤ ਜਿਆਦਾ ਉਮੀਦਾਂ ਹਨ ਕਿਉਂਕਿ ਰਾਹੁਲ ਤੇ ਕੁੰਬਲੇ ਦੀ ਜੋੜ੍ਹੀ ਕਰਨਾਟਕ ਤੋਂ ਸੰਬੰਧ ਰੱਖਦੀ ਹੈ, ਇਸ ਲਈ ਇਸ ਵਾਰ ਕੋਚ ਤੇ ਕਪਤਾਨ ਵਿਚ ਚੰਗੇ ਤਾਲਮੇਲ ਦੀ ਉਮੀਦ ਕੀਤੀ ਜਾ ਰਹੀ ਹੈ ਤੇ ਕ੍ਰਿਕਟ ਵਿਚ ਜਿਸ ਟੀਮ ਦੇ ਕੋਚ ਅਤੇ ਕਪਤਾਨ ਦੀ ਸੋਚ ਮੇਲ ਖਾਂਦੀ ਹੈ ਤਾਂ ਉਹਦਾ ਅਸਰ ਟੀਮ ਦੇ ਪ੍ਰਦਰਸ਼ਨ ਤੇ ਵੇਖਣ ਨੂੰ ਮਿਲਦਾ ਹੈ.
ਦਿੱਲੀ ਕੈਪਿਟਲਸ - ਸ਼੍ਰੇਅਸ ਅਇਯਰ ਦੀ ਅਗਵਾਈ ਵਿਚ ਦਿੱਲੀ ਦੀ ਟੀਮ ਕਾਫੀ ਮਜ਼ਬੂਤ ਨਜਰ ਆ ਰਹੀ ਹੈ. ਟੀਮ ਦੀ ਬੱਲੇਬਾਜ਼ੀ ਇਸ ਟੀਮ ਦੀ ਤਾਕਤ ਹੈ. ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਇਹ ਟੀਮ ਆਪਣਾ ਪਹਿਲਾ ਖਿਤਾਬ ਜਿੱਤ ਸਕਦੀ ਹੈ? ਹਾਲਾਂਕਿ, ਟੀਮ ਲਈ ਚੰਗੀ ਖਬਰ ਇਹ ਹੈ ਕਿ ਫਿਲਹਾਲ ਦਿੱਲੀ ਦੇ ਕੈਂਪ ਵਿਚ ਕਿਸੇ ਵੀ ਖਿਡਾਰੀ ਨੂੰ ਕੋਈ ਸੱਟ ਲੱਗਣ ਦੀ ਖ਼ਬਰ ਨਹੀਂ ਹੈ.
Head-to-head:
ਕੁਲ ਮੈਚ- 24
ਕਿੰਗਜ਼ ਇਲੈਵਨ ਪੰਜਾਬ- 14
ਦਿੱਲੀ ਕੈਪਿਟਲਸ- 10
ਸੰਭਾਵਿਤ ਪਲੇਇੰਗ ਇਲੈਵਨ
ਕਿੰਗਜ਼ ਇਲੈਵਨ ਪੰਜਾਬ - ਕੇ ਐਲ ਰਾਹੁਲ (ਕਪਤਾਨ ਅਤੇ ਵਿਕਟਕੀਪਰ), ਕ੍ਰਿਸ ਗੇਲ, ਮੁਹੰਮਦ ਸ਼ਮੀ, ਮਨਦੀਪ ਸਿੰਘ, ਮੁਜੀਬ ਉਰ ਰਹਿਮਾਨ, ਮਯੰਕ ਅਗਰਵਾਲ, ਗਲੇਨ ਮੈਕਸਵੈਲ / ਜੇਮਸ ਨੀਸ਼ਮ, ਕ੍ਰਿਸ਼ਨੱਪਾ ਗੋਥਮ, ਦੀਪਕ ਹੁੱਡਾ, ਕ੍ਰਿਸ ਜੋਰਡਨ / ਸ਼ੈਲਡਨ ਕੋਟਰੇਲ, ਈਸ਼ਾਨ ਪੋਰੇਲ
ਦਿੱਲੀ ਕੈਪਿਟਲਸ - ਸ਼੍ਰੇਅਸ ਅਈਅਰ (ਕਪਤਾਨ), ਸ਼ਿਖਰ ਧਵਨ, ਰਿਸ਼ਭ ਪੰਤ (ਵਿਕਟਕੀਪਰ), ਪ੍ਰਿਥਵੀ ਸ਼ਾੱ, ਮਾਰਕਸ ਸਟੋਇਨੀਸ, ਰਵੀਚੰਦਰਨ ਅਸ਼ਵਿਨ, ਅਕਸ਼ਰ ਪਟੇਲ / ਕੀਮੋ ਪਾਲ, ਕਾਗੀਸੋ ਰਬਾਡਾ, ਸੰਦੀਪ ਲਮੀਛਨੇ / ਅਮਿਤ ਮਿਸ਼ਰਾ, ਇਸ਼ਾਂਤ ਸ਼ਰਮਾ, ਸ਼ਿਮਰਨ ਹੇਟਮਾਇਰ