ਚੇਨਈ ਖਿਲਾਫ ਮੈਚ ਤੋਂ ਪਹਿਲਾਂ ਕੋਲਕਾਤਾ ਨਾਈਟ ਰਾਈਡਰਜ਼ ਲਈ ਬੁਰੀ ਖ਼ਬਰ, ਇਹ ਖਿਡਾਰੀ ਹੋਇਆ IPL 2020 ਤੋਂ ਬਾਹਰ
ਆਈਪੀਐਲ ਸੀਜਨ 13 ਵਿਚ ਕੋਲਕਾਤਾ ਨਾਈਟ ਰਾਈਡਰਜ਼ ਨੂੰ ਚੇਨਈ ਦੇ ਖਿਲਾਫ ਮੈਚ ਤੋਂ ਪਹਿਲਾਂ ਵੱਡਾ ਝਟਕਾ ਲੱਗਾ ਹੈ. ਅਮਰੀਕਾ ਦੇ ਤੇਜ਼ ਗੇਂਦਬਾਜ਼ ਅਲੀ ਖਾਨ ਸੱਟ ਲੱਗਣ ਕਾਰਨ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) 2020 ਤੋਂ ਬਾਹਰ ਹੋ ਗਏ ਹਨ. ਖਾਨ ਨੂੰ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਹੈਰੀ ਗੁਰਨੇ ਦੀ ਜਗ੍ਹਾ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ. ਗੁਰਨੇ ਦੇ ਮੋਢੇ ਦੀ ਸਰਜਰੀ ਕਾਰਨ ਉਹ ਬਾਹਰ ਹੋ ਗਏ ਸੀ.
ਅਲੀ ਖਾਨ ਆਈਪੀਐਲ ਵਿੱਚ ਸ਼ਾਮਲ ਹੋਣ ਵਾਲੇ ਪਹਿਲੇ ਅਮਰੀਕੀ ਕ੍ਰਿਕਟਰ ਸੀ. ਹਾਲਾਂਕਿ, ਉਹਨਾਂ ਨੂੰ ਟੀਮ ਦੁਆਰਾ ਖੇਡੇ ਗਏ ਚਾਰ ਮੈਚਾਂ ਵਿਚੋਂ ਕੋਈ ਵੀ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ.
ਖਾਨ ਨੂੰ ਕੈਰੇਬੀਅਨ ਪ੍ਰੀਮੀਅਰ ਲੀਗ (ਸੀਪੀਐਲ) ਵਿੱਚ ਟ੍ਰਿਨਬਾਗੋ ਨਾਈਟ ਰਾਈਡਰਜ਼ ਦੀ ਟੀਮ ਵਿਚ ਸ਼ਾਨਦਾਰ ਪ੍ਰਦਰਸ਼ਨ ਦੇ ਚਲਦੇ ਕੋਲਕਾਤਾ ਦੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਸੀ. ਕੇਕੇਆਰ ਦੀ ਤਰ੍ਹਾਂ, ਟ੍ਰਿਨਬਾਗੋ ਨਾਈਟ ਰਾਈਡਰਜ਼ ਵੀ ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਅਤੇ ਜੂਹੀ ਚਾਵਲਾ ਦੀ ਟੀਮ ਹੈ. ਟ੍ਰਿਨਬਾਗੋ ਨਾਈਟ ਰਾਈਡਰਜ਼ ਨੇ ਇਸ ਸਾਲ ਸੀਪੀਐਲ ਵਿਚ ਲਗਾਤਾਰ 12 ਜਿੱਤਾਂ ਨਾਲ ਟਰਾਫੀ 'ਤੇ ਕਬਜ਼ਾ ਕੀਤਾ. ਇਸ ਦੌਰਾਨ ਖਾਨ ਨੇ 8 ਮੈਚਾਂ ਵਿੱਚ 8 ਵਿਕਟਾਂ ਲਈਆਂ ਸੀ.
ਦੱਸ ਦੇਈਏ ਕਿ ਦਿਨੇਸ਼ ਕਾਰਤਿਕ ਦੀ ਅਗਵਾਈ ਵਾਲੀ ਕੋਲਕਾਤਾ ਨਾਈਟ ਰਾਈਡਰਜ਼ ਟੀਮ 4 ਅੰਕਾਂ ਨਾਲ ਅੰਕ ਸੂਚੀ ਵਿੱਚ ਚੌਥੇ ਨੰਬਰ 'ਤੇ ਹੈ. ਟੀਮ ਆਪਣਾ ਅਗਲਾ ਮੈਚ ਬੁੱਧਵਾਰ (7 ਅਕਤੂਬਰ) ਨੂੰ ਅਬੂ ਧਾਬੀ ਦੇ ਸ਼ੇਖ ਜਾਇਦ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ ਦੇ ਖਿਲਾਫ ਖੇਡੇਗੀ.