IPL 2021: ਸਨਰਾਈਜ਼ਰਸ ਹੈਦਰਾਬਾਦ ਦਾ ਸਾਹਮਣਾ ਕਰਨ ਲਈ ਕੇਕੇਆਰ ਹੈ ਤਿਆਰ, ਜਾਣੋ ਸੰਭਾਵਿਤ ਪਲੇਇੰਗ ਇਲੈਵਨ ਅਤੇ ਦੋਵਾਂ ਟੀਮਾਂ ਦਾ ਰਿਕਾਰਡ
ਆਈਪੀਐਲ ਦੇ 14 ਵੇਂ ਸੀਜ਼ਨ ਦੇ ਤੀਜੇ ਮੈਚ ਵਿੱਚ ਐਤਵਾਰ ਨੂੰ ਇੱਥੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਸਨਰਾਈਜ਼ਰਸ ਹੈਦਰਾਬਾਦ ਦਾ ਸਾਹਮਣਾ ਦੋ ਵਾਰ ਦੀ ਚੈਂਪੀਅਨ ਕੋਲਕਾਤਾ ਨਾਈਟ ਰਾਈਡਰ ਨਾਲ ਹੋਣ ਵਾਲਾ ਹੈ।
ਪਿਛਲੇ ਸੀਜ਼ਨ ਵਿੱਚ ਹੈਦਰਾਬਾਦ ਦੀ ਟੀਮ ਪਲੇਆਫ ਵਿੱਚ ਪਹੁੰਚੀ ਸੀ। ਪਰ ਉਸ ਤੋਂ ਅਗੇ ਨਹੀਂ ਜਾ ਸਕੀ ਸੀ ਜਦਕਿ ਕੇਕੇਆਰ ਦੀ ਟੀਮ ਪਲੇਆਫ ਤੱਕ ਵੀ ਨਹੀਂ ਪਹੁੰਚ ਪਾਈ ਸੀ। ਜੇਕਰ ਦੋਵੇਂ ਟੀਮਾਂ ਦੀ ਗੱਲ ਕਰੀਏ ਤਾਂ ਹੁਣ ਤਕ ਨਾਈਟ ਰਾਈਡਰਜ਼ ਅਤੇ ਹੈਦਰਾਬਾਦ ਵਿਚ 19 ਮੈਚ ਹੋ ਚੁੱਕੇ ਹਨ, ਜਿਨ੍ਹਾਂ ਵਿਚੋਂ ਹੈਦਰਾਬਾਦ ਦੀ ਟੀਮ ਸੱਤ ਜਿੱਤੀ ਹੈ, ਜਦਕਿ 11 ਮੈਚਾਂ ਵਿਚ ਕੇਕੇਆਰ ਨੂੰ ਜਿੱਤ ਮਿਲੀ ਹੈ।
ਹੈਦਰਾਬਾਦ ਬਨਾਮ ਕੋਲਕਾਤਾ ਰਿਕਾਰਡ (SRH ਬਨਾਮ KKR Head to Head)
ਕੋਲਕਾਤਾ ਨਾਈਟ ਰਾਈਡਰਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਆਈਪੀਐਲ ਵਿਚ ਕੁਲ 19 ਮੈਚ ਖੇਡੇ ਗਏ ਹਨ। ਜਿਸ ਵਿੱਚ ਕੋਲਕਾਤਾ ਨੇ 11 ਮੈਚ ਜਿੱਤੇ ਹਨ ਅਤੇ ਹੈਦਰਾਬਾਦ ਨੇ 7 ਮੈਚ ਜਿੱਤੇ ਹਨ, ਜਦੋਂ ਕਿ 1 ਮੈਚ ਟਾਈ ਰਿਹਾ ਹੈ। ਪਿਛਲੇ ਪੰਜ ਮੈਚਾਂ ਦੀ ਗੱਲ ਕਰੀਏ ਤਾਂ ਹੈਦਰਾਬਾਦ ਨੇ ਤਿੰਨ ਅਤੇ ਕੇਕੇਆਰ ਨੇ ਦੋ ਮੈਚ ਜਿੱਤੇ ਹਨ।
ਸੰਭਾਵਿਤ ਪਲੇਇੰਗ ਇਲੈਵਨ
ਸਨਰਾਈਜ਼ਰਸ ਹੈਦਰਾਬਾਦ: ਡੇਵਿਡ ਵਾਰਨਰ (ਕਪਤਾਨ), ਜੌਨੀ ਬੇਅਰਸਟੋ, ਮਨੀਸ਼ ਪਾਂਡੇ, ਕੇਨ ਵਿਲੀਅਮਸਨ, ਵਿਜੇ ਸ਼ੰਕਰ, ਪ੍ਰੀਅਮ ਗਰਗ, ਅਬਦੁਲ ਸਮਦ, ਰਾਸ਼ਿਦ ਖਾਨ, ਭੁਵਨੇਸ਼ਵਰ ਕੁਮਾਰ, ਟੀ ਨਟਰਾਜਨ, ਸੰਦੀਪ ਸ਼ਰਮਾ।
ਕੋਲਕਾਤਾ ਨਾਈਟ ਰਾਈਡਰਜ਼: ਸ਼ੁਬਮਨ ਗਿੱਲ, ਰਾਹੁਲ ਤ੍ਰਿਪਾਠੀ, ਨਿਤੀਸ਼ ਰਾਣਾ, ਈਅਨ ਮੋਰਗਨ (ਕਪਤਾਨ) ਦਿਨੇਸ਼ ਕਾਰਤਿਕ, ਸ਼ਾਕਿਬ ਅਲ ਹਸਨ / ਸੁਨੀਲ ਨਰਾਇਣ, ਆਂਦਰੇ ਰਸਲ, ਪੈਟ ਕਮਿੰਸ, ਕਮਲੇਸ਼ ਨਾਗਰਕੋਟੀ, ਪ੍ਰਸਿੱਧ ਕ੍ਰਿਸ਼ਨਾ, ਵਰੁਣ ਚੱਕਰਵਰਤੀ / ਹਰਭਜਨ ਸਿੰਘ