LPL 2020 : ਲੰਕਾ ਪ੍ਰੀਮੀਅਰ ਲੀਗ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਆਈ ਫਿਕਸਿੰਗ ਦੀ ਖਬਰ, ਆਈਸੀਸੀ ਰੱਖੇਗੀ ਸਾਰੇ ਮੈਚਾਂ ਤੇ ਨਿਗਰਾਨੀ
ਸ਼੍ਰੀਲੰਕਾ ਦੀ ਪਹਿਲੀ ਘਰੇਲੂ ਲੀਗ ਯਾਨਿ ਲੰਕਾ ਪ੍ਰੀਮੀਅਰ ਲੀਗ ਦਾ ਉਦਘਾਟਨ ਮੈਚ ਅੱਜ (26 ਨਵੰਬਰ) ਨੂੰ ਕੋਲੰਬੋ ਕਿੰਗਸ ਅਤੇ ਕੈਂਡੀ ਟਸਕਰਸ ਵਿਚਕਾਰ ਖੇਡਿਆ ਜਾਵੇਗਾ. ਇਹ ਮੁਕਾਬਲਾ ਮਹਿੰਦਰਾ ਰਾਜਪਕਸ਼ੇ ਸਟੇਡਿਅਮ ਵਿਖੇ ਖੇਡਿਆ ਜਾਵੇਗਾ. ਇਸ ਲੀਗ ਨੂੰ ਲੈ ਕੇ ਪਹਿਲਾਂ ਕਈ ਸਾਰੀਆਂ ਖਬਰਾਂ ਆ ਰਹੀਆਂ ਸਨ ਕਿ ਇਹ ਲੀਗ ਹੋ ਵੀ ਪਾਏਗੀ ਜਾਂ ਨਹੀਂ, ਪਰ ਆਖਿਰਕਾਰ ਇਹ ਲੀਗ ਸ਼ੁਰੂ ਹੋਣ ਜਾ ਰਹੀ ਹੈ, ਪਰ ਇਸ ਲੀਗ ਦੇ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਕ ਬੁਰੀ ਖਬਰ ਆ ਰਹੀ ਹੈ.
ਹੁਣ ਇਸ ਤਰ੍ਹਾਂ ਦੀ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਆਈਸੀਸੀ ਨੂੰ ਜਾਣਕਾਰੀ ਮਿਲੀ ਹੈ ਕਿ ਲੰਕਾ ਪ੍ਰੀਮੀਅਰ ਲੀਗ ਵਿਚ ਮੈਚਾਂ ਨੂੰ ਫਿਕਸ ਕਰਨ ਦੀ ਗੱਲ ਚਲ ਰਹੀ ਹੈ. ਖਬਰਾਂ ਦੀ ਮੰਨੀਏ ਤਾਂ ਸ਼੍ਰੀਲੰਕਾ ਦੇ ਇਕ ਸਾਬਕਾ ਖਿਡਾਰੀ ਨੇ ਲੰਕਾ ਪ੍ਰੀਮੀਅਰ ਲੀਗ ਵਿਚ ਖੇਡ ਰਹੇ ਇਕ ਖਿਡਾਰੀ ਨਾਲ ਗੱਲਬਾਤ ਕੀਤੀ ਅਤੇ ਮੈਚ ਨੂੰ ਫਿਕਸ ਕਰਨ ਲਈ ਉਕਸਾਇਆ ਸੀ, ਪਰ ਉਹ ਆਈਸੀਸੀ ਦੁਆਰਾ ਬਣਾਈ ਗਈ ਐਂਟੀ ਕਰਪਸ਼ਨ ਯੁਨਿਟ ਦੀ ਨਜਰ ਵਿਚ ਆ ਗਿਆ ਸੀ.
ਸ਼੍ਰੀਲੰਕਾ ਦੀ ਇਕ ਅਖਬਾਰ 'ਲੰਕਾਦੀਪ' ਵਿਚ ਛਪੀ ਖਬਰ ਅਨੁਸਾਰ, ਜਿਸ ਸਾਬਕਾ ਕ੍ਰਿਕਟਰ ਨੇ ਇਹ ਕੋਸ਼ਿਸ਼ ਕੀਤੀ ਸੀ, ਉਹ ਪਹਿਲਾਂ ਵੀ ਇਕ ਵਾਰ ਫੜਿਆ ਜਾ ਚੁੱਕਿਆ ਹੈ. ਪਰ ਬਾਅਦ ਵਿਚ ਉਸ ਦੇ ਉੱਪਰੋਂ ਸਾਰੇ ਚਾਰਜ ਹਟਾ ਦਿੱਤੇ ਗਏ ਸੀ.
ਲੰਕਾ ਪ੍ਰੀਮੀਅਰ ਲੀਗ ਦੇ ਮੈਨੇਜਮੇਂਟ ਨੇ ਕਿਹਾ ਹੈ ਕਿ ਇਸ ਲੀਗ ਦੇ ਸਾਰੇ ਮੈਚ ਬਿਨਾਂ ਦਰਸ਼ਕਾਂ ਦੇ ਹੀ ਖੇਡੇ ਜਾਣਗੇ, ਪਰ ਆਈਸੀਸੀ ਦੇ ਅਧਿਕਾਰੀ ਇਸਦੇ ਉੱਪਰ ਆਪਣੀ ਤਿੱਖੀ ਨਜਰ ਬਣਾਏ ਹੋਏ ਹੈ.
ਅੱਜ ਦਾ ਮੈਚ ਕੋਲੰਬੋ ਕਿੰਗਸ ਅਤੇ ਕੈਂਡੀ ਟਸਕਰਸ ਦੇ ਵਿਚਕਾਰ ਖੇਡਿਆ ਜਾਵੇਗਾ. ਦੋਵਾਂ ਹੀ ਟੀਮਾਂ ਵਿਚ ਕੁਝ ਚੰਗੇ ਖਿਡਾਰੀ ਖੇਡਦੇ ਹੋਏ ਨਜਰ ਆਉਣਗੇ. ਕੈਂਡੀ ਟਸਕਰਸ ਦੀ ਟੀਮ ਵਿਚ ਸਾਬਕਾ ਭਾਰਤੀ ਆੱਲਰਾਉਂਡਰ ਇਰਫਾਨ ਪਠਾਨ ਅਤੇ ਮੁਨਾਫ ਪਟੇਲ ਵੀ ਖੇਡਦੇ ਹੋਏ ਨਜਰ ਆਉਣਗੇ.