ਮਾਈਕਲ ਵੌਨ ਨੇ ਆਪਣੀ ਹੀ ਟੀਮ ਨੂੰ ਕੀਤਾ ਟ੍ਰੋਲ, ਕਿਹਾ, 'ਇੰਗਲੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ....
ਇੰਗਲੈਂਡ ਦਾ ਭਾਰਤ ਖਿਲਾਫ ਤੀਸਰੇ ਟੈਸਟ ਮੈਚ ਵਿਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਬਿਲਕੁਲ ਗਲਤ ਸਾਬਤ ਹੋਇਆ ਅਤੇ ਪੂਰੀ ਇੰਗਲਿਸ਼ ਟੀਮ ਸਿਰਫ਼ 112 ਦੌੜ੍ਹਾਂ ਤੇ ਢੇਰ ਹੋ ਗਈ। ਨਰਿੰਦਰ ਮੋਦੀ ਸਟੇਡੀਅਮ 'ਚ ਖੇਡੇ ਜਾ ਰਹੇ ਪਿੰਕ ਬਾਲ ਟੈਸਟ' ਚ ਭਾਰਤੀ ਟੀਮ ਮਜ਼ਬੂਤ ਸਥਿਤੀ ਵਿਚ ਨਜ਼ਰ ਆ ਰਹੀ ਹੈ।
ਇੰਗਲੈਂਡ ਦੀ ਮਾੜੀ ਕਾਰਗੁਜ਼ਾਰੀ 'ਤੇ ਤਾੜਨਾ ਕਰਦਿਆਂ ਉਨ੍ਹਾਂ ਦੇ ਸਾਬਕਾ ਕਪਤਾਨ ਮਾਈਕਲ ਵੌਨ ਨੇ ਟਵੀਟ ਕੀਤਾ ਹੈ। ਵੌਨ ਅਕਸਰ ਟਵੀਟ ਕਰਦੇ ਹੋਏ ਭਾਰਤ-ਇੰਗਲੈਂਡ ਸੀਰੀਜ਼ 'ਤੇ ਆਪਣੀ ਰਾਏ ਦਿੰਦੇ ਹਨ।
ਵੌਨ ਨੇ ਆਪਣੇ ਅਧਿਕਾਰਤ ਟਵਿੱਟਰ ਅਕਾਉਂਟ 'ਤੇ ਟਵੀਟ ਕਰਦਿਆਂ ਲਿਖਿਆ, "ਇੰਗਲੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਕਿਉਂਕਿ ਉਹ ਇਹ ਸੁਨਿਸ਼ਚਿਤ ਕਰਨਾ ਚਾਹੁੰਦੇ ਹਨ ਕਿ ਜਦੋਂ ਟੀਮ ਇੰਡਿਆ ਅੱਜ ਰਾਤ ਨੂੰ ਲਾਈਟਾਂ ਵਿਚ ਖੇਡਣ ਲਈ ਆਵੇ ਤਾਂ ਉਹ ਗੁਲਾਬੀ ਗੇਂਦ ਨਾਲ ਗੇਂਦਬਾਜ਼ੀ ਕਰ ਰਹੇ ਹਨ।"
ਇੰਗਲੈਂਡ ਦੇ ਸਾਬਕਾ ਕਪਤਾਨ ਦਾ ਇਹ ਟਵੀਟ ਦਰਸਾਉਂਦਾ ਹੈ ਕਿ ਉਸਨੇ ਆਪਣੀ ਟੀਮ ਦੇ ਪ੍ਰਦਰਸ਼ਨ ਤੇ ਨਿਸ਼ਾਨਾ ਸਾਧਿਆ ਹੈ। ਤੁਹਾਨੂੰ ਦੱਸ ਦੇਈਏ ਕਿ ਫਿਲਹਾਲ ਚਾਰ ਟੈਸਟ ਮੈਚਾਂ ਦੀ ਲੜੀ 1-1 ਦੇ ਨਾਲ ਬਰਾਬਰ ਹੈ ਅਤੇ ਜੇਕਰ ਭਾਰਤ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਪਹੁੰਚਣਾ ਹੈ ਤਾਂ ਬਾਕੀ ਦੋ ਟੈਸਟ ਮੈਚਾਂ ਵਿੱਚੋਂ ਇੱਕ ਜਿੱਤਣਾ ਜ਼ਰੂਰੀ ਹੋਵੇਗਾ। ਨਾਲ ਹੀ ਇੰਗਲੈਂਡ ਨੂੰ ਇਕ ਵੀ ਮੈਚ ਵਿਚ ਜਿੱਤ ਤੋਂ ਰੋਕਣਾ ਹੋਵੇਗਾ।