ਆਈਪੀਐਲ 13 ਦੇ ਵਿਚ ਐਤਵਾਰ (4 ਅਕਤੂਬਰ) ਨੂੰ ਦਿਨ ਦੇ ਦੂਜੇ ਮੁਕਾਬਲੇ ਵਿਚ ਚੇਨਈ ਸੁਪਰ ਕਿੰਗਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਦੀ ਟੀਮਾਂ ਆਹਮਣੇ-ਸਾਹਮਣੇ ਹੋਣਗੀਆਂ. ਦੋਵੇਂ ਟੀਮਾਂ ਦੇ ਵਿਚਕਾਰ ਇਹ ਮੈਚ ਦੁਬਈ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ ਖੇਡਿਆ ਜਾਵੇਗਾ. ਦੋਵੇਂ ਟੀਮਾਂ ਹੁਣ ਤੱਕ ਚਾਰ ਮੈਚ ਖੇਡ ਚੁੱਕੀਆਂ ਹਨ, ਜਿਸ ਵਿਚ ਦੋਵਾਂ ਨੂੰ ਤਿੰਨ ਵਿਚ ਹਾਰ ਮਿਲੀ ਹੈ ਅਤੇ ਸਿਰਫ ਇਕ ਮੈਚ ਵਿਚ ਜਿੱਤ ਮਿਲੀ ਹੈ. ਪੁਆਇੰਟ ਟੇਬਲ ਵਿਚ ਪੰਜਾਬ ਸੱਤਵੇਂ ਅਤੇ ਚੇਨਈ ਅੱਠਵੇਂ ਸਥਾਨ 'ਤੇ ਹੈ. ਦੋਵੇਂ ਟੀਮਾਂ ਆਪਣੇ ਪਿਛਲੇ ਮੈਚ ਹਾਰ ਗਈਆਂ ਹਨ ਅਤੇ ਇਸ ਮੈਚ ਵਿਚ ਜਿੱਤ ਦੇ ਟਰੈਕ 'ਤੇ ਪਰਤਣਾ ਚਾਹੁੰਦੀਆਂ ਹਨ.

Advertisement

ਕਿੰਗਜ਼ ਇਲੈਵਨ ਪੰਜਾਬ ਦੇ ਮੁੱਖ ਕੋਚ ਅਨਿਲ ਕੁੰਬਲੇ ਨੇ ਮੈਚ ਤੋਂ ਪਹਿਲਾਂ ਕਿਹਾ ਹੈ ਕਿ ਉਹਨਾਂ ਦੀ ਟੀਮ ਲਈ ਇਹ ਮੁਕਾਬਲਾ ਜਿੱਤਣਾ ਬਹੁਤ ਜ਼ਰੂਰੀ ਹੈ. ਕਿਉਂਕਿ ਉਹਨਾਂ ਦੀ ਟੀਮ ਪਿਛਲੇ ਕੁਝ ਮੈਚਾਂ ਵਿਚ ਆਪਣਾ ਬੈਸਟ ਪ੍ਰਦਰਸ਼ਨ ਨਹੀਂ ਕਰ ਸਕੀ ਹੈ.

Advertisement

ਅਨਿਲ ਕੁੰਬਲੇ ਨੇ cricketnmore.com ਨਾਲ ਇੱਕ ਖਾਸ ਇੰਟਰਵਿਉ ਦੌਰਾਨ ਕਿਹਾ, “ਇਹ ਮੈਚ ਸਾਡੇ ਲਈ ਜਿੱਤਣਾ ਬਹੁਤ ਜ਼ਰੂਰੀ ਹੈ, ਇਹ ਕਾਫੀ ਮਹੱਤਵਪੂਰਨ ਹੋਵੇਗਾ ਕਿ ਅਸੀਂ ਇਹ ਮੈਚ ਜਿੱਤੀਏ. ਦੋਵੇਂ ਟੀਮਾਂ ਇਸ ਮੈਚ ਨੂੰ ਜਿੱਤ ਕੇ ਟੂਰਨਾਮੇਂਟ ਦੇ ਆਉਣ ਵਾਲੇ ਮੈਚਾਂ ਲਈ ਮੁਮੈਂਟਮ ਹਾਸਲ ਕਰਨ ਦੀ ਕੋਸ਼ਿਸ਼ ਕਰਣਗੀਆਂ. ਹੁਣ ਅਸੀਂ ਆਉਣ ਵਾਲੇ 5 ਦਿਨਾਂ ਵਿਚ 3 ਮੈਚ ਖੇਡਣੇ ਹਨ ਅਤੇ ਇਸਦੀ ਸ਼ੁਰੂਆਤ ਚੇਨਈ ਦੇ ਖਿਲਾਫ਼ ਮੁਕਾਬਲੇ ਤੋਂ ਹੋਣ ਜਾ ਰਹੀ ਹੈ.”

ਭਾਰਤ ਦੇ ਮਹਾਨ ਸਪਿਨਰ ਨੇ ਇਸ ਮੈਚ ਤੋਂ ਪਹਿਲਾਂ ਇਹ ਵੀ ਕਿਹਾ ਕਿ ਇਹ ਮੈਚ ਦੁਬਈ ਵਿਚ ਹੈ ਤੇ ਉਹਨਾਂ ਦੀ ਟੀਮ ਨੂੰ ਦੁਬਈ ਵਿਚ ਖੇਡਣ ਦਾ ਫ਼ਾਇਦਾ ਮਿਲੇਗਾ. ਕੁੰਬਲੇ ਨੇ ਕਿਹਾ, “ਅਸੀਂ ਦੁਬਈ ਵਿਚ ਵਾਪਸ ਜਾ ਰਹੇ ਹਾਂ ਜਿੱਥੇ ਅਸੀਂ ਦੋ ਮੈਚ ਖੇਡ ਚੁੱਕੇ ਹਾਂ ਅਤੇ ਅਸੀਂ ਉੱਥੇ ਦੇ ਮਾਹੌਲ ਨਾਲ ਵਾਕਿਫ ਹਾਂ. ਅਸੀਂ ਉੱਥੇ ਖੇਡ ਚੁੱਕੇ ਹਾਂ ਇਸ ਲਈ ਉੱਥੇ ਦੇ ਮੌਸਮ ਤੇ ਪਿਚ ਨਾਲ ਆਸਾਨੀ ਨਾਲ ਤਾਲਮੇਲ ਬੈਠਾ ਸਕਦੇ ਹਾਂ. ਅਸੀਂ ਇਹ ਸ਼ਾਰਜ਼ਾਹ ਅਤੇ ਅਬੂ-ਧਾਬੀ ਵਿਚ ਨਹੀਂ ਕਰ ਸਕਦੇ. ਹਾਲਾਂਕਿ, ਸ਼ਾਰਜ਼ਾਹ ਵਿਚ ਪਹਿਲਾ ਮੁਕਾਬਲਾ ਸਾਡੇ ਹੱਕ ਵਿਚ ਨਹੀਂ ਗਿਆ. ਹੁਣ ਸਾਡਾ ਧਿਆਨ ਚੇਨਈ ਦੇ ਖਿਲਾਫ ਦੁਬਈ ਵਿਚ ਹੋਣ ਵਾਲੇ ਮੁਕਾਬਲੇ ਤੇ ਹੈ ਤੇ ਅਸੀਂ ਜਿੱਤ ਕੇ ਲੈਅ ਹਾਸਲ ਕਰਨਾ ਚਾਹਾਂਗੇ.”

About the Author

Shubham Shah
Read More
Latest Cricket News