'ਪਾਕਿਸਤਾਨ ਗਧਿਆਂ ਦੀ ਇਕੌਨਮੀ ਹੈ', ਕਸ਼ਮੀਰ ਪ੍ਰੀਮੀਅਰ ਲੀਗ 'ਤੇ ਸਾਬਕਾ ਭਾਰਤੀ ਕ੍ਰਿਕਟਰ ਨੇ ਜਤਾਈ ਨਾਰਾਜ਼ਗੀ
ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿੱਚ ਅਗਸਤ ਮਹੀਨੇ ਵਿੱਚ ਕਸ਼ਮੀਰ ਪ੍ਰੀਮੀਅਰ ਲੀਗ ਦੇ ਆਯੋਜਨ ਦੀ ਖ਼ਬਰ ਨੇ ਭਾਰਤ ਵਿੱਚ ਵੀ ਹੰਗਾਮਾ ਮਚਾ ਦਿੱਤਾ ਹੈ। ਇਹ ਖ਼ਬਰ ਸਾਹਮਣੇ ਆਉਣ ਤੋਂ ਬਾਅਦ ਭਾਰਤ ਵਿਚ ਰਾਜਨੀਤੀ ਵੀ ਤੇਜ਼ ਹੋ ਗਈ ਹੈ। ਹੁਣ ਭਾਰਤ ਦੇ ਸਾਬਕਾ ਕ੍ਰਿਕਟਰ ਕੀਰਤੀ ਆਜ਼ਾਦ ਨੇ ਪਾਕਿਸਤਾਨ ਕ੍ਰਿਕਟ ਬੋਰਡ ਦੀ ਨਿੰਦਾ ਕੀਤੀ ਹੈ।
ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ-ਕਸ਼ਮੀਰ ਵਿੱਚ ਚੋਣਾਂ 25 ਜੁਲਾਈ ਨੂੰ ਹੋਣਗੀਆਂ ਅਤੇ ਲੀਗ ਦੇ 6 ਅਗਸਤ ਤੋਂ 17 ਅਗਸਤ 2021 ਤੱਕ ਖੇਡਣ ਦੀ ਉਮੀਦ ਹੈ। ਵਸੀਮ ਅਕਰਮ ਨੂੰ ਇਸ ਲੀਗ ਦਾ ਉਪ-ਪ੍ਰਧਾਨ ਬਣਾਇਆ ਗਿਆ ਹੈ। ਜਦੋਂ ਕਿ ਲੀਗ ਦਾ ਬ੍ਰਾਂਡ ਅੰਬੈਸਡਰ ਸ਼ਾਹਿਦ ਅਫਰੀਦੀ ਹੈ।
ਪੀਸੀਬੀ ਦੀ ਨਿੰਦਾ ਕਰਦਿਆਂ ਅਜ਼ਾਦ ਨੇ ਕਿਹਾ, “ਚੋਣਾਂ ਹੋਣ ਵਾਲੀਆਂ ਹਨ ਅਤੇ ਉਨ੍ਹਾਂ ਕੋਲ ਦਿਖਾਉਣ ਲਈ ਹੋਰ ਕੁਝ ਨਹੀਂ ਹੈ। ਵਾਰ-ਵਾਰ ਉਹ ਸ਼ਰਮਿੰਦਾ ਹੁੰਦੇ ਰਹੇ ਹਨ ਅਤੇ ਉਨ੍ਹਾਂ ਨੇ ਕਸ਼ਮੀਰ ਦੇ ਕਬਜ਼ੇ ਅਤੇ ਜਿਹੜੀਆਂ ਸਮੱਸਿਆਵਾਂ ਉਹ ਪੈਦਾ ਕਰ ਰਹੇ ਹਨ, ਨਾਲ ਆਲਮੀ ਸਟੇਜ 'ਤੇ ਆਪਣੀ ਆਵਾਜ਼ ਬੁਲੰਦ ਕੀਤੀ। ਪਾਕਿਸਤਾਨ ਇਕ ਗਧੇ ਦੀ ਇਕੌਨਮੀ ਹੈ ਅਤੇ ਉਹ ਹਮੇਸ਼ਾ ਹੀ ਇਸ ਖੇਤਰ ਵਿਚ ਅਸ਼ਾਂਤੀ ਪੈਦਾ ਕਰਨ ਦੀ ਕੋਸ਼ਿਸ਼ ਕਰਦਾ ਆਇਆ ਹੈ।”
ਇਸਦੇ ਨਾਲ ਹੀ, ਆਜ਼ਾਦ ਨੇ ਇਹ ਵੀ ਕਿਹਾ ਹੈ ਕਿ ਹੁਣ ਇਸ ਲੀਗ ਦੀ ਸ਼ੁਰੂਆਤ ਨੂੰ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਬਚਿਆ ਹੈ ਅਤੇ ਅਜਿਹੀ ਸਥਿਤੀ ਵਿੱਚ, ਹੁਣ ਸਮਾਂ ਆ ਗਿਆ ਹੈ ਕਿ ਬੀਸੀਸੀਆਈ ਨੂੰ ਇਸ ਲੀਗ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਕਸ਼ਮੀਰ ਵਿਚ ਇਸ ਲੀਗ ਦੀ ਮੌਜੂਦਗੀ ਕਾਰਨ ਭਾਰਤ ਵਿਚ ਰਾਜਨੀਤਿਕ ਹਲਚਲ ਵੀ ਤੇਜ਼ ਹੋ ਗਈ ਹੈ।